
ਤਲਾਸ਼ੀ ਮੁਹਿੰਮ ਜਾਰੀ, ਡਰੋਨ ਜ਼ਰੀਏ ਰੱਖੀ ਜਾ ਰਹੀ ਨਜ਼ਰ
ਸ੍ਰੀਨਗਰ: ਰਾਜੌਰੀ ਦੇ ਅੱਪਰ ਡਾਂਗਰੀ ਪਿੰਡ 'ਚ ਅੱਜ ਫਿਰ ਸ਼ੱਕੀ ਧਮਾਕਾ ਹੋਇਆ ਜਿਸ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਸੁਰੱਖਿਆ ਬਲਾਂ ਵਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਹਰ ਸਥਿਤੀ 'ਤੇ ਡਰੋਨ ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕੱਲ੍ਹ ਇਸੇ ਪਿੰਡ ਵਿਚ ਦਹਿਸ਼ਤਗਰਦਾਂ ਨੇ ਚਾਰ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਸੀ। ਜਿਸ ਤੋਂ ਬਾਅਦ ਸੁਰੱਖਿਆ ਬਲ ਚੌਕਸ ਹੋ ਗਏ ਹਨ ਅਤੇ ਇਲਾਕੇ ਦੀ ਸੁਰੱਖਿਆ ਪੁਖਤਾ ਕਰ ਦਿਤੀ ਗਈ ਹੈ।