ਸਾਲ 2050 ਤਕ ਦੁਨੀਆ ਦੇ 4 ’ਚੋਂ 1 ਵਿਅਕਤੀ ਨੂੰ ਹੋਵੇਗੀ ਸੁਣਨ ਦੀ ਸਮੱਸਿਆ: WHO
Published : Mar 2, 2021, 9:26 pm IST
Updated : Mar 2, 2021, 9:26 pm IST
SHARE ARTICLE
WHO
WHO

ਸਮੱਸਿਆ ਦੇ ਹੱਲ ਲਈ ਇਲਾਜ ਅਤੇ ਰੋਕਥਾਮ ਲਈ ਵਧੇਰੇ ਨਿਵੇਸ਼ ਕਰਨ ਦਾ ਦਿੱਤਾ ਸੁਝਾਅ

ਨਵੀਂ ਦਿੱਲੀ : ਵਿਸਵ ਭਰ ਵਿਚ ਵੱਧ ਰਹੀ ਆਬਾਦੀ ਦੇ ਨਾਲ ਲੋਕਾਂ ਲਈ ਬਹੁਤ ਸਾਰੀਆਂ ਮੁਸਕਲਾਂ ਵੀ ਸਾਹਮਣੇ ਆ ਰਹੀਆਂ ਹਨ। ਹੁਣ ਅਜਿਹੀ ਇਕ ਚੇਤਾਵਨੀ ਵਿਸਵ ਸਿਹਤ ਸੰਗਠਨ (ਡਬਲਿਊ.ਐਚ.ਓ) ਵਲੋਂ ਜਾਰੀ ਕੀਤੀ ਗਈ ਹੈ।  ਡਬਲਿਊ.ਐਚ.ਓ ਮੁਤਾਬਕ 2050 ਤਕ ਦੁਨੀਆਂ ’ਚ ਹਰ 4 ਵਿਚੋਂ ਇਕ ਵਿਅਕਤੀ ਨੂੰ ਸੁਣਨ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸਦਾ ਮਤਲਬ ਇਹ ਹੈ ਕਿ 2050 ਤਕ ਲੋਕਾਂ ਦੀ ਸੁਣਨ ਦੀ ਸਮਰੱਥਾ ਵਿੱਚ ਕਮੀ ਆਵੇਗੀ। ਮੰਗਲਵਾਰ ਨੂੰ ਇਸ ਸਬੰਧ ਵਿਚ ਇਕ ਚੇਤਾਵਨੀ ਜਾਰੀ ਕਰਦਿਆਂ ਨੇ ਇਸ ਸਮੱਸਿਆ ਦੇ ਹੱਲ ਲਈ ਇਲਾਜ ਅਤੇ ਰੋਕਥਾਮ ਲਈ ਵਧੇਰੇ ਨਿਵੇਸ਼ ਕਰਨ ਦਾ ਸੁਝਾਅ ਦਿਤਾ ਹੈ।

WHOWHO

ਵਿਸ਼ਵ ਸਿਹਤ ਸੰਗਠਨ ਨੇ ਅਪਣੀ ਰੀਪੋਰਟ ਵਿਚ ਕਿਹਾ ਹੈ ਕਿ ਇਸ ਸਮੱਸਿਆ ਨੂੰ ਕਈ ਕਾਰਨਾਂ ’ਤੇ ਧਿਆਨ ਦੇ ਕੇ ਰੋਕਿਆ ਜਾ ਸਕਦਾ ਹੈ। ਉਸ ਦੇ ਅਨੁਸਾਰ ਇਨ੍ਹਾਂ ਵਿਚ ਇਨਫ਼ੈਕਸਨ, ਜਨਮ ਦੌਰਾਨ ਸੁਣਨ ਦੀਆਂ ਸਮੱਸਿਆਵਾਂ, ਬਿਮਾਰੀ, ਦੁਨੀਆ ਵਿਚ ਵੱਧ ਰਹੇ ਸੋਰ ਦੀ ਸਮੱਸਿਆ ਅਤੇ ਜੀਵਨ ਸੈਲੀ ਬਦਲਣ ਵਰਗੇ ਕਾਰਨ ਸ਼ਾਮਲ ਹਨ।

hearing losshearing loss

ਡਬਲਿਊ.ਐਚ.ਓ ਨੇ  ਇਸ ਸਮੱਸਿਆ ਤੋਂ ਬਚਾਉਣ ਲਈ ਇਕ ਵਿਸੇਸ ਪੈਕੇਜ ਦਾ ਵੀ ਪ੍ਰਸਤਾਵ ਦਿਤਾ ਹੈ। ਉਸਦੇ ਅਨੁਸਾਰ ਇਸ ਪੈਕੇਜ ਦੇ ਤਹਿਤ ਪ੍ਰਤੀ ਵਿਅਕਤੀ ਪ੍ਰਤੀ ਸਾਲ ਤਕਰੀਬਨ 1.33 ਡਾਲਰ ਦੀ ਲਾਗਤ ਆਵੇਗੀ। ਜੇ ਇਹ ਸਮੱਸਿਆ ਵਧਦੀ ਹੈ ਤਾਂ ਦੁਨੀਆ ਨੂੰ ਹਰ ਸਾਲ ਲਗਭਗ 1 ਲੱਖ ਕਰੋੜ ਡਾਲਰ ਦਾ ਨੁਕਸਾਨ ਹੋ ਸਕਦਾ ਹੈ।

hearing losshearing loss

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਕਦਮ ਚੁੱਕਣ ’ਚ ਅਸਫ਼ਲਤਾ ਦਾ ਖ਼ਾਮਿਆਜ਼ਾ ਪ੍ਰਭਾਵਿਤ ਲੋਕਾਂ ਦੀ ਸਿਹਤ ਅਤੇ ਖ਼ੁਸ਼ਹਾਲੀ ’ਤੇ ਅਸਰ ਦੇ ਰੂਪ ’ਚ ਸਾਹਮਣੇ ਆਵੇਗੀ। ਇਸ ਤੋਂ ਇਲਾਵਾ ਸਿਖਿਆ, ਨੌਕਰੀਆਂ ਅਤੇ ਸੰਚਾਰ ਤੋਂ ਉਨ੍ਹਾਂ ਦੇ ਵੱਖ ਹੋਣ ਕਾਰਨ ਵਿੱਤੀ ਸੰਕਟ ਵੀ ਪੈਦਾ ਹੋ ਸਕਦਾ ਹੈ। ਰੀਪੋਰਟ ਅਨੁਸਾਰ ਇਸ ਸਮੇਂ ਵਿਸ਼ਵ ’ਚ ਹਰ ਪੰਜ ’ਚੋਂ ਇਕ ਵਿਅਕਤੀ ਸੁਣਨ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਪਰ ਅਗਲੇ ਤਿੰਨ ਦਹਾਕਿਆਂ ਦੌਰਾਨ ਸੁਣਨ ਦੀ ਘਾਟ ਦੀ ਸਮੱਸਿਆ ਵਿਚੋਂ ਲੰਘ ਰਹੇ ਲੋਕਾਂ ਦੀ ਗਿਣਤੀ ਡੇਢ ਗੁਣਾ ਵਧ ਸਕਦੀ ਹੈ। ਇਸਦਾ ਅਸਰ ਦੁਨੀਆ ’ਚ 2.5 ਅਰਬ ਲੋਕਾਂ ’ਤੇ ਪੈ ਸਕਦਾ ਹੈ।     

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement