
Bihar News: ਮੁੱਖ ਨਿਤੀਸ਼ ਕੁਮਾਰ ਤੇ ਉਪ ਮੰਤਰੀ ਸਮਰਾਟ ਚੌਧਰੀ ਸਣੇ ਕਈ ਮੰਤਰੀ ਹੋਏ ਸਮਾਗਮ ’ਚ ਸ਼ਾਮਲ
Bihar News: ਆਰਿਫ਼ ਮੁਹੰਮਦ ਖ਼ਾਨ ਨੇ ਵੀਰਵਾਰ ਨੂੰ ਬਿਹਾਰ ਦੇ ਰਾਜਪਾਲ ਵਜੋਂ ਸਹੁੰ ਚੁਕੀ। ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ ਕੇ. ਵਿਨੋਦ ਚੰਦਰਨ ਨੇ ਵੀਰਵਾਰ ਨੂੰ ਇੱਥੇ ਰਾਜ ਭਵਨ ’ਚ ਆਯੋਜਤ ਇਕ ਸਮਾਰੋਹ ’ਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਮਾਗਮ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸਮਰਾਟ ਚੌਧਰੀ, ਰਾਜ ਦੇ ਕਈ ਮੰਤਰੀ ਤੇ ਹੋਰ ਲੋਕ ਸ਼ਾਮਲ ਹੋਏ। ਖ਼ਾਨ ਇਸ ਤੋਂ ਪਹਿਲਾਂ ਕੇਰਲ ਦੇ ਰਾਜਪਾਲ ਰਹਿ ਚੁੱਕੇ ਹਨ।
ਆਰਿਫ਼ ਰਾਜੇਂਦਰ ਵਿਸ਼ਵਨਾਥ ਅਰਲੇਕਰ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਹੁਣ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਸੋਮਵਾਰ ਨੂੰ ਪਟਨਾ ਪਹੁੰਚੇ ਖ਼ਾਨ ਨੇ ਹਵਾਈ ਅੱਡੇ ’ਤੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਸੂਬੇ ਦੀ ਗੌਰਵਸ਼ਾਲੀ ਪਰੰਪਰਾ ਮੁਤਾਬਕ ਅਪਣੀ ਡਿਊਟੀ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਸੀ ਕਿ ਮੈਂ ਬਿਹਾਰ ਦੇ ਗੌਰਵਮਈ ਇਤਿਹਾਸ ਨੂੰ ਜਾਣਦਾ ਹਾਂ। ਇਸ ਦਾ ਮੇਰੇ ’ਤੇ ਪ੍ਰਭਾਵ ਹੈ। ਮੈਂ ਸੂਬੇ ਦੀ ਵਿਰਾਸਤ ਅਤੇ ਗੌਰਵਮਈ ਪਰੰਪਰਾ ਅਨੁਸਾਰ ਅਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਾਂਗਾ।