
DNB ਪ੍ਰੀਖਿਆ ਕਾਪੀ ਘੁਟਾਲੇ ਵਿਚ ਹੋਈ ਧਾਂਦਲੀ ਦੀ ਜਾਂਚ ਦੀ ਕੀਤੀ ਮੰਗ
ਨਵੀਂ ਦਿੱਲੀ - ਅੱਜ ਜਿਹੜੇ ਵਿਦਿਆਰਥੀ MOHFW (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ), NBEMS (ਮੈਡੀਕਲ ਸਾਇੰਸਜ਼ ਵਿੱਚ ਰਾਸ਼ਟਰੀ ਪ੍ਰੀਖਿਆ ਬੋਰਡ) ਦੇ ਤਹਿਤ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ DNB ਸੰਸਥਾਵਾਂ ਦੇ DNB ਮੈਡੀਕਲ ਪੀਜੀ ਡਿਗਰੀ ਕੋਰਸ ਪੂਰਾ ਕਰ ਚੁੱਕੇ ਹਨ ਅਤੇ ਕਰ ਰਹੇ ਹਨ, ਉਨ੍ਹਾਂ ਨੂੰ ਦਵਾਰਕਾ ਦਫਤਰ ਦੇ ਸਾਹਮਣੇ ADD ਦੇ ਬੈਨਰਾਂ ਹੇਠ ਪ੍ਰਦਰਸ਼ਨ ਕੀਤਾ।
ਦਿੱਲੀ ਦੇ ਨਾਲ-ਨਾਲ ਦੇਸ਼ ਦੇ ਬਾਕੀ ਸਾਰੇ ਡੀਐਨਬੀ ਸੰਸਥਾਵਾਂ ਵਿਚ ਵੀ ਡੀਐਨਬੀ ਦੇ ਵਿਦਿਆਰਥੀਆਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੀਆਂ ਮੁੱਖ ਮੰਗਾਂ ਇਸ ਪ੍ਰਕਾਰ ਹਨ-
1. NMC ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, DNB ਪ੍ਰੀਖਿਆ ਯੂਨੀਵਰਸਿਟੀ ਦੇ MD/MS ਦੀ ਪ੍ਰੀਖਿਆ ਪੈਟਰਨ ਵਾਂਗ ਹੀ ਕਰਵਾਈ ਜਾਣੀ ਚਾਹੀਦੀ ਹੈ
2. DNB ਨਤੀਜੇ ਵਿਚ ਸੁਧਾਰ
3. DNB ਪ੍ਰੀਖਿਆ ਕਾਪੀ ਘੁਟਾਲੇ ਵਿਚ ਧਾਂਦਲੀ ਦਾ ਪਤਾ ਲਗਾਉਣਾ
4 ਡੀਐਨਬੀ ਪੀਜੀ ਡਿਗਰੀ ਵਿਦਿਆਰਥੀਆਂ ਦੇ ਵਫ਼ਦ ਨੇ ਐਨਬੀਈਐਮਐਸ ਦੇ ਉੱਚ ਅਧਿਕਾਰੀਆਂ ਦੀ ਡਾ. ਰਮਨ ਕੁਮਾਰ, ਡਾ. ਮੁਰਾਰੀ ਵਤਸ, ਡਾ. ਜਤਿੰਦਰ ਅਤੇ ਡਾ. ਸੁਯਸ਼ ਨਾਲ ਮੀਟਿੰਗ ਕੀਤੀ ਜਿਸ ਵਿੱਚ ਡੀਐਨਬੀ ਪ੍ਰੀਖਿਆ ਪੈਟਰਨ ਨੂੰ ਐਨਐਮਸੀ ਦੀ ਤਰਜ਼ 'ਤੇ ਬਣਾਉਣ ਲਈ ਸਹਿਮਤੀ ਦਿੱਤੀ ਗਈ।
14 ਮਾਰਚ ਨੂੰ ਪ੍ਰੀਖਿਆ ਕਮੇਟੀ ਅਤੇ ਐਨਬੀਈਐਮਐਸ ਦੀ ਜਨਰਲ ਬਾਡੀ ਦੀ ਮੀਟਿੰਗ ਵਿਚ ਇਸ ਮੁੱਖ ਮੰਗ ਨੂੰ ਗੰਭੀਰਤਾ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਗਿਆ। ਇਸ ਭਰੋਸੇ ਤੋਂ ਬਾਅਦ ਜੇਕਰ ਵਿਦਿਆਰਥੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੁੜ ਧਰਨਾ ਦੇਣ ਦੀ ਸ਼ਰਤ 'ਤੇ ਅੱਜ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ।