
ਮਿਲੀ ਜਾਣਕਾਰੀ ਅਨੁਸਾਰ ਡਰਾਈਵਰ ਨੂੰ ਨੀਂਦ ਆਉਣ 'ਤੇ ਵੈਨ ਖੜ੍ਹੇ ਟਰੱਕ ਨਾਲ ਜਾ ਟਕਰਾਈ
ਦੇਵਲੀ: ਨੈਸ਼ਨਲ ਹਾਈਵੇ 'ਤੇ ਵੀਰਵਾਰ ਸਵੇਰੇ ਵਾਪਰੇ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ। ਜਦਕਿ 3 ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਸੜਕ 'ਤੇ ਹਫੜਾ-ਦਫੜੀ ਮੱਚ ਗਈ। ਮਿਲੀ ਜਾਣਕਾਰੀ ਅਨੁਸਾਰ ਡਰਾਈਵਰ ਨੂੰ ਨੀਂਦ ਆਉਣ 'ਤੇ ਵੈਨ ਖੜ੍ਹੇ ਟਰੱਕ ਨਾਲ ਜਾ ਟਕਰਾਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਦੌਰਾਨ ਉੱਥੋਂ ਲੰਘ ਰਹੇ ਲੋਕਾਂ ਨੇ ਵੈਨ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਿਆ।
ਇਹ ਵੀ ਪੜ੍ਹੋ: ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਲਈ ਵਿਸ਼ੇਸ਼ ਦੂਤ ਕੀਤਾ ਨਿਯੁਕਤ, ਰਮੇਸ਼ ਸਿੰਘ ਅਰੋੜਾ ਨੂੰ ਸੌਂਪੀ ਜ਼ਿੰਮੇਵਾਰੀ
ਇਹ ਘਟਨਾ ਟੋਂਕ ਜ਼ਿਲ੍ਹੇ ਦੇ ਦੇਵਲੀ ਤੋਂ ਗੁਜ਼ਰ ਰਹੇ ਰਾਸ਼ਟਰੀ ਰਾਜਮਾਰਗ 'ਤੇ ਸਵੇਰੇ 4.30 ਵਜੇ ਵਾਪਰੀ। ਹਾਦਸੇ ਵਿਚ ਵੈਨ ਚਕਨਾਚੂਰ ਹੋ ਗਈ। ਸ਼ੁਰੂਆਤੀ ਤੌਰ 'ਤੇ ਇਹ ਸਾਹਮਣੇ ਆਇਆ ਸੀ ਕਿ ਹਾਦਸਾ ਵੈਨ ਡਰਾਈਵਰ ਦੇ ਸੌਣ ਕਾਰਨ ਵਾਪਰਿਆ ਹੈ। ਝਪਕੀ ਆਉਂਦੇ ਹੀ ਵੈਨ ਸੜਕ ਕਿਨਾਰੇ ਖੜ੍ਹੇ ਕੰਟੇਨਰ ਨਾਲ ਟਕਰਾ ਗਈ।
ਇਹ ਵੀ ਪੜ੍ਹੋ: ਗਰੀਬਾਂ ਦੇ ਰਾਸ਼ਨ 'ਤੇ ਡਾਕਾ! ਘਰ 'ਚ ਗੱਡੀ, AC ਤੇ ਟਰੈਕਟਰ ਵਾਲੇ ਲੋਕਾਂ ਨੇ ਵੀ ਬਣਵਾ ਰੱਖੇ ਨੇ ਨੀਲੇ ਕਾਰਡ
ਹਾਦਸੇ ਵਿਚ ਡਰਾਈਵਰ, ਪਤੀ-ਪਤਨੀ ਅਤੇ ਪਤੀ ਦੇ ਭਰਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਨੀਸ਼ ਸ਼ਰਮਾ (ਪੁੱਤਰ) ਬੰਸ਼ੀਲਾਲ ਸ਼ਰਮਾ ਵਾਸੀ ਸ਼ਿਆਮ ਨਗਰ, ਈਸ਼ੂ ਸ਼ਰਮਾ (40) ਪਤਨੀ ਮਨੀਸ਼ ਸ਼ਰਮਾ, ਅਮਿਤ ਸ਼ਰਮਾ (40) ਪੁੱਤਰ ਬੰਸ਼ੀਲਾਲ ਸ਼ਰਮਾ ਅਤੇ ਵੈਨ ਚਾਲਕ ਰਵੀ (26) ਪੁੱਤਰ ਕੈਲਾਸ਼ ਦੀ ਮੌਤ ਹੋ ਗਈ ਹੈ। ਜਦਕਿ ਮਨੀਸ਼ ਦੀ ਬੇਟੀ ਦੀਪਾਲੀ (22), ਅੰਸ਼ੁਲ ਜੈਨ (27) ਪੁੱਤਰ ਪਾਰਸ ਜੈਨ ਅਤੇ ਨਿੱਕੀ ਉਰਫ ਨਿਕੇਸ਼ (35) ਪੁੱਤਰ ਰਤਨ ਲਾਲ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: ਪ੍ਰਯਾਗਰਾਜ ਗੋਲੀਬਾਰੀ 'ਚ ਜ਼ਖਮੀ ਦੂਜੇ ਗੰਨਰ ਦੀ ਵੀ ਮੌਤ, 5 ਮਈ ਨੂੰ ਹੋਣਾ ਸੀ ਵਿਆਹ
ਸੂਚਨਾ ਮਿਲਣ 'ਤੇ ਦੇਵਲੀ ਦੇ ਡਿਪਟੀ ਸੁਰੇਸ਼ ਕੁਮਾਰ ਅਤੇ ਪੁਲਿਸ ਸਮੇਤ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਿਸ ਮੁਤਾਬਕ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇਕ ਜ਼ਖਮੀ ਨੇ ਟੋਂਕ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਇਹ ਲੋਕ ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਵੈਨ ਵਿਚ 7 ਲੋਕ ਸਵਾਰ ਸਨ। ਇਹ ਸਾਰੇ ਟੋਂਕ ਜ਼ਿਲ੍ਹੇ ਦੇ ਦੇਵਲੀ ਦੇ ਦੱਸੇ ਜਾ ਰਹੇ ਹਨ।