ਪੀਐਮ ਨਰਿੰਦਰ ਮੋਦੀ ਨੇ ਲੋਕਾਂ ਨੂੰ ਯਾਦ ਕਰਾਇਆ ਭਾਰਤ ਦਾ ਸਮੁੰਦਰੀ ਇਤਿਹਾਸ
Published : Mar 2, 2021, 1:57 pm IST
Updated : Mar 2, 2021, 1:57 pm IST
SHARE ARTICLE
Narinder Modi
Narinder Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਮੈਰੀਟਾਇਮ ਇੰਡੀਆ ਸਮਿਟ...

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਮੈਰੀਟਾਇਮ ਇੰਡੀਆ ਸਮਿਟ (ਐਮਆਈਐਸ) ਦੇ ਦੂਜੇ ਸੰਸਕਰਨ ਦੀ ਵੀਡੀਓ ਕਾਨਫਰੰਸਿੰਗ ਦੇ ਮਾਧੀਅਮ ਨਾਲ ਉਦਘਾਟਨ ਕੀਤਾ ਹੈ। ਇਸ ਮੌਕੇ ਉਨ੍ਹਾਂ ਨੇ ਈ-ਬੁੱਕ ਮੈਰੀਟਾਇਮ ਇੰਡੀਆ ਵਿਜਨ 2030 ਨੂੰ ਰੀਲੀਜ਼ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਸਾਗਰ ਮੰਥਨ ਜਾਗਰੂਕਤਾ ਕੇਂਦਰ ਦਾ ਵੀ ਉਦਘਾਟਨ ਕੀਤਾ ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਡੇ ਰਾਸ਼ਟਰ ਦਾ ਇੱਕ ਖੁਸ਼ਹਾਲ ਸਮੁੰਦਰੀ ਇਤਿਹਾਸ ਹੈ।

PM MODIPm Modi

ਸਾਡੇ ਤੱਟਾਂ ਉੱਤੇ ਸੱਭਿਆਤਾਵਾਂ ਫਲੀ-ਫੂਲੀਂ, ਹਜਾਰਾਂ ਸਾਲਾਂ ਤੋਂ ਸਾਡੇ ਬੰਦਰਗਾਹ ਮਹੱਤਵਪੂਰਨ ਵਪਾਰਕ ਕੇਂਦਰ ਰਹੇ ਹਨ। ਸਾਡੇ ਤੱਟਾਂ ਨੇ ਸਾਨੂੰ ਦੁਨੀਆ ਨਾਲ ਜੋੜਿਆ, ਭਾਰਤੀ ਬੰਦਰਗਾਹਾਂ ਦੇ ਕੋਲ ਹੁਣ ਇਸ ਤਰ੍ਹਾਂ ਦੇ ਉਪਾਅ ਹਨ। ਪੀਐਮ ਮੋਦੀ ਨੇ ਕਿਹਾ ਕਿ ਇਸ ਸਮੁੰਦਰੀ ਭਾਰਤ ਸਿਖਰ ਸੰਮੇਲਨ ਦੇ ਮਾਧਿਅਮ ਨਾਲ ਮੈਂ ਦੁਨੀਆ ਨੂੰ ਭਾਰਤ ਆਉਣ ਅਤੇ ਸਾਡੇ ਵਿਕਾਸ ਦਾ ਹਿੱਸਾ ਬਨਣ ਲਈ ਸੱਦਾ ਦੇਣਾ ਚਾਹੁੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਬੰਦਰਗਾਹਾਂ ਨੇ ਆਉਣ ਵਾਲੇ ਅਤੇ ਜਾਣ ਵਾਲੇ ਕਾਰਗੋ ਦੇ ਉਡੀਕ ਸਮੇਂ ਵਿੱਚ ਕਮੀ ਲਿਆਈ ਹੈ।

seasea

ਕੇਂਦਰ ਸਰਕਾਰ ਨੇ ਬਲੂ ਇਕਾਨਮੀ ਅਤੇ ਜਲ ਮਾਰਗਾਂ ਵਿੱਚ ਨਿਵੇਸ਼ ਉੱਤੇ ਜਿਨਾਂ ਧਿਆਨ ਦਿੱਤਾ ਹੈ, ਓਨਾ ਪਹਿਲਾਂ ਕਦੇ ਨਹੀਂ ਵੇਖਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਘਰੇਲੂ ਜਲਮਾਰਗ ਮਾਲ ਢੁਆਈ ਲਈ ਪਰਭਾਵੀ ਅਤੇ ਵਾਤਾਵਰਣ ਦੇ ਅਨੁਕੂਲ ਤਰੀਕਾਂ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਭਾਰਤ ਸਰਕਾਰ ਘਰੇਲੂ ਸ਼ਿਪ ਬਿਲਡਿੰਗ ਅਤੇ ਸ਼ਿਪ ਰਿਪੇਅਰ ਮਾਰਕਿਟ ਉੱਤੇ ਵੀ ਧਿਆਨ ਦੇ ਰਹੀ ਹੈ। ਘਰੇਲੂ ਜਹਾਜ ਉਸਾਰੀ ਨੂੰ ਉਤਸ਼ਾਹਤ ਕਰਨ ਲਈ ਜਹਾਜ ਉਸਾਰੀ ਵਿੱਤੀ ਸਹਾਇਤਾ ਨੀਤੀ ਨੂੰ ਮਨਜ਼ੂਰੀ ਦਿੱਤੀ ਹੈ।

Sea PortSea Port

23 ਜਲ ਮਾਰਗ 2030 ਤੱਕ ਹੋਣਗੇ ਸ਼ੁਰੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ 2030 ਤੱਕ 23 ਜਲ ਮਾਰਗਾਂ ਨੂੰ ਚਾਲੂ ਕਰਨ ਦਾ ਟਿੱਚਾ ਰੱਖਦੇ ਹਨ। ਭਾਰਤ ਸਮੁੰਦਰੀ ਖੇਤਰ ਵਿੱਚ ਵਧਣ ਅਤੇ ਦੁਨੀਆ ਦੀ ਇੱਕ ਆਗੂ ਬਲੂ ਇਕਾਨਮੀ  ਦੇ ਰੂਪ ਵਿੱਚ ਉਭਰਨ ਦੀ ਦਿਸ਼ਾ ਵਿੱਚ ਚੱਲ ਰਿਹਾ ਹੈ। ਭਾਰਤ ਵਿੱਚ ਵੱਡੇ ਸਮੁੰਦਰ ਤਟ ਦੇ ਰੂਪ ਵਿੱਚ 189 ਲਾਇਟ ਹਾਉਸ ਹਨ। ਅਸੀਂ 78 ਲਾਇਟ ਹਾਉਸ ਦੇ ਨਾਲ ਲਗਦੀ ਭੂਮੀ ਵਿੱਚ ਸੈਰ ਨੂੰ ਵਿਕਸਿਤ ਕਰਨ ਲਈ ਇੱਕ ਪ੍ਰੋਗਰਾਮ ਤਿਆਰ ਕੀਤਾ ਹੈ।

sea warshipsea 

ਇਸ ਪਹਿਲ ਦਾ ਮੁੱਖ ਉਦੇਸ਼ ਮੌਜੂਦਾ ਲਾਇਟ ਹਾਊਸ ਅਤੇ ਇਸਦੇ ਨੇੜਲੇ ਖੇਤਰਾਂ ਨੂੰ ਵਿਲੱਖਣ ਸਮੁੰਦਰੀ ਸੈਰ ਸਪਾਟਾਂ ਸਥਾਨਾਂ ਵਿਚ ਵਿਕਸਤ ਕਰਨਾ ਹੈ। ਉਨ੍ਹਾਂ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਭਾਰਤ ਦੀ ਲੰਮੀ ਤੱਟਰੇਖਾ ਨੂੰ ਤੁਹਾਡਾ ਇੰਤਜਾਰ ਹੈ। ਭਾਰਤ ਦੇ ਲੋਕ ਮਿਹਨਤੀ ਹਨ ਜੋ ਨਿਵੇਸ਼ਕਾਂ ਦੇ ਇੰਤਜਾਰ ਵਿੱਚ ਹਨ। ਸਾਡੀਆਂ ਬੰਦਰਗਾਹਾਂ ਵਿੱਚ ਨਿਵੇਸ਼ ਕਰੋ। ਭਾਰਤ ਨੂੰ ਆਪਣਾ ਪਸੰਦੀਦਾ ਵਪਾਰ ਦੀ ਥਾਂ ਬਣਾਓ। ਭਾਰਤੀ ਬੰਦਰਗਾਹਾਂ ਨੂੰ ਤੁਹਾਡੇ ਵਪਾਰ ਅਤੇ ਵਣਜ ਦਾ ਇੰਤਜਾਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement