
ਰੇਲਵੇ ਸੁਰੱਖਿਆ ’ਚ ਬਹੁਤ ਮਹੱਤਵਪੂਰਨ ਸੁਧਾਰ ਹੋਇਆ
ਨਵੀਂ ਦਿੱਲੀ : ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਬੁਧਵਾਰ ਨੂੰ ਕਿਹਾ ਕਿ ਪਿਛਲੇ ਵਿੱਤੀ ਸਾਲ ’ਚ ਰੇਲ ਹਾਦਸਿਆਂ ਦੀ ਗਿਣਤੀ 400 ਤੋਂ ਘੱਟ ਕੇ 81 ਰਹਿ ਗਈ ਹੈ। ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ’ਚ ਰੇਲ ਹਾਦਸਿਆਂ ਨੂੰ ਹੋਰ ਘਟਾਉਣ ਲਈ ਤਕਨੀਕੀ ਅਤੇ ਪ੍ਰਕਿਰਿਆਤਮਕ ਤਬਦੀਲੀਆਂ ਅਤੇ ਸਿਖਲਾਈ ਵਿਧੀਆਂ ਸਮੇਤ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਵੈਸ਼ਣਵ ਨੇ ਕਿਹਾ ਕਿ ਰੇਲਵੇ ਸੁਰੱਖਿਆ ’ਚ ਬਹੁਤ ਮਹੱਤਵਪੂਰਨ ਸੁਧਾਰ ਹੋਇਆ ਹੈ।
ਉਨ੍ਹਾਂ ਕਿਹਾ, ‘‘ਲਾਲੂ ਜੀ ਦੇ ਸਮੇਂ ਦੌਰਾਨ ਹਰ ਸਾਲ ਲਗਭਗ 700 ਹਾਦਸੇ ਹੁੰਦੇ ਸਨ, ਖੜਗੇ ਜੀ ਦੇ ਸਮੇਂ ਦੌਰਾਨ ਲਗਭਗ 400 ਹਾਦਸੇ ਹੁੰਦੇ ਸਨ, ਲਗਭਗ 385 ਹਾਦਸੇ ਹੁੰਦੇ ਸਨ। ਉਨ੍ਹਾਂ ਕਿਹਾ ਕਿ ਹਾਲ ਹੀ ’ਚ ਬੰਦ ਹੋਏ ਵਿੱਤੀ ਸਾਲ (2024-25) ’ਚ ਇਹ ਗਿਣਤੀ 400 ਤੋਂ ਘਟ ਕੇ 81 ਰਹਿ ਗਈ ਹੈ।’’ ਲਾਲੂ ਪ੍ਰਸਾਦ ਯਾਦਵ, ਮਮਤਾ ਬੈਨਰਜੀ ਅਤੇ ਮਲਿਕਾਰਜੁਨ ਖੜਗੇ ਰੇਲ ਮੰਤਰੀ ਰਹਿ ਚੁਕੇ ਹਨ।