
ਦੀ ਮੀਡੀਆ ਪੰਜਾਬ ਨੂੰ ਬਦਨਾਮ ਕਰਨ ਦਾ ਕੋਸਿਸ਼ ਕਰ ਰਿਹਾ ਹੈ
ਨਵੀਂ ਦਿੱਲੀ( ਸੈਸ਼ਵ ਨਾਗਰਾ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।
International Kabaddi players AND Seshav Nagra
ਕਿਸਾਨਾਂ ਨੂੰ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ। ਕਲਾਕਾਰ ਤੋਂ ਲੈ ਕੇ ਖਿਡਾਰੀਆਂ ਦਾ ਸਹਿਯੋਗ ਮਿਲ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਕਬੱਡੀ ਦੇ ਇੰਟਰਨੈਸ਼ਨਲ ਖਿਡਾਰੀ ਵਿੱਕੀ ਘਨੌਰ ਅਤੇ ਜੱਸੂ ਘਨੌਰ ਨਾਲ ਗੱਲਬਾਤ ਕੀਤੀ ਗਈ।
International Kabaddi players AND Seshav Nagra
ਵਿੱਕੀ ਘਨੌਰ ਨੇ ਕਿਹਾ ਕਿ ਅਸੀਂ ਇਹ ਲੜਾਈ ਜਿੱਤ ਤੇ ਜਾਵਾਂਗੇ। 4ਤਾਰੀਕ ਵਾਲੀ ਮੀਟਿੰਗ ਤੇ ਸਾਡੀਆਂ ਨਜ਼ਰਾਂ ਹਨ, ਉਮੀਦ ਹੈ ਕਿ ਇਸ ਮੀਟਿੰਗ ਤੋਂ ਕੋਈ ਸਿੱਟਾ ਨਿਕਲ ਆਵੇਗਾ, ਸਾਡੇ ਲਈ ਕੋਈ ਨਵਾਂ ਸਾਲ ਨਹੀਂ ਹੈ ਸਾਡੇ ਲਈ ਨਵਾਂ ਸਾਲ ਉਦੋਂ ਹੋਵੇਗਾ ਜਦੋਂ ਅਸੀਂ ਜਿੱਤ ਕੇ ਜਾਵਾਂਗੇ।
International Kabaddi player AND Seshav Nagra
ਉਹਨਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹ ਕਰਦੇ ਹਨ ਉਹਨਾਂ ਨੂੰ ਫਰੀ ਟਰੇਨਿੰਗ ਦਿੰਦੇ ਹਨ। ਵਿੱਕੀ ਘਨੌਰ ਨੇ ਕਿਹਾ ਕਿ ਉਹ ਲਗਭਗ 14 ਸਾਲਾਂ ਤੋਂ ਕਬੱਡੀ ਖੇਡਦੇ ਆ ਰਹੇ ਹਨ ਅਤੇ 2000 ਵਿਚ ਘਨੌਰ ਦਾ ਪਹਿਲਾ ਖਿਡਾਰੀ ਸੀ ਜੋ ਇੰਟਰਨੈਸ਼ਨਲ ਖੇਡਿਆ।
International Kabaddi players AND Seshav Nagra
ਉਹਨਾਂ ਕਿਹਾ ਕਿ ਨੌਜਵਾਨਾਂ ਦਾ ਇਸ ਵਿਚ ਬਹੁਤ ਵੱਡਾ ਹੱਥ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਦੀ ਹਮੇਸ਼ਾ ਪਿੱਛੇ ਧੱਕਣ ਦੀ ਕੋਸ਼ਿਸ ਸੀ ਹਰ ਵਾਰ ਉਸਨੇ ਬਦਨਾਮ ਹੀ ਕੀਤਾ ਹੈ ਪਰ ਹੁਣ ਸਾਡੀ ਨੌਜਵਾਨ ਪੀੜੀ ਜਾਗ ਗਈ ਹੈ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹਨ।
International Kabaddi players AND Seshav Nagra
ਜੱਸੂ ਘਨੌਰ ਨੇ ਵੀ ਕਿਹਾ ਕਿ ਪੰਜਾਬ ਦਾ ਨੌਜਵਾਨ ਜਾਗਿਆ ਹੋਇਆ ਹੈ ਗੋਦੀ ਮੀਡੀਆ ਪੰਜਾਬ ਨੂੰ ਬਦਨਾਮ ਕਰਨ ਦਾ ਕੋਸਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅੱਧਾ ਅੰਦੋਲਨ ਅਸੀਂ ਜਿੱਤ ਲਿਆ ਹੈ ਬਾਕੀ ਵੀ ਜਿੱਤ ਕੇ ਜਾਵਾਂਗੇ। ਉਹਨਾਂ ਕਿਹਾ ਕਿ ਅਸੀਂ 6 ਮਹੀਨੇ ਦਾ ਰਾਸ਼ਨ ਲੈ ਕੇ ਆਏ ਹਨ ਅਸੀਂ ਜਿੱਤੇ ਬਗੈਰ ਨਹੀਂ ਜਾਵਾਂਗੇ। ਉਹਨਾ ਕਿਹਾ ਕਿ ਉਹ 27 ਤਾਰੀਕ ਦੇ ਇਥੇ ਆਏ ਹੋਏ ਹਨ। ਉਹਨਾਂ ਕਿਹਾ ਕਿ ਇਹ ਸਾਡੀ ਹੋਂਦ ਦੀ ਲੜਾਈ ਹੈ ਇਹੀ ਜੋਸ਼ ਸਾਨੂੰ ਲੈ ਕੇ ਆਏ ਹਨ।