BJP Lok Sabha List: ਭਾਜਪਾ ਨੇ 195 ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, PM ਮੋਦੀ ਸਮੇਤ 34 ਮੰਤਰੀਆਂ ਦੇ ਨਾਂ ਸ਼ਾਮਲ
Published : Mar 2, 2024, 7:14 pm IST
Updated : Mar 2, 2024, 7:48 pm IST
SHARE ARTICLE
BJP releases first lok sabha candidates list  news in punjabi
BJP releases first lok sabha candidates list news in punjabi

BJP Lok Sabha List: ਭਾਜਪਾ ਨੇ ਲਖੀਮਪੁਰ ਖੇੜੀ ਤੋਂ ਅਜੈ ਮਿਸ਼ਰਾ ਟੈਣੀ ਨੂੰ ਦਿਤੀ ਟਿਕਟ

BJP releases first lok sabha candidates list  news in punjabi : ਭਾਰਤੀ ਜਨਤਾ ਪਾਰਟੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ 195 ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ। ਇਸ ਸੂਚੀ ਵਿਚ ਪੀਐਮ ਮੋਦੀ ਸਮੇਤ 34 ਕੇਂਦਰੀ ਮੰਤਰੀਆਂ ਦੇ ਨਾਂ ਸ਼ਾਮਲ ਹਨ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 29 ਫਰਵਰੀ ਨੂੰ ਪੀਐੱਮ ਮੋਦੀ ਦੀ ਪ੍ਰਧਾਨਗੀ 'ਚ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ 'ਚ 16 ਸੂਬਿਆਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਂ ਤੈਅ ਕੀਤੇ ਗਏ ਹਨ। ਸਨ, ਜਿਨ੍ਹਾਂ ਦਾ ਅਸੀਂ ਅੱਜ ਐਲਾਨ ਕਰ ਰਹੇ ਹਾਂ।

ਇਹ ਵੀ ਪੜ੍ਹੋ: Punjab News: CM ਦੀ ਨੌਜਵਾਨਾਂ ਨੂੰ ਅਪੀਲਃ ਪੰਜਾਬ ਦੇ ਸਮਾਜਿਕ-ਆਰਥਿਕ ਵਿਕਾਸ 'ਚ ਹਿੱਸੇਦਾਰ ਬਣਨ ਲਈ ਨਵੇਂ ਵਿਚਾਰਾਂ ਦੀ ਵਰਤੋਂ ਕਰੋ 

ਵਿਨੋਦ ਤਾਵੜੇ ਨੇ ਕਿਹਾ ਕਿ ਪੀਐਮ ਮੋਦੀ ਇੱਕ ਵਾਰ ਫਿਰ ਵਾਰਾਣਸੀ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਪਾਰਟੀ ਨੇ 34 ਮੰਤਰੀ ਵੀ ਉਤਾਰੇ ਹਨ। ਭਾਜਪਾ ਦੀ ਪਹਿਲੀ ਸੂਚੀ ਵਿੱਚ ਉੱਤਰ ਪ੍ਰਦੇਸ਼ ਤੋਂ 51, ਪੱਛਮੀ ਬੰਗਾਲ ਤੋਂ 20, ਮੱਧ ਪ੍ਰਦੇਸ਼ ਤੋਂ 24, ਗੁਜਰਾਤ ਤੋਂ 15, ਰਾਜਸਥਾਨ ਤੋਂ 15, ਕੇਰਲ ਤੋਂ 12, ਤੇਲੰਗਾਨਾ ਤੋਂ 9, ਅਸਮ ਤੋਂ 11, ਝਾਰਖੰਡ ਤੋਂ 11, ਛੱਤੀਸਗੜ੍ਹ ਤੋਂ 11, ਦਿੱਲੀ ਤੋਂ 5, ਜੰਮੂ-ਕਸ਼ਮੀਰ ਤੋਂ 2. ਉੱਤਰਾਖੰਡ ਦੀਆਂ 3, ਅਰੁਣਾਚਲ ਦੀਆਂ 2, ਗੋਆ ਦੀ 1, ਤ੍ਰਿਪੁਰਾ ਦੀ 1, ਅੰਡੇਮਾਨ ਦੀ 1, ਦਮਨ ਅਤੇ ਦੀਵ ਦੀ 1 ਸੀਟਾਂ ਲਈ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਭਾਜਪਾ ਦੀ ਪਹਿਲੀ ਸੂਚੀ ਵਿੱਚ 28 ਔਰਤਾਂ, 27 ਐਸਟੀ, 18 ਐਸਟੀ ਅਤੇ 18 ਓਬੀਸੀ ਅਤੇ 47 ਨੌਜਵਾਨ ਆਗੂ ਸ਼ਾਮਲ ਹਨ ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਲਈ ਟਿਕਟਾਂ ਮਿਲੀਆਂ ਹਨ। ਭਾਜਪਾ ਨੇ ਲਖੀਮਪੁਰ ਖੀਰੀ ਤੋਂ ਅਜੈ ਮਿਸ਼ਰਾ ਟੈਣੀ ਨੂੰ ਟਿਕਟ ਦਿਤੀ ਹੈ।

 

ਇਹ ਵੀ ਪੜ੍ਹੋ: The young man Dead in Canda: ਕੈਨੇਡਾ ਪਹੁੰਚਣ ਸਾਰ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ 

ਕੇਂਦਰੀ ਮੰਤਰੀ ਅਮਿਤ ਸ਼ਾਹ ਗਾਂਧੀਨਗਰ ਤੋਂ, ਮਨਸੁਖ ਮਾਂਡਵੀਆ ਪੋਰਬੰਦਰ ਤੋਂ, ਰਾਜਨਾਥ ਸਿੰਘ ਲਖਨਊ ਤੋਂ, ਜਤਿੰਦਰ ਸਿੰਘ ਊਧਮਪੁਰ ਤੋਂ, ਕਿਰਨ ਰਿਜਿਜੂ ਅਰੁਣਾਚਲ ਪੂਰਬੀ ਤੋਂ, ਸਰਬਾਨੰਦ ਸੋਨੋਵਾਲ ਅਸਾਮ ਦੇ ਤਾਪੀਰ ਪਿੰਡ ਡਿਬਰੂਗੜ੍ਹ ਤੋਂ, ਸੰਜੀਵ ਬਾਲਿਆਨ ਮੁਜ਼ੱਫਰਨਗਰ ਤੋਂ ਲੋਕ ਸਭਾ ਚੋਣ ਲੜਨਗੇ। ਗੁਜਰਾਤ ਦੀਆਂ ਹੋਰ ਸੀਟਾਂ 'ਤੇ ਵਿਨੋਦ ਚਾਵੜਾ ਕੱਛ ਤੋਂ, ਮਨਸੁਖ ਵਸਾਵਾ ਭਰੂਚ ਤੋਂ ਅਤੇ ਸੀਆਰ ਪਾਟਿਲ ਨਵਸਾਰੀ ਤੋਂ ਚੋਣ ਲੜਨਗੇ। ਛੱਤੀਸਗੜ੍ਹ 'ਚ ਸਰੋਜ ਪਾਂਡੇ ਕੋਰਬਾ ਤੋਂ, ਵਿਜੇ ਬਘੇਲ ਦੁਰਗ ਤੋਂ, ਬ੍ਰਿਜਮੋਹਨ ਅਗਰਵਾਲ ਰਾਏਪੁਰ ਤੋਂ ਚੋਣ ਲੜਨਗੇ। ਜੁਗਲ ਕਿਸ਼ੋਰ ਸ਼ਰਮਾ ਜੰਮੂ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ। ਮਨੀਸ਼ ਜੈਸਵਾਲ ਹਜ਼ਾਰੀਬਾਗ ਤੋਂ ਚੋਣ ਲੜਨਗੇ। ਜਯੰਤ ਸਿਨਹਾ ਇਸ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਹਨ।

 

ਇਹ ਵੀ ਪੜ੍ਹੋ:  Mohali News : ਮੌਸਮ ਦੀ ਖਰਾਬੀ ਕਾਰਨ ਹੁਣ 9 ਮਾਰਚ ਨੂੰ ਹੋਵੇਗਾ ਪੀਫਾ ਐਵਾਰਡ 

ਭਾਜਪਾ ਨੇ ਦਿੱਲੀ ਦੀਆਂ ਪੰਜ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ। ਪਾਰਟੀ ਨੇ ਚਾਂਦਨੀ ਚੌਕ ਤੋਂ ਪ੍ਰਵੀਨ ਖੰਡੇਲਵਾਲ, ਉੱਤਰ ਪੂਰਬੀ ਦਿੱਲੀ ਤੋਂ ਮਨੋਜ ਤਿਵਾੜੀ, ਕੇਂਦਰੀ ਦਿੱਲੀ ਤੋਂ ਬੰਸੂਰੀ ਸਵਰਾਜ, ਪੱਛਮੀ ਦਿੱਲੀ ਤੋਂ ਕਮਲਕੀਤ ਸਹਿਰਾਵਤ ਅਤੇ ਦੱਖਣੀ ਦਿੱਲੀ ਸੀਟ ਤੋਂ ਰਾਮਵੀਰ ਬਿਧੂੜੀ ਨੂੰ ਉਮੀਦਵਾਰ ਬਣਾਇਆ ਹੈ।

 

 

photo
photo

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੱਧ ਪ੍ਰਦੇਸ਼ 'ਚ ਭਾਜਪਾ ਨੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਵਿਦਿਸ਼ਾ ਤੋਂ, ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੂੰ ਗੁਨਾ ਤੋਂ, ਵੀਡੀ ਸ਼ਰਮਾ ਨੂੰ ਖਜੂਰਾਹੋ ਤੋਂ, ਆਲੋਕ ਸ਼ਰਮਾ ਨੂੰ ਭੋਪਾਲ ਤੋਂ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਕੇਰਲ ਦੀ ਮਲਪੁਰਮ ਸੀਟ ਤੋਂ ਡਾਕਟਰ ਅਬਦੁਲ ਸਲਾਮ, ਤ੍ਰਿਸੂਰ ਤੋਂ ਸੁਰੇਸ਼ ਗੋਪੀ, ਤਿਰੂਵਨੰਤਪੁਰਮ ਤੋਂ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰੂ ਨੂੰ ਟਿਕਟ ਦਿੱਤੀ।

 

photo
photo

 

photo
photo

 

photo
photo

photo
photo

photophoto

 

photo
photo

 

photophoto

 

 

 

(For more news apart from BJP releases first lok sabha candidates list  news in punjabi , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement