
ਪੁਲਿਸ ਨੇ ਦੋਵਾਂ ਚੋਰਾਂ ਨੂੰ ਕੀਤਾ ਗ੍ਰਿਫਤਾਰ
ਬਿਜਨੌਰ : ਉੱਤਰ ਪ੍ਰਦੇਸ਼ ਦੇ ਬਿਜਨੌਰ ’ਚ ਚੋਰੀ ਤੋਂ ਬਾਅਦ ਬੈਗ ’ਚ ਵੱਡੀ ਗਿਣਤੀ ’ਚ ਨਕਦੀ ਦੇਖ ਕੇ ਖ਼ੁਸ਼ੀ ਦੇ ਮਾਰੇ ਇਕ ਚੋਰ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਤੋਂ ਬਾਅਦ ਉਸ ਦੇ ਸਾਥੀ ਨੇ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ।
Thief
ਇਸੇ ਕਾਰਨ ਦੋਵੇਂ ਪੁਲਿਸ ਦੀ ਪਕੜ ’ਚ ਵੀ ਆ ਗਏ। ਪੁਲਿਸ ਸੁਪਰਡੈਂਟ ਧਰਮਵੀਰ ਸਿੰਘ ਨੇ ਦਸਿਆ ਕਿ ਕੋਤਵਾਲੀ ਦੇਹਾਤ ਦੇ ਚੌਰਾਹੇ ’ਤੇ ਉਰੂਜ ਹੈਦਰ ਦੇ ਜਨਸੇਵਾ ਕੇਂਦਰ ਤੋਂ 16-17 ਫ਼ਰਵਰੀ ਦੀ ਰਾਤ 7.04 ਲੱਖ ਰੁਪਏ ਨਕਦੀ ਅਤੇ ਹੋਰ ਸਾਮਾਨ ਦੀ ਚੋਰੀ ਹੋਈ ਸੀ।
heart attack
ਪੁਲਿਸ ਨੇ ਨੌਸ਼ਾਦ ਅਤੇ ਏਜਾਜ਼ ਨੂੰ ਬੁਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ 3.70 ਲੱਖ ਰੁਪਏ ਨਕਦੀ, 2 ਦੇਸੀ ਪਿਸਤੌਲਾਂ ਅਤੇ ਇਕ ਬਾਈਕ ਬਰਾਮਦ ਕੀਤੀ ਹੈ।
Aresst
ਪੁਲਿਸ ਹਿਰਾਸਤ ’ਚ ਨੌਸ਼ਾਦ ਨੇ ਦਸਿਆ ਕਿ ਚੋਰੀ ਤੋਂ ਬਾਅਦ ਬੈਗ ’ਚ ਇੰਨੀ ਨਕਦੀ ਦੇਖ ਕੇ ਏਜਾਜ਼ ਨੂੰ ਖ਼ੁਸ਼ੀ ਦੇ ਮਾਰੇ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਉਣਾ ਪਿਆ, ਜਿਥੇ ਉਸ ਦੇ ਇਲਾਜ ’ਚ ਸਵਾ ਲੱਖ ਰੁਪਏ ਲੱਗ ਗਏ।