
Indore News: ਪਿਓ ਦੇ ਤਸ਼ਦੱਦ ਤੋਂ ਮਾਂ ਨੂੰ ਬਚਾਉਣ ਲਈ ਪੁੱਤ ਨੇ ਲਾਇਆ ਗੁਪਤ ਕੈਮਰਾ
ਘਟਨਾ ਦੀ ਵੀਡੀਓ ਲੈ ਕੇ ਮਾਂ ਨਾਲ ਪੁਲਿਸ ਕੋਲ ਪਹੁੰਚਿਆ ਪੁੱਤਰ
Indore News: ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ’ਚ ਪੁਲਿਸ ਜਨਤਕ ਸੁਣਵਾਈ ’ਚ ਆਪਣੇ ਬੇਟੇ ਨਾਲ ਪਤੀ ਦੀ ਦਰਿੰਦਗੀ ਦੀ ਸ਼ਿਕਾਇਤ ਲੈ ਕੇ ਪਹੁੰਚੀ। ਦਰਅਸਲ, ਔਰਤ ਨੂੰ ਉਸਦਾ ਪਤੀ ਹਰ ਰੋਜ਼ ਬੇਰਹਿਮੀ ਨਾਲ ਕੁੱਟਦਾ ਸੀ। ਪੁੱਤਰ ਨੇ ਆਪਣੀ ਮਾਂ ਦੇ ਦੁੱਖ ਨੂੰ ਦੇਖਦੇ ਹੋਏ ਆਪਣੇ ਪਿਤਾ ਦੀ ਬੇਰਹਿਮੀ ਨੂੰ ਰਿਕਾਰਡ ਕੀਤਾ। ਫਿਰ ਉਹ ਆਪਣੀ ਮਾਂ ਨਾਲ ਪੁਲਿਸ ਕੋਲ ਸ਼ਿਕਾਇਤ ਲੈ ਕੇ ਗਿਆ।
ਵੀਡੀਓ ਵਿੱਚ ਪਤੀ ਦੀ ਬੇਰਹਿਮੀ ਦੇਖ ਕੇ ਪੁਲਿਸ ਅਧਿਕਾਰੀ ਵੀ ਦੰਗ ਰਹਿ ਗਏ। ਪੀੜਤ ਤੋਂ ਇਸ ਸਬੰਧ ਵਿੱਚ ਤੁਰੰਤ ਜਾਣਕਾਰੀ ਇਕੱਠੀ ਕੀਤੀ। ਨਾਲ ਹੀ ਸਬੰਧਤ ਪੁਲਿਸ ਸਟੇਸ਼ਨ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਹ ਮਾਮਲਾ ਮੰਗਲਵਾਰ ਨੂੰ ਇੰਦੌਰ ਦੇ ਪਲਾਸੀਆ ਸਥਿਤ ਪੁਲਿਸ ਕੰਟਰੋਲ ਰੂਮ ’ਚ ਹੋਈ ਇੱਕ ਜਨਤਕ ਸੁਣਵਾਈ ਦੌਰਾਨ ਸਾਹਮਣੇ ਆਇਆ। ਦਵਾਰਕਾਪੁਰੀ ਇਲਾਕੇ ਦੀ ਇੱਕ ਔਰਤ ਆਪਣੇ ਪਤੀ ਵਿਰੁੱਧ ਸ਼ਿਕਾਇਤ ਲੈ ਕੇ ਆਈ ਸੀ। ਮਾਮਲੇ ਬਾਰੇ ਏਐਸਪੀ ਸੋਨੂੰ ਡਾਬਰ ਨੇ ਕਿਹਾ ਕਿ ਔਰਤ ਦੀ ਸ਼ਿਕਾਇਤ ’ਤੇ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜਾਂਚ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
ਪਤੀ ਵਲੋਂ ਰੋਜ਼ਾਨਾ ਤੰਗ ਕਰਨ ਤੋਂ ਪਰੇਸ਼ਾਨ ਔਰਤ ਨੂੰ ਬਚਾਉਣ ਲਈ ਪੁੱਤਰ ਨੇ ਘਰ ’ਚ ਇੱਕ ਗੁਪਤ ਕੈਮਰਾ ਲਗਾ ਦਿੱਤਾ। ਪਤੀ ਦੀ ਬੇਰਹਿਮੀ ਕੈਮਰੇ ਵਿੱਚ ਕੈਦ ਹੋ ਗਈ। ਲਗਭਗ 3.50 ਮਿੰਟ ਦੇ ਇਸ ਵੀਡੀਓ ਵਿੱਚ ਬਹੁਤ ਹੀ ਬੇਰਿਹਮੀ ਵਾਲੇ ਦ੍ਰਿਸ਼ ਕੈਦ ਹੋ ਗਏ।। ਪਤੀ ਸੋਫੇ ’ਤੇ ਬੈਠੀ ਔਰਤ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਉਹ ਦੋਵੇਂ ਹੱਥਾਂ ਨਾਲ ਲਗਭਗ 50 ਵਾਰ ਥੱਪੜ ਮਾਰਦਾ ਹੈ। ਕੋਲ ਖੜ੍ਹਾ ਮਾਸੂਮ ਪੁੱਤਰ ਆਪਣੀ ਮਾਂ ਨੂੰ ਕੁੱਟਦਾ ਦੇਖ ਕੇ ਡਰ ਗਿਆ। ਉਹ ਅੱਖਾਂ ਬੰਦ ਕਰਕੇ ਫਰਸ਼ ’ਤੇ ਲੇਟ ਗਿਆ। ਮੰਜੇ ’ਤੇ ਬੈਠੀ ਧੀ ਡਰ ਗਈ। ਉੱਥੇ ਜੰਜ਼ੀਰਾਂ ਨਾਲ ਬੰਨਿ੍ਹਆ ਕੁੱਤਾ ਵੀ ਡਰ ਜਾਂਦਾ ਹੈ ਅਤੇ ਆਪਣੀ ਮਾਲਕਣ ਨੂੰ ਬਚਾਉਣ ਲਈ ਇੱਧਰ-ਉੱਧਰ ਛਾਲ ਮਾਰਨ ਲੱਗ ਪੈਂਦਾ ਹੈ। ਮਾਂ ਨਾਲ ਕੀਤੀ ਜਾ ਰਹੀ ਇਸ ਬੇਰਹਿਮੀ ਦੀ ਪੂਰੀ ਘਟਨਾ ਨੂੰ ਇੱਕ ਗੁਪਤ ਕੈਮਰੇ ਦੀ ਮਦਦ ਨਾਲ ਰਿਕਾਰਡ ਕੀਤਾ ਗਿਆ। ਫਿਰ ਇਹ ਰਿਕਾਰਡਿੰਗ ਪੁਲਿਸ ਨੂੰ ਦੇ ਦਿੱਤੀ ਗਈ।
ਜਾਂਚ ਕਰ ਕੇ ਕੀਤੀ ਜਾਵੇਗੀ ਕਾਰਵਾਈ
ਇੱਕ ਔਰਤ ਨੇ ਆਪਣੇ ਪਤੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਦੋਵਾਂ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਅਗਲੀ ਕਾਰਵਾਈ ਕੀਤੀ ਜਾਵੇਗੀ। ਵੀਡੀਓ ਨੂੰ ਜਾਂਚ ’ਚ ਸ਼ਾਮਲ ਕੀਤਾ ਗਿਆ ਹੈ। ਅਸੀਂ ਜਾਂਚ ਤੋਂ ਬਾਅਦ ਕਾਰਵਾਈ ਕਰਾਂਗੇ। - ਸੋਨੂੰ ਡਾਬਰ, ਏ.ਸੀ.ਪੀ.
(For more news apart from Indore Latest News, stay tuned to Rozana Spokesman)