Himachal Pradesh Accident: ਹਿਮਾਚਲ ਵਿਚ ਵੋਲਵੋ ਬੱਸ ਅਤੇ ਕੈਂਟਰ ਦੀ ਟੱਕਰ; ਬੱਸ ਡਰਾਈਵਰ ਦੀ ਮੌਤ
Published : Feb 2, 2024, 1:35 pm IST
Updated : Feb 2, 2024, 1:35 pm IST
SHARE ARTICLE
Volvo Bus and Canter collide in Himachal Pradesh
Volvo Bus and Canter collide in Himachal Pradesh

ਵੋਲਵੋ ਬੱਸ ਵਿਚ ਕੁੱਲ 51 ਯਾਤਰੀ ਸਵਾਰ ਸਨ, ਇਕ-ਦੋ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Himachal Pradesh Accident: ਹਿਮਾਚਲ ਪ੍ਰਦੇਸ਼ ਦੇ ਮੰਡੀ ਸੁੰਦਰਨਗਰ ਵਿਚ ਅੱਜ ਸਵੇਰੇ ਇਕ ਵੋਲਵੋ ਬੱਸ ਅਤੇ ਇਕ ਕੈਂਟਰ ਵਿਚ ਜ਼ਬਰਦਸਤ ਟੱਕਰ ਹੋ ਗਈ। ਇਸ ਕਾਰਨ ਬੱਸ ਡਰਾਈਵਰ ਦੀ ਮੌਤ ਹੋ ਗਈ। ਵੋਲਵੋ ਬੱਸ ਵਿਚ ਕੁੱਲ 51 ਯਾਤਰੀ ਸਵਾਰ ਸਨ, ਇਕ-ਦੋ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਹਾਦਸਾ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ 'ਤੇ ਸੁੰਦਰਨਗਰ ਦੇ ਸਲਾਪੜ ਇਲਾਕੇ 'ਚ ਵਾਪਰਿਆ।

ਮਿਲੀ ਜਾਣਕਾਰੀ ਅਨੁਸਾਰ ਬੱਸ ਨੰਬਰ DD01B9299 ਦਿੱਲੀ ਤੋਂ ਸੈਲਾਨੀਆਂ ਨੂੰ ਲੈ ਕੇ ਮਨਾਲੀ ਆ ਰਹੀ ਸੀ। ਸੁੰਦਰਨਗਰ ਦੇ ਜਾਡੋਲ ਨੇੜੇ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਅੱਗੇ ਜਾ ਰਹੇ ਕੈਂਟਰ ਨਾਲ ਟਕਰਾ ਗਈ। ਇਸ ਕਾਰਨ ਬੱਸ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਡਰਾਈਵਰ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕ ਦੀ ਪਛਾਣ ਰੂਪ ਸਿੰਘ ਵਾਸੀ ਢਾਲਪੁਰ ਕੁੱਲੂ ਵਜੋਂ ਹੋਈ ਹੈ। ਇਸ ਤੋਂ ਬਾਅਦ ਸਾਰੇ ਸੈਲਾਨੀ ਇਕ ਹੋਰ ਬੱਸ ਰਾਹੀਂ ਮਨਾਲੀ ਲਈ ਰਵਾਨਾ ਹੋ ਗਏ।

ਆਈਸ਼ਰ ਕੈਂਟਰ ਨੰਬਰ ਆਰਜੇ 02 ਜੀਬੀ 5374 ਵਿਚ ਪਾਈਪ ਲੋਡ ਕੀਤੀ ਗਈ ਸੀ। ਹਾਦਸੇ ਵਿਚ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਹ ਹਾਦਸਾ ਅੱਜ ਤੜਕੇ 4.40 ਵਜੇ ਵਾਪਰਿਆ ਦਸਿਆ ਜਾ ਰਿਹਾ ਹੈ। ਬੱਸ ਨਾਲ ਟਕਰਾਉਣ ਕਾਰਨ ਕੈਂਟਰ ਵੀ ਦੂਜੀ ਲੇਨ ਵਿਚ ਜਾ ਵੜਿਆ।

(For more Punjabi news apart from Volvo Bus and Canter collide in Himachal Pradesh, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement