ਪ੍ਰੀਖਿਆ ਦੀਆਂ ਐਲਾਨੀਆਂ ਤਰੀਕਾਂ ਨੇ ਕਿਉਂ ਵਧਾਈ ਉਮੀਦਵਾਰਾਂ ਦੀ ਚਿੰਤਾ?
ਨਵੀਂ ਦਿੱਲੀ : ਸਾਲ 2023 ਦੀ ਸੀਬੀਐਸਸੀ CTET ਪ੍ਰੀਖਿਆ ਦੀ ਤਿਆਰੀ ਕਰ ਰਹੇ ਲੱਖਾਂ ਉਮੀਦਵਾਰਾਂ ਲਈ ਮਹੱਤਵਪੂਰਨ ਜਾਣਕਾਰੀ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਹਾਲ ਹੀ ਵਿੱਚ 27 ਦਸੰਬਰ ਨੂੰ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਦਸੰਬਰ 2022 ਚੱਕਰ ਲਈ ਤਰੀਕਾਂ ਦਾ ਐਲਾਨ ਕੀਤਾ ਹੈ।
ਇਸ ਅਨੁਸਾਰ ਪ੍ਰੀਖਿਆਵਾਂ 28 ਦਸੰਬਰ ਤੋਂ 7 ਫਰਵਰੀ 2023 ਦਰਮਿਆਨ ਵੱਖ-ਵੱਖ ਐਲਾਨੀਆਂ ਮਿਤੀਆਂ 'ਤੇ ਲਈਆਂ ਜਾਣਗੀਆਂ। ਇਨ੍ਹਾਂ ਤਰੀਕਾਂ 'ਚ 10 ਜਨਵਰੀ, 2023 ਵੀ ਸ਼ਾਮਲ ਹੈ, ਜਿਸ ਨੂੰ ਲੈ ਕੇ ਇਕ ਵਿਵਾਦ ਸ਼ੁਰੂ ਹੋ ਗਿਆ ਹੈ।ਉਮੀਦਵਾਰ ਸੀਟੀਈਟੀ ਪ੍ਰੀਖਿਆ 2022-2023 ਦੀ ਇਸ ਮਿਤੀ ਨੂੰ ਬਦਲਣ ਦੀ ਮੰਗ ਕਰ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਉਮੀਦਵਾਰਾਂ ਵੱਲੋਂ CTET 2023 ਮੁਲਤਵੀ ਕਰਨ ਦੀ ਮੰਗ ਦਾ ਕਾਰਨ ਓਡੀਸ਼ਾ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ ਐਲਾਨੀ ਗਈ DLED ਪ੍ਰੀਖਿਆਵਾਂ ਦੀ ਮਿਤੀ ਦਾ ਟਕਰਾਅ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਓਡੀਸ਼ਾ ਬੋਰਡ ਵੱਲੋਂ ਜਾਰੀ ਡੀ.ਐਲ.ਈ.ਡੀ. ਪ੍ਰੀਖਿਆ 2022-23 ਦੇ ਸ਼ਡਿਊਲ ਅਨੁਸਾਰ 10 ਜਨਵਰੀ ਨੂੰ ਦੂਜੇ ਸਾਲ ਤੇ ਦੂਜੇ ਸਾਲ ਦੇ ਪਿਛਲੇ ਪੇਪਰ ਸਵੇਰੇ 9.30 ਵਜੇ ਤੋਂ ਦੁਪਹਿਰ 12.30 ਵਜੇ ਤਕ ਪਹਿਲੀ ਸ਼ਿਫਟ ਵਿਚ ਅਤੇ ਪਹਿਲੇ ਸਾਲ ਦੇ ਪਿਛਲੇ ਪੇਪਰ 'ਚ ਹੋਣਗੇ। ਦੂਜੀ ਸ਼ਿਫਟ ਦੁਪਹਿਰ 1.30 ਤੋਂ 4.30 ਵਜੇ ਤਕ ਹੋਵੇਗੀ। ਅਜਿਹੀ ਸਥਿਤੀ ਵਿੱਚ, ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਲਈ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰ CTET 2022 ਦੀ ਮਿਤੀ ਵਿੱਚ ਤਬਦੀਲੀ ਦੀ ਮੰਗ ਕਰ ਰਹੇ ਹਨ।
ਦੱਸ ਦਈਏ ਕਿ ਸੀ.ਬੀ.ਐਸ.ਈ. ਵੱਲੋਂ ਐਲਾਨੇ ਗਏ ਪ੍ਰੀਖਿਆ ਵਰਵੇਆਂ ਅਨੁਸਾਰ, CTET ਦਸੰਬਰ 2022 ਸੈਸ਼ਨ ਦੇ ਸ਼ੈਡਿਊਲ 'ਚ ਐਲਾਨੀਆਂ ਤਰੀਕਾਂ 'ਚੋਂ 28 ਅਤੇ 29 ਦਸੰਬਰ ਦੀਆਂ ਪ੍ਰੀਖਿਆਵਾਂ ਲਈਆਂ ਜਾ ਚੁੱਕੀਆਂ ਹਨ। ਇਸ ਤੋਂ ਬਾਅਦ ਹੁਣ 9 ਜਨਵਰੀ ਤੋਂ ਪ੍ਰੀਖਿਆਵਾਂ ਹੋਣੀਆਂ ਹਨ। ਇਨ੍ਹਾਂ ਮਿਤੀਆਂ 'ਤੇ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ctet.nic.in ਤੋਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।