
ਜਨਤਾ ਦਲ-ਯੂ ਦੇ ਸੀਨੀਅਰ ਆਗੂ ਸ਼ਰਦ ਯਾਦਵ ਬਿਹਾਰ ਵਿਚ ਭਾਜਪਾ ਨਾਲ ਮੁੜ ਗਠਜੋੜ ਕੀਤੇ ਜਾਣ 'ਤੇ ਨਿਤੀਸ਼ ਕੁਮਾਰ ਤੋਂ ਬੇਹੱਦ ਨਾਰਾਜ਼ ਹਨ। ਇਹ ਪ੍ਰਗਟਾਵਾ ਪਾਰਟੀ ਦੇ ਸੰਸਦ..
ਨਵੀਂ ਦਿੱਲੀ, 27 ਜੁਲਾਈ : ਜਨਤਾ ਦਲ-ਯੂ ਦੇ ਸੀਨੀਅਰ ਆਗੂ ਸ਼ਰਦ ਯਾਦਵ ਬਿਹਾਰ ਵਿਚ ਭਾਜਪਾ ਨਾਲ ਮੁੜ ਗਠਜੋੜ ਕੀਤੇ ਜਾਣ 'ਤੇ ਨਿਤੀਸ਼ ਕੁਮਾਰ ਤੋਂ ਬੇਹੱਦ ਨਾਰਾਜ਼ ਹਨ। ਇਹ ਪ੍ਰਗਟਾਵਾ ਪਾਰਟੀ ਦੇ ਸੰਸਦ ਮੈਂਬਰਾਂ ਅਲੀ ਅਨਵਰ ਅਤੇ ਵੀਰੇਂਦਰ ਕੁਮਾਰ ਨੇ ਕੀਤਾ। ਉਨ੍ਹਾਂ ਕਿਹਾ, ''ਐਨਾ ਵੱਡਾ ਫ਼ੈਸਲਾ ਲੈਣ ਤੋਂ ਪਹਿਲਾਂ ਪਾਰਟੀ ਦੇ ਕਿਸੇ ਅਹੁਦੇਦਾਰ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਸ਼ਰਦ ਜੀ ਬਹੁਤ ਨਾਰਾਜ਼ ਹਨ ਅਤੇ ਹੋਰਨਾਂ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰੇ ਪਿੱਛੋਂ ਕੋਈ ਫ਼ੈਸਲਾ ਲੈਣਗੇ।''
ਅਨਵਰ ਨੇ ਕਿਹਾ, ''ਨਿਤੀਸ਼ ਕੁਮਾਰ ਨੇ ਅੱਜ ਸਵੇਰੇ ਫ਼ੋਨ ਕਰ ਕੇ ਸ਼ਰਦ ਯਾਦਵ ਨੂੰ ਬੀਜੇਪੀ ਨਾਲ ਹੱਥ ਮਿਲਾਉਣ ਲਈ ਜ਼ਿੰਮੇਵਾਰ ਹਾਲਾਤ ਬਾਰੇ ਜਾਣਕਾਰੀ ਦਿਤੀ।'' ਅਨਵਰ ਨੇ ਉਹ ਰੀਪੋਰਟਾਂ ਵੀ ਰੱਦ ਕਰ ਦਿਤੀਆਂ ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਸ਼ਰਦ ਯਾਦਵ ਨੂੰ ਮੋਦੀ ਸਰਕਾਰ ਵਿਚ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। (ਏਜੰਸੀ)