ਐਨ.ਆਈ. ਏ. ਵਲੋਂ ਗਿਲਾਨੀ ਦੇ ਕਰੀਬੀ ਸਿੱਖ ਆਗੂ ਕੋਲੋਂ ਪੁੱਛ-ਪੜਤਾਲ
Published : Jul 30, 2017, 5:28 pm IST
Updated : Apr 2, 2018, 1:10 pm IST
SHARE ARTICLE
NIA
NIA

ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੱਜ ਕਸ਼ਮੀਰ ਵਿਚਲੇ ਅਤਿਵਾਦੀਆਂ ਨੂੰ ਆਰਥਕ ਸਹਾਇਤਾ ਉਪਲਭਧ ਕਰਵਾਉਣ ਦੇ ਮਾਮਲੇ ਦੀ ਜਾਂਚ ਅੱਗੇ ਵਧਾਉਂਦਿਆਂ ਜੰਮੂ ਦੇ ਸਿੱਖ ਕਾਰੋਬਾਰੀ

ਜੰਮੂ/ਨਵੀਂ ਦਿੱਲੀ, 30 ਜੁਲਾਈ : ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੱਜ ਕਸ਼ਮੀਰ ਵਿਚਲੇ ਅਤਿਵਾਦੀਆਂ ਨੂੰ ਆਰਥਕ ਸਹਾਇਤਾ ਉਪਲਭਧ ਕਰਵਾਉਣ ਦੇ ਮਾਮਲੇ ਦੀ ਜਾਂਚ ਅੱਗੇ ਵਧਾਉਂਦਿਆਂ ਜੰਮੂ ਦੇ ਸਿੱਖ ਕਾਰੋਬਾਰੀ ਅਤੇ ਵੱਖਵਾਦੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦੇ ਕਰੀਬੀ ਦਵਿੰਦਰ ਸਿੰਘ ਬਹਿਲ ਤੋਂ ਪੁੱਛ-ਪੜਤਾਲ ਕੀਤੀ ਜਦਕਿ ਉਨ੍ਹਾਂ ਦੇ ਕਈ ਟਿਕਾਣਿਆਂ 'ਤੇ ਛਾਪੇ ਮਾਰੇ।
ਜਾਂਚ ਏਜੰਸੀ ਨੇ ਕਿਹਾ ਕਿ ਜੰਮੂ-ਕਸ਼ਮੀਰ ਸੋਸ਼ਲ ਪੀਸ ਫ਼ੋਰਮ (ਜੇ.ਕੇ.ਐਸ.ਪੀ.ਐਫ਼)  ਦੇ ਚੇਅਰਮੈਨ  ਦਵਿੰਦਰ ਸਿੰਘ ਬਹਿਲ ਦੇ ਦਫ਼ਤਰ ਅਤੇ ਰਿਹਾਇਸ਼ ਦੀ ਤਲਾਸ਼ੀ ਲਈ ਗਈ।  ਇਕ ਵਖਰੇ ਘਟਨਾਕ੍ਰਮ ਤਹਿਤ ਐਨ.ਆਈ.ਏ. ਨੇ ਗਿਲਾਨੀ ਦੇ ਛੋਟੇ ਬੇਟੇ ਨੂੰ ਸੰਮਨ ਭੇਜ ਕੇ ਬੁਧਵਾਰ ਨੂੰ ਪੇਸ਼ ਹੋਣ ਦੀ ਹਦਾਇਤ ਦਿਤੀ ਹੈ। ਇਸ ਤੋਂ ਪਹਿਲਾਂ ਗਿਲਾਨੀ ਦੇ ਵੱਡੇ ਬੇਟੇ ਨੂੰ ਮੰਗਲਵਾਰ ਦੀ ਪੇਸ਼ੀ ਲਈ ਸੰਮਨ ਜਾਰੀ ਕੀਤੇ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਗਿਲਾਨੀ ਦੇ ਕਰੀਬੀ ਲੋਕਾਂ 'ਤੇ ਜਾਂਚ ਏਜੰਸੀ ਦੀ ਤਿੱਖੀ ਨਜ਼ਰ ਹੈ ਅਤੇ ਉਨ੍ਹਾਂ ਦੀਆਂ ਵਿਦੇਸ਼ ਯਾਤਰਾਵਾਂ ਬਾਰੇ ਛੇਤੀ ਹੀ ਪੁੱਛ ਪੜਤਾਲ ਕੀਤੀ ਜਾਵੇਗੀ।
ਜੰਮੂ ਵਿਚ ਦੂਜੀ ਵਾਰ ਛਾਪੇ ਮਾਰੇ ਗਏ ਹਨ। ਇਸ ਤੋਂ ਪਹਿਲਾਂ ਜਾਂਚ ਏਜੰਸੀ ਨੇ ਇਕ ਕਾਰੋਬਾਰੀ ਦੇ ਟਿਕਾਣੇ 'ਤੇ ਛਾਪਾ ਮਾਰਿਆ ਸੀ। ਇਸ ਮਾਮਲੇ ਵਿਚ ਅਤਿਵਾਦੀ ਜਥੇਬੰਦੀ ਲਸ਼ਕਰ ਏ ਤੋਇਬਾ ਦੀ ਮੁਖੌਟਾ ਜਥੇਬੰਦੀ ਪਾਕਿਸਤਾਨ ਸਥਿਤ ਜਮਾਤ ਉਦ ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਮੁਲਜ਼ਮ ਬਣਾਇਆ ਗਿਆ ਹੈ। ਇਥੇ ਦਸਣਾ ਬਣਦਾ ਹੇ ਕਿ ਗਿਲਾਨੀ ਦਾ ਵੱਡਾ ਬੇਟਾ ਡਾਕਟਰ ਹੈ ਅਤੇ ਪਾਕਿਸਤਾਨ ਵਿਚ 11 ਸਾਲ ਬਤੀਤ ਕਰਨ ਪਿੱਛੋਂ 2010 ਵਿਚ ਕਸ਼ਮੀਰ ਪਰਤਿਆ ਸੀ ਅਤੇ ਉਸ ਨੂੰ ਗਿਲਾਨੀ ਦੀ ਅਗਵਾਈ ਵਾਲੇ ਵੱਖਵਾਣੀ ਧੜੇ ਦੀ ਉਤਰਾਧਿਕਾਰੀ ਮੰਨਿਆ ਜਾਂਦਾ ਹੈ।             (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement