
ਸੰਤੁਲਨ ਵਿਗੜਨ ਕਾਰਨ ਕਾਰ 'ਤੇ ਪਲਟਿਆ ਟਰੱਕ
ਕਾਰ 'ਚ ਫਸੀਆਂ ਲਾਸ਼ਾਂ ਨੂੰ ਕੱਢਣ ਲਈ ਮੰਗਵਾਉਣੀਆਂ ਪਈਆਂ 4 ਕ੍ਰੇਨਾਂ
ਬੇਲਾਰੀ (ਕਰਨਾਟਕ) : ਬੈਂਗਲੁਰੂ ਦੇ ਬੈਨਰਘਾਟਾ ਵਿਖੇ ਸੀਮਿੰਟ ਕੰਕਰੀਟ ਮਿਕਸਰ ਨੂੰ ਲੈ ਕੇ ਜਾ ਰਿਹਾ ਇੱਕ ਟਰੱਕ ਸੰਤੁਲਨ ਗੁਆ ਬੈਠਾ ਅਤੇ ਉਥੋਂ ਲੰਘ ਰਹੀ ਇੱਕ ਕਾਰ ਦੇ ਉੱਪਰ ਪਲਟ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਦੇ ਪਲਟਣ ਨਾਲ ਕਾਰ 'ਚ ਬੈਠੀ ਮਾਂ-ਧੀ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਮਹਿਲਾ ਆਪਣੀ ਧੀ ਨੂੰ ਸਕੂਲ ਛੱਡਣ ਜਾ ਰਹੀ ਸੀ। ਪੁਲਿਸ ਨੇ ਟਰੱਕ ਦੇ ਮਾਲਕ ਦੀ ਪਛਾਣ ਕਰ ਲਈ ਹੈ ਅਤੇ ਪੁਲਿਸ ਟੀਮਾਂ ਉਸ ਦੀ ਭਾਲ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਪੱਲੇਦਾਰੀ ਕਰਨ ਵਾਲੇ ਸਾਬਕਾ ਹਾਕੀ ਖਿਡਾਰੀ ਨੂੰ ਮਿਲੀ ਨੌਕਰੀ, ਪੰਜਾਬ ਸਰਕਾਰ ਨੇ ਪਰਮਜੀਤ ਕੁਮਾਰ ਨੂੰ ਨਿਯੁਕਤ ਕੀਤਾ ਕੋਚ
ਪੁਲਿਸ ਮੁਤਾਬਕ 47 ਸਾਲਾ ਗਾਇਤਰੀ ਕੁਮਾਰ ਆਪਣੀ 16 ਸਾਲਾ ਧੀ ਸਮਤਾ ਕੁਮਾਰ ਨੂੰ ਸਕੂਲ ਛੱਡਣ ਜਾ ਰਹੀ ਸੀ। ਹਾਦਸੇ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਕਾਰ 'ਚ ਬੁਰੀ ਤਰ੍ਹਾਂ ਫਸੀਆਂ ਮਾਂ-ਧੀ ਦੀਆਂ ਲਾਸ਼ਾਂ ਨੂੰ ਕੱਢਣ ਲਈ ਚਾਰ ਮੋਬਾਈਲ ਕ੍ਰੇਨਾਂ ਨੂੰ ਬੁਲਾਉਣਾ ਪਿਆ।
ਇਹ ਵੀ ਪੜ੍ਹੋ: ਸ਼ੁਭਮਨ ਗਿੱਲ ਨੇ 6 ਮਹੀਨਿਆਂ 'ਚ ਤਿੰਨਾਂ ਫਾਰਮੈਟਾਂ 'ਚ ਲਗਾਏ 6 ਸੈਂਕੜੇ
ਪੁਲਿਸ ਨੇ ਦੱਸਿਆ ਕਿ ਬੇਲਾਰੀ ਦੀ ਰਹਿਣ ਵਾਲੀ ਮ੍ਰਿਤਕ ਗਾਇਤਰੀ ਆਪਣੇ ਪਤੀ ਸੁਨੀਲ ਕੁਮਾਰ ਅਤੇ ਦੋ ਬੱਚਿਆਂ ਨਾਲ ਬੈਂਗਲੁਰੂ 'ਚ ਇਕ ਅਪਾਰਟਮੈਂਟ 'ਚ ਰਹਿੰਦੀ ਸੀ।16 ਸਾਲ ਦੀ ਸਮਤਾ ਨੂੰ ਉਸ ਦੇ ਪਿਤਾ ਹਰ ਰੋਜ਼ ਸਕੂਲ ਛੱਡਦੇ ਸਨ ਪਰ ਬੁੱਧਵਾਰ ਨੂੰ ਮੀਟਿੰਗ ਹੋਣ ਕਾਰਨ ਉਹ ਜਲਦੀ ਚਲੇ ਗਏ। ਇਸ ਕਾਰਨ ਗਾਇਤਰੀ ਆਪਣੀ ਬੇਟੀ ਨੂੰ ਸਕੂਲ ਛੱਡਣ ਜਾ ਰਹੀ ਸੀ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮ੍ਰਿਤਕਾ ਦਾ ਪਤੀ ਸੁਨੀਲ ਕੁਮਾਰ ਮੌਕੇ 'ਤੇ ਪਹੁੰਚੇ ਤਾਂ ਉਹ ਬੇਟੀ ਦੀ ਲਾਸ਼ ਦੇਖ ਕੇ ਭੁਬਾਂ ਮਾਰ-ਮਾਰ ਰੋਏ। ਸੁਨੀਲ ਨੇ ਦੱਸਿਆ ਕਿ ਉਸ ਦਾ 10 ਮਹੀਨਿਆਂ ਦਾ ਬੇਟਾ ਵੀ ਹੈ, ਜਿਸ ਨੂੰ ਉਹ ਆਪਣੀ ਮਾਸੀ ਦੇ ਘਰ ਛੱਡ ਗਿਆ ਹੈ।