
ਭਾਰਤੀ ਹਵਾਈ ਫ਼ੌਜ ਦਾ ਮਿਰਾਜ 2000 ਟਰੇਨਰ ਜਹਾਜ਼ ਸ਼ੁਕਰਵਾਰ ਨੁੰ ਬੈਂਗਲੁਰੂ ਸਥਿਤ ਹਿੰਦੂਸਤਾਨ ਐਰੋਨਾਟਿਕਸ ਲਿਮਟਿਡ ਹਵਾਈ ਅੱਡੇ 'ਤੇ ਹਾਦਸਾਗ੍ਰਸਤ ਹੋ ਗਿਆ......
ਬੈਂਗਲੁਰੂ, 1 ਫ਼ਰਵਰੀ: ਭਾਰਤੀ ਹਵਾਈ ਫ਼ੌਜ ਦਾ ਮਿਰਾਜ 2000 ਟਰੇਨਰ ਜਹਾਜ਼ ਸ਼ੁਕਰਵਾਰ ਨੁੰ ਬੈਂਗਲੁਰੂ ਸਥਿਤ ਹਿੰਦੂਸਤਾਨ ਐਰੋਨਾਟਿਕਸ ਲਿਮਟਿਡ ਹਵਾਈ ਅੱਡੇ 'ਤੇ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ ਦੋਵਾਂ ਪਾਇਲਟਾਂ ਦੀ ਮੌਤ ਹੋ ਗਈ। ਰਖਿਆ ਅਧਿਕਾਰੀ ਨੇ ਦਸਿਆ ਕਿ ਦੋਹਾਂ ਪਾਇਲਟਾਂ ਨੇ ਖ਼ੁਦ ਨੂੰ ਬਚਾਉਣ ਲਈ ਜਹਾਜ਼ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਉਹ ਧਮਾਕੇ ਮਗਰੋਂ ਜਹਾਜ਼ ਨੂੰ ਲੱਗੀ ਅੱਗ ਦੀ ਲਪੇਟ ਵਿਚ ਆ ਗਏ। ਰਖਿਆ ਵਿਭਾਗ ਦੇ ਜਨਸੰਪਰਕ ਅਫ਼ਸਰ ਨੇ ਇਕ ਬਿਆਨ ਵਿਚ ਦਸਿਆ ਕਿ ਅੱਜ ਸਵੇਰੇ ਮਿਰਾਜ 2000 ਟਰੇਨਰ ਜਹਾਜ਼ ਅੱਪਗ੍ਰੇਡ ਕੀਤੇ ਜਾਣ ਮਗਰੋਂ ਛੋਟੀ ਉਡਾਨ ਲਈ ਨਿਕਲਿਆ ਸੀ
ਕਿ ਕੁੱਝ ਸਮੇਂ ਬਾਅਦ ਉਹ ਬੈਂਗਲੁਰੂ ਦੇ ਐਚ. ਏ. ਐਲ. ਹਵਾਈ ਅੱਡੇ 'ਤੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ ਮਾਰੇ ਗਏ ਪਾਇਲਟਾਂ ਦੀ ਪਛਾਣ ਸਕੁਆਰਡਰਨ ਲੀਡਰ ਸਮੀਰ ਅਬ੍ਰੋਲ ਅਤੇ ਸਕੁਆਰਡਰਨ ਲੀਡਰ ਸਿਧਾਰਥ ਨੇਗੀ ਦੇ ਵਜੋਂ ਹੋਈ ਹੈ।