
ਸ਼ਾਹੀਨ ਬਾਗ ਵਿਚ ਲਗਾਤਾਰ ਮੁਸਲਿਮ ਔਰਤਾ ਦੁਆਰਾ ਨਾਗਰਿਕਤਾ ਸੋਧ ਕਾਨੂੰਨ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ...
ਨਵੀਂ ਦਿੱਲੀ : ਸ਼ਾਹੀਨ ਬਾਗ ਵਿਚ ਲਗਾਤਾਰ ਮੁਸਲਿਮ ਔਰਤਾ ਦੁਆਰਾ ਨਾਗਰਿਕਤਾ ਸੋਧ ਕਾਨੂੰਨ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਹੁਣ ਸ਼ਾਹੀਨ ਬਾਗ ਵਿਚ ਹਲਚਲ ਜਿਆਦਾ ਤੇਜ ਹੋ ਗਈ ਹੈ ਕਿਉਂਕਿ ਇੱਥੇ ਅੱਜ ਕੁੱਝ ਹਿੰਦੂ ਸੰਗਠਨਾਂ ਨੇ ਪ੍ਰਦਰਸ਼ਨ ਕਰਨਾ ਸੀ ਜਿਸ ਲਈ ਪੁਲਿਸ ਨੇ ਇਜਾਜਤ ਨਹੀਂ ਦਿੱਤੀ ਹੈ।
File Photo
ਹਿੰਦੂ ਸੰਗਠਨਾ ਨੂੰ ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਵਿਰੁੱਧ ਰੋਸ ਮੁਜ਼ਹਾਰਾ ਕਰਨ ਦੀ ਪੁਲਿਸ ਵੱਲੋਂ ਆਗਿਆ ਨਾਂ ਮਿਲਣ 'ਤੇ ਉਨ੍ਹਾਂ ਨੇ ਆਪਣਾ ਪ੍ਰਦਰਸ਼ਨ ਰੱਦ ਕਰ ਦਿੱਤਾ ਹੈ। ਪਾਰੇ ਦੂਜੇ ਪਾਸੇ ਦੁਪਹਿਰ ਵੇਲੇ ਅਚਾਨਕ 20 ਤੋਂ 25 ਲੋਕ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਵਿਰੁੱਧ ਧਰਨੇ 'ਤੇ ਬੈਠ ਗਏ। ਮੀਡੀਆ ਰਿਪੋਰਟਾਂ ਅਨੁਸਾਰ ਇਹ ਲੋਕ ਨੋਇਡਾ-ਕਾਲਿੰਦੀ ਕੁਜ ਸੜਕ ਨੂੰ ਖੋਲ੍ਹਣ ਦੀ ਮੰਗ ਕਰ ਰਹੇ ਸਨ।
File Photo
ਇਨ੍ਹਾਂ ਦਾ ਕਹਿਣਾ ਸੀ ਕਿ ਇਹ ਕਿਸੇ ਸੰਗਠਨ ਨਾਲ ਜੁੜੇ ਹੋਏ ਨਹੀਂ ਹਨ ਬਲਕਿ ਇੱਥੋਂ ਦੇ ਹੀ ਆਮ ਲੋਕ ਹਨ। ਪੁਲਿਸ ਇਨ੍ਹਾਂ ਨਾਲ ਅਜੇ ਗੱਲਬਾਤ ਹੀ ਕਰ ਰਹੀ ਸੀ ਇੰਨੇ ਨੂੰ ਅਚਾਨਕ ਸ਼ਾਹੀਨ ਬਾਗ ਦੇ ਸਾਹਮਣੇ ਵਾਲੀਆਂ ਝੁੰਗੀਆ ਤੋਂ 100-200 ਤੋਂ ਵੱਧ ਲੋਕ ਉੱਥੇ ਇੱਕਠੇ ਹੋ ਗਏ ਅਤੇ ਸੜਕ ਖਲਵਾਉਣ ਦੀ ਮੰਗ ਕਰਨ ਲੱਗੇ।
Chinmoy Biswal, DCP South-East district (Delhi): No permission granted to anyone to hold demonstration in&around Shaheen Bagh area against the ongoing protest here over #CAA. Still some people called on the protest today; so, they were stopped and dispersed by police. https://t.co/Wgplse7FPn pic.twitter.com/RdLto1M8ch
— ANI (@ANI) February 2, 2020
ਇਹ ਸਾਰੇ ਲੋਕ ਸੜਕ ਉੱਤੇ ਹੀ ਬੈਠ ਗਏ ਅਤੇ ਸ਼ਾਹੀਨ ਬਾਗ ਨੂੰ ਖਾਲੀ ਕਰਵਾਉਣ ਦੀ ਮੰਗ ਕਰਨ ਲੱਗੇ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਕੁੱਝ ਕੁ ਨੇ ਤਾਂ ਵੰਦੇ ਮਾਤਰਮ ਅਤੇ ਦੇਸ਼ ਦੇ ਗਦਾਰਾ ਨੂੰ... ਗੋਲੀ ਮਾਰੋ... ਵਰਗੇ ਨਾਅਰੇ ਲਗਾਏ। ਪੁਲਿਸ ਦੇ ਕਹਿਣ 'ਤੇ ਜਦੋਂ ਇਹ ਲੋਕ ਨਹੀਂ ਮੰਨੇ ਤਾਂ ਇਨ੍ਹਾਂ ਨੂੰ ਬੱਸਾਂ ਵਿਚ ਭਰ ਕੇ ਲਿਜਾਇਆ ਜਾਣ ਲੱਗਾ। ਹਾਲਾਂਕਿ ਅਜੇ ਵੀ ਉੱਥੇ ਕਈ ਲੋਕ ਮੌਜੂਦ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ।
Photo
ਇਸ ਪੂਰੀ ਘਟਨਾਂ ਤੋਂ ਬਾਅਦ ਸ਼ਾਹੀਨ ਬਾਗ ਵਿਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਦਿੱਲੀ ਪੁਲਿਸ ਤੋਂ ਇਲਾਵਾ ਉੱਥੇ ਪੈਰਾਮਿਲਟਰੀ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਹਰ ਆਉਣ ਜਾਣ ਵਾਲੇ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਦੱਸ ਦਈਏ ਕਿ ਕੱਲ੍ਹ ਵੀ ਇਕ ਵਿਅਕਤੀ ਦੁਆਰਾ ਸ਼ਾਹੀਨ ਬਾਗ ਵਿਚ ਫਾਇਰਿੰਗ ਕੀਤੀ ਗਈ ਸੀ ਜਿਸ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਸੀ।