
ਪ੍ਰਧਾਨ ਮੰਤਰੀ ਸਾਡੇ ਦਰਦ ਨੂੰ 'ਮਨ ਕੀ ਬਾਤ' ਵਿਚ ਦਸਣਗੇ?
ਹੈਦਰਾਬਾਦ : ਆਲ ਇੰਡੀਆ ਮਜਲਿਸ ਏ ਇਤੇਹਾਦ ਉਲ ਮੁਸਲਮੀਨ (ਏਆਈਐਮਆਈਐਮ) ਮੁਖੀ ਅਸਦੂਦੀਨ ਓਵੈਸੀ ਨੇ ਦਿੱਲੀ ਵਿਚ ਹੋਏ ਦੰਗਿਆਂ ਨੂੰ 'ਮਿੱਥ ਕੇ ਕੀਤੀ ਗਈ ਜਥੇਬੰਦਕ ਹਿੰਸਾ' ਕਰਾਰ ਦਿੰਦਿਆਂ ਕਿਹਾ ਕਿ ਜ਼ਿੰਮੇਵਾਰੀ ਭਾਜਪਾ ਸਰਕਾਰ 'ਤੇ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰਨ ਦੀ ਅਪੀਲ ਕੀਤੀ।
Photo
ਪਾਰਟੀ ਦੇ 62ਵੇਂ ਸਥਾਪਨਾ ਦਿਵਸ ਮੌਕੇ ਹੋਏ ਸਮਾਗਮ ਨੂੰ ਸੰਬੋਧਤ ਕਰਦਿਆਂ ਹੈਦਰਾਬਾਦ ਤੋਂ ਸੰਸਦ ਮੈਂਬਰ ਓਵੈਸੀ ਨੇ ਦੁਹਰਾਇਆ ਕਿ ਭਾਜਪਾ ਆਗੂਆਂ ਦੇ ਭਾਸ਼ਨਾਂ ਕਾਰਨ ਹਿੰਸਕ ਘਟਨਾਵਾਂ ਵਾਪਰੀਆਂ। ਉਨ੍ਹਾਂ ਦੋਸ਼ ਲਾਇਆ, 'ਪੂਰੀ ਯੋਜਨਾ ਅਤੇ ਤਿਆਰੀ ਨਾਲ ਫ਼ਿਰਕੂ ਦੰਗੇ ਹੋਏ। ਨਫ਼ਰਤ ਦਾ ਮਾਹੌਲ ਪੈਦਾ ਕੀਤਾ ਗਿਆ।
Photo
ਇਸ ਨੂੰ ਫ਼ਿਰੂਕ ਹਿੰਸਾ ਨਹੀਂ ਕਿਹਾ ਜਾਣਾ ਚਾਹੀਦਾ ਸਗੋਂ ਇਹ ਤਬਾਹੀ ਹੈ।' ਓਵੈਸੀ ਨੇ ਕਿਹਾ, 'ਸਾਨੂੰ ਉਮੀਦ ਹੈ ਕਿ ਤੁਸੀਂ 2002 ਦੇ ਗੁਜਰਾਤ ਦੰਗਿਆਂ ਤੋਂ ਸਬਕ ਲਿਆ ਹੋਵੇਗਾ ਅਤੇ ਯਕੀਨੀ ਕਰੋਗੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਮੁੜ ਨਾ ਵਾਪਰਨ।' ਦਿੱਲੀ ਦੇ ਮੈਟਰੋ ਸਟੇਸ਼ਨ ਲਾਗੇ ਕੁੱਝ ਨੌਜਵਾਨਾਂ ਦੁਆਰਾ ਕੀਤੀ ਗਈ ਨਾਹਰੇਬਾਜ਼ੀ ਸਬੰਧੀ ਉਨ੍ਹਾਂ ਕਿਹਾ, 'ਇਹ ਕਿਹੜੇ ਲੋਕ ਹਨ ਜਿਹੜੇ 'ਗੋਲੀ ਮਾਰੋ ਦੇਸ਼ ਦੇ ਗ਼ਦਾਰਾਂ ਨੂੰ' ਬੋਲ ਰਹੇ ਹਨ।
Photo
ਪ੍ਰਧਾਨ ਮੰਤਰੀ ਜੀ ਇਹ ਦੰਗਾ ਯੋਜਨਾ ਨਾਲ ਹੋਇਆ। ਇਹ ਟੀਚਾਗਤ ਜਥੇਬੰਦਕ ਹਿੰਸਾ ਹੈ ਅਤੇ ਇਸ ਦੀ ਜ਼ਿੰਮੇਵਾਰੀ ਤੁਹਾਡੇ 'ਤੇ ਹੈ।' ਪ੍ਰਧਾਨ ਮੰਤਰੀ ਨੂੰ ਪ੍ਰਭਾਵਤ ਇਲਾਕਿਆਂ ਦਾ ਦੌਰਾਨ ਕਰਨ ਦੀ ਅਪੀਲ ਕਰਦਿਆਂ ਓਵੈਸੀ ਨੇ ਹੈਰਾਨੀ ਪ੍ਰਗਟ ਕੀਤੀ ਕਿ ਕੀ ਪ੍ਰਧਾਨ ਮੰਤਰੀ ਸਾਡੇ ਦਰਦ ਨੂੰ ਮਹੀਨਾਵਾਰ ਰੇਡੀਉ ਪ੍ਰੋਗਰਾਮ 'ਮਨ ਕੀ ਬਾਤ' ਵਿਚ ਦਸਣਗੇ।
Photo
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਯੂਪੀ ਵਿਚ ਸਨਿਚਰਵਾਰ ਨੂੰ ਦਿਤੇ ਗਏ ਭਾਸ਼ਨ ਵਿਚ ਦਿੱਲੀ ਹਿੰਸਾ ਦਾ ਜ਼ਿਕਰ ਨਹੀਂ ਕੀਤਾ ਜਦਕਿ ਉਹ 'ਸਾਰਿਆਂ ਨਾਲ, ਸਾਰਿਆਂ ਦਾ ਵਿਕਾਸ' ਦਾ ਵਿਚਾਰ ਰਖਦੇ ਹਨ। ਦਿੱਲੀ ਪੁਲਿਸ ਦੀ ਨਿਖੇਧੀ ਕਰਦਿਆਂ ਓਵੈਸੀ ਨੇ ਹਿੰਸਾ ਪ੍ਰਭਾਵਤ ਮੁਸਲਿਮ ਇਲਾਕਿਆਂ ਤੋਂ ਮੰਗੀ ਗਈ ਮਦਦ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ।