
ਚੀਨ ਦੇ ਲੋਕ ਜੰਗਲੀ ਜਾਨਵਰਾਂ ਨੂੰ ਖਾਣਾ ਨਹੀਂ ਛੱਡਦੇ ਹਨ ਤਾਂ ਉਨ੍ਹਾਂ ਨੂੰ ਜੰਗਲੀ ਜੀਵ ਦੇ ਉਸ ਜਾਨਵਰ ਦੀ ਕੀਮਤ ਨਾਲੋਂ 20 ਗੁਣਾ ਤਕ ਜੁਰਮਾਨਾ ਭਰਨਾ ਪਵੇਗਾ।
ਵੁਹਾਨ - ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਹ ਵਾਇਰਸ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਪੂਰੀ ਦੁਨੀਆਂ ਵਿਚ ਫੈਲ ਗਿਆ ਹੈ। ਜਦੋਂ ਕਿ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਚੀਨ ਦੇ ਲੋਕ ਅਜੇ ਵੀ ਬਹੁਤ ਸਾਰੀਆਂ ਥਾਵਾਂ ਤੇ ਜੰਗਲੀ ਜੀਵ ਖਾ ਰਹੇ ਹਨ, ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਸਰਕਾਰ ਨੇ ਹੁਣ ਚੀਨ ਦੇ ਗੁਆਂਗਡੋਂਗ ਸ਼ਹਿਰ ਵਿਚ ਸਖ਼ਤੀ ਨਾਲ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ।
Corona Virus
ਤੇ ਹੁਣ ਚੀਨ ਲਈ ਇਕ ਫੈਸਲਾ ਕੀਤਾ ਗਿਆ ਹੈ ਕਿਹਾ ਗਿਆ ਹੈ ਕਿ ਜੇ ਚੀਨ ਵਿਚੋਂ ਕੋਈ ਵੀ ਜੰਗਲੀ ਜਾਨਵਰ ਖਾਏਗਾ ਤਾਂ ਉਸ ਨੂੰ 20 ਗੁਣਾ ਜੁਰਮਾਨਾ ਦੇਣਾ ਪਵੇਗਾ। ਇਕ ਰਿਪੋਰਟ ਦੇ ਅਨੁਸਾਰ, ਸਰਕਾਰ ਨੇ ਹੁਣ ਇਕ ਨਵਾਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਕਿ ਜੇ ਚੀਨ ਦੇ ਲੋਕ ਜੰਗਲੀ ਜਾਨਵਰਾਂ ਨੂੰ ਖਾਣਾ ਨਹੀਂ ਛੱਡਦੇ ਹਨ ਤਾਂ ਉਨ੍ਹਾਂ ਨੂੰ ਜੰਗਲੀ ਜੀਵ ਦੇ ਉਸ ਜਾਨਵਰ ਦੀ ਕੀਮਤ ਨਾਲੋਂ 20 ਗੁਣਾ ਤਕ ਜੁਰਮਾਨਾ ਭਰਨਾ ਪਵੇਗਾ।
China
ਹਾਲ ਹੀ ਵਿਚ, ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜੰਗਲੀ ਜੀਵਣ ਦੇ ਖਾਣ ਨਾਲ ਜੁੜੇ ਖ਼ਤਰੇ ਦੇ ਮੱਦੇਨਜ਼ਰ ਉੱਚ ਅਧਿਕਾਰੀਆਂ ਨੂੰ ਲੰਮੇ ਹੱਥੀ ਲਿਆ ਹੈ। ਉੱਥੇ ਹੀ 24 ਫਰਵਰੀ ਨੂੰ ਨੈਸ਼ਨਲ ਪੀਪਲਜ਼ ਆਫ਼ ਕਾਂਗਰਸ ਨਾਲ ਜੰਗਲੀ ਜੀਵਾਂ ਦੇ ਗੈਰਕਾਨੂੰਨੀ ਵਪਾਰ ਨੂੰ ਖ਼ਤਮ ਕਰਨ ਲਈ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ। ਉੱਥੋ ਹੀ ਕਈ ਲੋਕਾਂ ਨੂੰ ਸ਼ੱਕ ਵੀ ਸੀ ਕਿ ਬਾਜ਼ਾਰ ਵਿਚ ਵਿਕਣ ਵਾਲਾ ਚਮਗਿੱਦੜ ਹੀ ਕੋਰੋਨਾ ਵਾਇਰਸ ਦਾ ਜ਼ਿੰਮੇਵਾਰ ਹੈ।
File photo
ਉੱਥੇ ਹੀ ਕੁੱਝ ਦਿਨਾਂ ਬਾਅਦ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਨਸਾਨਾਂ ਅਤੇ ਚੰਮਗਿੱਦੜ ਦੇ ਵਿਚਕਾਰ ਸੰਕਰਮਣ ਫੈਲਾਉਣ ਵਿਚ ਸੱਪ, ਕੱਛੂ ਜਾਂ ਕੋਈ ਪੈਂਗੋਲਿਨ ਵੀ ਹੋ ਸਕਦਾ ਹੈ। ਇਸ ਕੇਸ ਵਿੱਚ, ਬਹੁਤ ਸਾਰੇ ਖੋਜਕਰਤਾਵਾਂ ਨੇ ਅਨੁਮਾਨ ਲਗਾਇਆ ਸੀ ਕਿ ਸ਼ਾਇਦ ਬਾਜ਼ਾਰ ਵਿਚ ਲਿਆਂਦੇ ਚਮਗਿੱਦੜ ਤੋਂ ਇਹ ਲਾਗ ਹੋਰ ਜਾਨਵਰਾਂ ਵਿੱਚ ਫੈਲ ਗਿਆ, ਜਿਸ ਤੋਂ ਬਾਅਦ ਵਾਇਰਸ ਜਾਨਵਰਾਂ ਨੂੰ ਖਾਣ ਤੋਂ ਬਾਅਦ ਲੋਕਾਂ ਤੱਕ ਪਹੁੰਚ ਗਿਆ ਹੈ। ਹਾਲਾਂਕਿ, ਇਸ ਤੱਥ ਨੇ ਬਹੁਤ ਸਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕੋਰੋਨਾ ਵਾਇਰਸ ਚਮਗਿੱਦੜ ਦੇ ਜਰੀਏ ਲੋਕਾਂ ਤੱਕ ਪਹੁੰਚਿਆ ਹੈ ਜਾਂ ਫਿਰ ਕੋਈ ਹੋਰ ਵਜਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।