
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ
ਜੈਪੁਰ: ਰਾਜਸਥਾਨ ਵਿੱਚ 16 ਮਾਰਚ ਤੋਂ ਰਾਜਸਥਾਨ ਬੋਰਡ ਦੀ ਪ੍ਰੀਖਿਆ ਸ਼ੁਰੂ ਹੋਣ ਜਾ ਰਹੀ ਹੈ। ਇਸੇ ਦੌਰਾਨ ਪੜ੍ਹਾਈ ਦੇ ਦਬਾਅ ਹੇਠ 10ਵੀਂ ਜਮਾਤ ਦੇ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ। ਵਿਦਿਆਰਥਣ ਨੇ ਘਰ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ: ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਯੁਕਤੀ ਪੱਤਰ ਦਿੱਤੇ
ਮਾਮਲਾ ਵੀਰਵਾਰ ਸਵੇਰੇ 11 ਵਜੇ ਦੌਸਾ ਜ਼ਿਲੇ ਦੇ ਲਾਲਸੋਤ ਸ਼ਹਿਰ ਦੀ ਨਿਊ ਕਾਲੋਨੀ ਦਾ ਹੈ। ਵਿਦਿਆਰਥਣ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਲਿਖਿਆ ਹੈ ਕਿ ਉਹ 95 ਫੀਸਦੀ ਤੋਂ ਵੱਧ ਅੰਕ ਨਹੀਂ ਲੈ ਸਕਦੀ ਅਤੇ ਉਹ ਪਰੇਸ਼ਾਨ ਹੋ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਨੌਜਵਾਨਾਂ ਨੇ ਮਨਾਲੀ ਬੱਸ ਡਰਾਈਵਰ ਨੂੰ ਲੋਹੇ ਦੀ ਰਾਡ ਨਾਲ ਕੁੱਟਿਆ, ਹਸਪਤਾਲ 'ਚ ਭਰਤੀ
ਜਾਣਕਾਰੀ ਮੁਤਾਬਕ 16 ਦਿਨਾਂ ਬਾਅਦ ਖੁਸ਼ਬੂ (15) ਦੀ ਪਹਿਲੀ 10ਵੀਂ ਦੀ ਬੋਰਡ ਪ੍ਰੀਖਿਆ ਸੀ। ਅਜਿਹੇ 'ਚ ਉਹ ਘਰ 'ਚ ਪੜ੍ਹ ਰਹੀ ਸੀ। ਉਸ ਦਾ ਛੋਟਾ ਭਰਾ, ਜੋ ਕਿ ਚੌਥੀ ਜਮਾਤ ਵਿੱਚ ਪੜ੍ਹਦਾ ਹੈ, ਘਟਨਾ ਸਮੇਂ ਘਰ ਵਿੱਚ ਹੀ ਸੀ। ਖੁਸ਼ਬੂ ਮੀਨਾ ਦੀ ਮਾਂ ਵੀਰਵਾਰ ਸਵੇਰੇ ਕਰੀਬ 11 ਵਜੇ ਆਪਣੇ ਛੋਟੇ ਲੜਕੇ ਦੀ ਸਕੂਲ ਫੀਸ ਭਰਨ ਲਈ ਗਈ ਸੀ। ਇਸੇ ਦੌਰਾਨ ਖੁਸ਼ਬੂ ਨੇ ਪਿੱਛੇ ਇਹ ਕਦਮ ਚੁੱਕ ਲਿਆ। ਜਦੋਂ ਮਾਂ ਘਰ ਪਰਤੀ ਤਾਂ ਬੇਟੀ ਨੂੰ ਲਟਕਦੀ ਦੇਖ ਕੇ ਹੈਰਾਨ ਰਹਿ ਗਈ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਣਕਾਰੀ ਹਾਸਲ ਕੀਤੀ।