ਸਮਰਾਲਾ 'ਚ ਚਲਦੀ ਟਰੇਨ 'ਚੋਂ ਬਾਹਰ ਡਿੱਗੀ ਮਾਸੂਮ ਬੱਚੀ
Published : Apr 2, 2021, 10:28 am IST
Updated : Apr 2, 2021, 10:28 am IST
SHARE ARTICLE
samrala
samrala

ਦੋ ਹੋਰ ਬੱਚਿਆਂ ਕੋਲ ਬਿਠਾ ਕੇ ਬਾਥਰੂਮ ਗਈ ਸੀ ਮਾਂ

ਸਮਰਾਲਾ(ਰਾਜੂ) : ਸਮਰਾਲਾ ’ਚ ਉਸ ਵੇਲੇ ਰੂਹ ਨੂੰ ਕੰਬਣੀ ਛੇੜਨ ਵਾਲੀ ਘਟਨਾ ਵਾਪਰੀ, ਜਦੋਂ ਅੰਮ੍ਰਿਤਸਰ ਤੋਂ ਮਹਾਂਰਾਸ਼ਟਰ ਲਈ ਜਾ ਰਹੀ ਪੱਛਮ ਐਕਸਪ੍ਰੈਸ ਟਰੇਨ ਦੀ ਅਮਰਜੈਂਸੀ ਖਿੜਕੀ ’ਚੋਂ ਡੇਢ ਸਾਲ ਦੀ ਮਾਸੂਮ ਬੱਚੀ ਬਾਹਰ ਡਿੱਗ ਗਈ। ਸਮਰਾਲਾ ਨੇੜੇ ਵਾਪਰੇ ਇਸ ਹਾਦਸੇ ਦਾ ਪਤਾ ਲਗਦੇ ਹੀ ਬੱਚੀ ਦੀ ਮਾਂ ਸਮੇਤ ਟਰੇਨ ਵਿਚ ਸਫ਼ਰ ਕਰ ਰਹੇ ਬਾਕੀ ਮੁਸਾਫ਼ਰਾਂ ਦੇ ਵੀ ਹੋਸ਼ ਉੱਡ ਗਏ। ਜਿਸ ਵੇਲੇ ਬੱਚੀ ਟਰੇਨ ਵਿਚੋਂ ਬਾਹਰ ਡਿੱਗੀ, ਉਦੋਂ ਇਸ ਬੱਚੀ ਦੀ ਮਾਂ ਬੱਚੀ ਨੂੰ ਅਪਣੇ ਦੋ ਹੋਰ ਛੋਟੇ ਬੱਚਿਆਂ ਸਮੇਤ ਸੀਟ ’ਤੇ ਛੱਡ ਕੇ ਬਾਥਰੂਮ ਲਈ ਗਈ ਹੋਈ ਸੀ। 

TrainTrain

ਜਦੋਂ ਉਹ ਵਾਪਸ ਆਈ ਤਾਂ ਉਸ ਦੀ 5 ਸਾਲ ਦੀ ਵੱਡੀ ਧੀ ਨੇ ਮਾਂ ਨੂੰ ਦੱਸਿਆ ਕਿ ਛੋਟੀ ਬੱਚੀ ਮਾਹਿਰਾ ਖਿੜਕੀ ਵਿਚੋਂ ਬਾਹਰ ਡਿੱਗ ਗਈ ਹੈ। ਇਹ ਪਤਾ ਲਗਦੇ ਹੀ ਬੱਚੀ ਦੀ ਮਾਂ ਵਿਸ਼ਾਲੀ ਸ਼ਰਮਾ ਨੇ ਰੌਲਾ ਪਾ ਦਿੱਤਾ ਅਤੇ ਬਾਕੀ ਮੁਸਾਫ਼ਰਾਂ ਦੀ ਮਦਦ ਨਾਲ ਬੜੀ ਮੁਸ਼ਕਲ ਟਰੇਨ ਨੂੰ ਕਈ ਕਿਲੋਮੀਟਰ ਅੱਗੇ ਜਾ ਕੇ ਰੋਕਿਆ ਗਿਆ। ਸੁਰੱਖਿਆ ਸਟਾਫ਼ ਸਮੇਤ ਸਾਰੇ ਹੀ ਮੁਸਾਫ਼ਰ ਬੱਚੀ ਦੀ ਭਾਲ ਵਿਚ ਜੁੱਟ ਗਏ ਅਤੇ ਦੋ ਘੰਟੇ ਬਾਅਦ ਇਸ ਬੱਚੀ ਨੂੰ ਸਮਰਾਲਾ ਰੇਲਵੇ ਸਟੇਸ਼ਨ ਤੋਂ ਕਰੀਬ 6 ਕਿਲੋਮੀਟਰ ਪਿੱਛੇ ਰੇਲਵੇ ਪਟੜੀ ਨੇੜੇ ਖੇਤਾਂ ਵਿਚ ਡਿੱਗੀ ਪਈ ਨੂੰ ਲੱਭ ਲਿਆ ਗਿਆ, ਤੁਰਤ ਬੱਚੀ ਨੂੰ ਸਮਰਾਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਬੱਚੀ ਦੇ ਲੱਗੀਆਂ ਮਾਮੂਲੀ ਸੱਟਾਂ ਦਾ ਇਲਾਜ ਚੱਲ ਰਿਹਾ ਹੈ।

ਇਸ ਤੋਂ ਬਾਅਦ ਟਰੇਨ ਰੋਕ ਕੇ ਬੱਚੀ ਨੂੰ ਕਰੀਬ ਦੋ ਘੰਟੇ ਬਾਅਦ ਸਲਾਮਤ ਲੱਭ ਲਿਆ ਗਿਆ। ਬੱਚੀ ਨੂੰ ਇਲਾਜ ਲਈ ਸਮਰਾਲਾ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਅਤੇ ਟਰੇਨ ਨੂੰ ਕਰੀਬ ਦੋ ਘੰਟੇ ਬਾਅਦ ਅਗਲੇ ਸਫ਼ਰ ਲਈ ਰਵਾਨਾ ਕਰ ਦਿੱਤਾ ਗਿਆ ਹੈ। ਰੇਲਵੇ ਅਧਿਕਾਰੀ ਨੇ ਇਹ ਵੀ ਦਸਿਆ ਕਿ ਫਿਲਹਾਲ ਵਿਸ਼ਾਲੀ ਸ਼ਰਮਾ ਦੀ ਬੱਚੀ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੇ ਠੀਕ ਹੁੰਦੇ ਹੀ ਇਨ੍ਹਾਂ ਨੂੰ ਮੁੰਬਈ ਲਈ ਰਵਾਨਾ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement