
ਦਿੱਲੀ ਦੰਗਿਆਂ ਦੀ ਵਿਜੀਲੈਂਸ ਰੀਪੋਰਟ ਨੂੰ ਲੈ ਕੇ ਹਾਈ ਕੋਰਟ ਨੇ ਪੁਲਿਸ ਨੂੰ ਲਗਾਈ ਫ਼ਟਕਾਰ
ਨਵੀਂ ਦਿੱਲੀ : ਦਿੱਲੀ ਦੰਗਿਆਂ ਨੂੰ ਲੈ ਕੇ ਦਿੱਲੀ ਪੁਲਿਸ ਦੀ ਵਿਜੀਲੈਂਸ ਰੀਪੋਰਟ ਨੂੰ ਦਿੱਲੀ ਹਾਈਕੋਰਟ ਨੇ ਕਾਗਜ਼ ਦਾ ਬੇਕਾਰ ਟੁਕੜਾ ਕਰਾਰ ਦਿਤਾ ਹੈ। ਸੋਮਵਾਰ ਨੂੰ ਦਿੱਲੀ ਹਾਈਕੋਰਟ ਨੇ ਮੀਡੀਆ ’ਚ ਸੂਚਨਾਵਾਂ ਲਾਈਨ ਹੋਣ ਨੂੰ ਲੈ ਕੇ ਦਿੱਲੀ ਪੁਲਿਸ ਨੂੰ ਜਬਰਦਸਤ ਫਟਕਾਰ ਲਗਾਈ ਹੈ। ਦਿੱਲੀ ਪੁਲਿਸ ਦੀ ਵਿਜੀਲੈਂਸ ਰੀਪੋਰਟ ਨੂੰ ਕਾਗਜ਼ ਦਾ ਬੇਕਾਰ ਬੇਕਾਰ ਟੁਕੜਾ ਦਸਿਆ।
Delhi High Court
ਕੋਰਟ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ (ਵਿਜੀਲੈਂਸ) ਨੂੰ 5 ਮਾਰਚ ਨੂੰ ਪੇਸ਼ ਹੋ ਕੇ ਸਫ਼ਾਈ ਦੇਣ ਦੇ ਹੁਕਮ ਦਿਤੇ ਹਨ। ਦਰਅਸਲ, ਦਿੱਲੀ ਦੰਗਿਆਂ ’ਚ ਦੀਆਂ ਧਾਰਾਵਾਂ ਵਿਚ ਜੇਲ ’ਚ ਬੰਦ ਜਾਮਿਆ ਦੇ ਵਿਦਿਆਰਥੀ ਆਸਿਫ ਇਕਬਾਲ ਨੇ ਮੀਡੀਆ ਟਰਾਇਲ ਨੂੰ ਲੈ ਕੇ ਕੋਰਟ ਵਿਚ ਪਟੀਸ਼ਨ ਦਰਜ ਕੀਤੀ ਸੀ।
Delhi police
ਆਸਿਫ ਇਕਬਾਲ ਨੇ ਪਿਛਲੇ ਸਾਲ ਪਟੀਸ਼ਨ ਦਰਜ ਕਰ ਕੇ ਕਿਹਾ ਸੀ ਕਿ ਪੁਲਿਸ ਨੇ ਮੀਡੀਆ ਵਿਚ ਉਨ੍ਹਾਂ ਦੇ ਪੁਲਿਸ ਦੇ ਸਾਹਮਣੇ ਕੀਤੇ ਗਏ ਕਬੂਲਨਾਮੇ ਨੂੰ ਰੇਖਾਂਕਿਤ ਕੀਤਾ ਹੈ। ਜਦਕਿ ਪੁਲਿਸ ਦੇ ਸਾਹਮਣੇ ਕੀਤਾ ਗਿਆ ਕਬੂਲਨਾਮਾ ਕੋਰਟ ਵਿਚ ਮੰਨਿਆ ਨਹੀਂ ਜਾਂਦਾ। ਜਿਸਤੋਂ ਬਾਅਦ ਕਈਂ ਨਿਊਜ ਚੈਨਲਜ਼ ਅਤੇ ਨਿਊਜ ਵੈਬਸਾਈਟ ਨੇ ਉਸ ਨੂੰ ਗ਼ਲਤ ਤਰੀਕੇ ਨਾਲ ਚਲਾਇਆ ਹੈ।
High Court
ਕੋਰਟ ਨੇ ਨੋਟਿਸ ਜਾਰੀ ਕਰ ਇਕ ਨਿਊਜ ਚੈਨਲ ਅਤੇ ਦਿੱਲੀ ਪੁਲਿਸ ਤੋਂ ਜਵਾਬ ਮੰਗਿਆ ਸੀ। ਦਿੱਲੀ ਪੁਲਿਸ ਨੇ ਕੋਰਟ ਨੂੰ ਦਸਿਆ ਕਿ ਉਨ੍ਹਾਂ ਨੇ ਇਸ ਨੂੰ ਲੈ ਕੇ ਵਿਜੀਲੈਂਸ ਦੀ ਜਾਂਚ ਕੀਤੀ ਸੀ ਅਤੇ ਕੇਸ ਨੂੰ ਉਨ੍ਹਾਂ ਨੇ ਸਿਰਫ਼ ਦਿੱਲੀ ਸਰਕਾਰ ਅਤੇ ਗ੍ਰਹਿ ਮੰਤਰਾਲੇ ਨੂੰ ਹੀ ਮੰਨਜ਼ੂਰੀ ਲਈ ਭੇਜਿਆ ਸੀ।