
ਕਿਹਾ ਕਿ ਸਾਡਾ ਸਾਰਾ ਪਰਿਵਾਰ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਲਾਂ ਤੋਂ ਪੱਕੇ ਸਮਰਥਕ ਸੀ
ਨਵੀਂ ਦਿੱਲੀ , ( ਸੈਸ਼ਵ ਨਾਗਰਾ ) : ਭਾਰਤੀ ਜਨਤਾ ਪਾਰਟੀ ਪਾਰਟੀ ਦੇ ਹਨੂੰਮਾਨਗੜ੍ਹ ਰਾਜਸਥਾਨ ਤੋਂ ਦਿੱਲੀ ਬਾਰਡਰ ‘ਤੇ ਪਹੁੰਚੀ ਮਹਿਲਾ ਰਾਣੀ ਚਹਿਲ ਨੇ ਮੋਦੀ ਸਰਕਾਰ ਨੂੰ ਖ਼ਿਲਾਫ਼ ਲਾਹਨਤਾਂ ਪਾਉਂਦਿਆਂ ਕਿਹਾ ਕਿ ਸਾਡਾ ਸਾਰਾ ਪਰਿਵਾਰ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਲਾਂ ਤੋਂ ਪੱਕੇ ਸਮਰਥਕ ਸੀ ਪਰ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤੇ ਅਹੁਦਿਆਂ ਨੂੰ ਲੱਤ ਮਾਰ ਕੇ ਮੈਂ ਕਿਸਾਨੀ ਅੰਦੋਲਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹਾਂ। ਉਨ੍ਹਾਂ ਸਪੋਕਸਮੈਨ ਨਾਲ ਵਿਸ਼ੇਸ ਗੱਲਬਾਤ ਕਰਦਿਆਂ ਕਿਹਾ ਕਿ ਮੈ ਜਿੰਦਗੀ ਵਿਚ ਕਦੇ ਆਪਣੇ ਅਸੂਲਾਂ ਸਮਝੌਤਾ ਨਹੀਂ ਕਰਾਂਗੀ ।
photoਉਨ੍ਹਾਂ ਕਿਹਾ ਕਿ ਮੈਂ ਹਨੂੰਮਾਨਗੜ੍ਹ ਸਿਟੀ ਤੋਂ ਬੀਜੇਪੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਸੀ ਅਤੇ ਮੈਂ ਕਿਸਾਨੀ ਅੰਦੋਲਨ ਵਿੱਚ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕਰਨਾ ਆਪਣਾ ਫਰਜ਼ ਸਮਝਦੇ ਹੋਏ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਸੰਘਰਸ਼ ਵਿੱਚ ਪਹੁੰਚੀ ਹਾਂ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਇਸ ਮੌਕੇ ਮੈਨੂੰ ਪਾਰਟੀ ਦੇ ਅਹੁਦਿਆਂ ‘ਤੇ ਰਹਿਣਾ ਮੇਰਾ ਜ਼ਮੀਰ ਇਜਾਜ਼ਤ ਨਹੀਂ ਦੇ ਰਿਹਾ ਸੀ ।
photoਉਨ੍ਹਾਂ ਕਿਹਾ ਕਿ ਗੱਲ ਇੱਥੇ ਅਹੁਦਿਆਂ ਦੀ ਨਹੀਂ ਹੈ, ਗੱਲ ਜ਼ਮੀਰ ਦੀ ਹੈ ਅਤੇ ਜਦੋਂ ਗੱਲ ਜ਼ਮੀਰ ਦੀ ਹੁੰਦੀ ਹੈ ਤਾਂ ਅਸੀਂ ਕਿਸੇ ਵੀ ਅਹੁਦੇ ਦੀ ਪਰਵਾਹ ਨਹੀਂ ਕਰਦੇ । ਬੇਸ਼ੱਕ ਦੀ ਚਾਹੇ ਬੀ ਜੇ ਪੀ ਦੀ ਸਾਰੇ ਵਰਕਰ ਪਾਰਟੀ ਸਾਡੇ ਨਾਲ ਨਾਰਾਜ਼ ਹੋ ਜਾਵੇ ਪਰ ਸਾਨੂੰ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਅਸੀਂ ਕਿਸਾਨੀ ਅੰਦੋਲਨ ਦੇ ਨਾਲ ਜੁੜਕੇ ਮਾਣ ਮਹਿਸ਼ੂਸ ਕਰ ਰਹੇ ਹਾਂ । ਸਾਡਾ ਸਾਰਾ ਪਰਿਵਾਰ ਕਿਸਾਨਾਂ ਦੇ ਨਾਲ ਡੱਟ ਕੇ ਖੜਾ ਹੈ ਤੇ ਖੜਾ ਰਹੇਗਾ ।
photoਉਨ੍ਹਾਂ ਕਿਹਾ ਕਿ ਜਦੋਂ ਮੈਨੂੰ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਬਾਰੇ ਪਤਾ ਲੱਗਿਆ ਤਾਂ ਮੈਂ ਸਹੁੰ ਖਾ ਲਈ ਸੀ ਕਿ ਮੈਂ ਇਸ ਪਾਰਟੀ ਵਿੱਚ ਕੰਮ ਨਹੀਂ ਕਰਾਂਗੀ ਅਤੇ ਇਸ ਨੂੰ ਛੱਡ ਕੇ ਲੋਕਾਂ ਦੀ ਸੀਉਨ੍ਹਾਂ ਕਿਹਾ ਕਿ ਮੈਂ ਜ਼ਿੰਦਗੀ ਵਿੱਚ ਬੀਜੇਪੀ ਦਾ ਸਮਰਥਨ ਤਾਂ ਕੀ ਵੋਟ ਵੀ ਨਹੀਂ ਪਾਵਾਂਗੀ । ਰਾਣੀ ਨੇ ਕਿਹਾ ਸਰਕਾਰ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਕਿਸਾਨਾਂ ਦੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ ।