Maharashtra News: ਵਿਦਿਆਰਥੀ ਦੇ ਜ਼ਜਬੇ ਨੂੰ ਸਲਾਮ, ਪਿਤਾ ਦਾ ਸਸਕਾਰ ਕਰ ਕੇ ਬੋਰਡ ਦਾ ਪੇਪਰ ਦੇਣ ਪਹੁੰਚਿਆ 
Published : Mar 2, 2024, 1:58 pm IST
Updated : Mar 2, 2024, 1:58 pm IST
SHARE ARTICLE
Boy appears for SSC exam hours after performing father's last rites in Latur
Boy appears for SSC exam hours after performing father's last rites in Latur

ਪਿਤਾ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਰਿਸ਼ੀਕੇਸ਼ ਢਾਲੇਗਾਓਂ ਚਲਾ ਗਿਆ ਸੀ, ਜਿੱਥੇ ਉਸ ਨੇ ਪਿਤਾ ਦਾ ਸਸਕਾਰ ਕੀਤਾ।

Maharashtra News In Punjabi: ਮਹਾਰਾਸ਼ਟਰ - ਮਹਾਰਾਸ਼ਟਰ ਦੇ ਲਾਤੂਰ ਵਿਖੇ ਇਕ ਵਿਦਿਆਰਥੀ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ ਕਿਉਂਕਿ 10ਵੀਂ ਜਮਾਤ ਦਾ ਇਕ ਵਿਦਿਆਰਥੀ ਆਪਣੇ ਪਿਤਾ ਦਾ ਸਸਕਾਰ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਆਪਣਾ ਬੋਰਡ ਦਾ ਇਮਤਿਹਾਨ ਦੇਣ ਸਕੂਲ ਪਹੁੰਚ ਗਿਆ। ਉਸ ਦੇ ਇਸ ਕੰਮ ਲਈ ਉਸ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। 

ਇਕ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਰਿਸ਼ੀਕੇਸ਼ ਦੇ ਪਿਤਾ ਰਾਮਨਾਥ ਪੁਰੀ ਦੀ ਅਹਿਮਦਪੁਰ ਤਹਿਸੀਲ ਅਧੀਨ ਪੈਂਦੇ ਪਿੰਡ ਢਾਲੇਗਾਓਂ ਵਿਖੇ ਅਚਾਨਕ ਮੌਤ ਹੋ ਗਈ ਸੀ। ਰਿਸ਼ੀਕੇਸ਼ ਆਪਣੇ ਮਾਮੇ ਨਾਲ ਬੋਰੀ ਸਲਗਾਰਾ ਪਿੰਡ 'ਚ ਰਹਿੰਦਾ ਹੈ ਤੇ ਰਾਜੀਵ ਗਾਂਧੀ ਸਕੂਲ ਵਿਖੇ ਪੜ੍ਹਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਿਤਾ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਰਿਸ਼ੀਕੇਸ਼ ਢਾਲੇਗਾਓਂ ਚਲਾ ਗਿਆ ਸੀ, ਜਿੱਥੇ ਉਸ ਨੇ ਪਿਤਾ ਦਾ ਸਸਕਾਰ ਕੀਤਾ।

ਉਸ ਦਾ ਪ੍ਰੀਖਿਆ ਕੇਂਦਰ ਉਸ ਦੇ ਪਿੰਡ ਤੋਂ ਕਰੀਬ 100 ਕਿਲੋਮੀਟਰ ਦੂਰ ਸੀ, ਜਿਸ ਕਾਰਨ ਉਸ ਦਾ ਸਮੇਂ ਸਿਰ ਪ੍ਰੀਖਿਆ 'ਚ ਪਹੁੰਚਣਾ ਬਹੁਤ ਮੁਸ਼ਕਲ ਸੀ। ਇਸ ਦੌਰਾਨ ਲਾਤੂਰ ਦੇ ਸਿੱਖਿਆ ਅਧਿਕਾਰੀਆਂ ਨੇ ਰਿਸ਼ੀਕੇਸ਼ ਦੀ ਪ੍ਰੀਖਿਆ ਉਸ ਦੇ ਪਿੰਡ 'ਚ ਹੀ ਕਰਵਾ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰਿਸ਼ੀਕੇਸ਼ ਨੇ ਪਿਤਾ ਦੀ ਮੌਤ ਦੇ ਬਾਵਜੂਦ ਪੜ੍ਹਨ ਦਾ ਜਨੂੰਨ ਕਾਇਮ ਰੱਖਿਆ। ਜਿਸ ਕਰ ਕੇ ਉਸਦੀ ਤਾਰੀਫ਼ ਹੋ ਰਹੀ ਹੈ। 

(For more news apart from Boy appears for SSC exam hours after performing father's last rites in Latur, stay tuned to Rozana Spokesman)


 

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement