
ਬਿਹਾਰ ਦੇ ਕਟਿਹਾਰ ਜ਼ਿਲੇ ਦੇ ਪੁਲਿਸ ਸੁਪਰਡੈਂਟ ਸਿਧਾਰਥ ਮੋਹਨ ਜੈਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ...
ਬਿਹਾਰ ਦੇ ਕਟਿਹਾਰ ਜ਼ਿਲੇ ਦੇ ਪੁਲਿਸ ਸੁਪਰਡੈਂਟ ਸਿਧਾਰਥ ਮੋਹਨ ਜੈਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਅਪਣੀ ਵਿਦਾਇਗੀ ਪਾਰਟੀ 'ਚ ਐਸ.ਪੀ ਸਿਧਾਰਥ ਜੈਨ ਫਾਇਰਿੰਗ ਕਰ ਰਹੇ ਹਨ। ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਕਟਿਹਾਰ ਦੇ ਜ਼ਿਲਾ ਅਧਿਕਾਰੀ ਮਿਥਿਲੇਸ਼ ਮਿਸ਼ਰਾ ਵੀ ਦਿੱਖ ਰਹੇ ਹਨ। ਇਹ ਵੀਡੀਓ 1 ਮਈ ਦਾ ਦਸਿਆ ਜਾ ਰਿਹਾ ਹੈ।
Firing By Katihar SP Siddharth Mohan
ਜਾਣਕਾਰੀ ਮੁਤਾਬਕ ਬਿਹਾਰ ਸਰਕਾਰ ਵਲੋਂ ਕੀਤੇ ਗਏ ਤਬਾਦਲੇ 'ਚ ਕਟਿਹਾਰ ਦੇ ਐਸ.ਪੀ ਸਿਧਾਰਥ ਮੋਹਨ ਜੈਨ ਅਤੇ ਜ਼ਿਲਾ ਅਧਾਕਰੀ ਮਿਥਿਲੇਸ਼ ਮਿਸ਼ਰਾ ਦਾ ਵੀ ਟ੍ਰਾਂਸਫਰ ਹੋਇਆ ਹੈ। ਇਸ ਮੌਕੇ 'ਤੇ ਉਨ੍ਹਾਂ ਦੇ ਜੂਨੀਅਰ ਅਧਿਕਾਰੀਆਂ ਨੇ ਇਕ ਪਾਰਟੀ ਰੱਖੀ ਸੀ ਅਤੇ ਦੋਵਾਂ ਨੇ ਉਥੇ ਮਸਤੀ ਕੀਤੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਡੀ.ਐਮ ਮਿਥਿਲੇਸ਼ ਮਾਇਕ ਲੈ ਕੇ ਫਿਲਮ 'ਸ਼ੋਲੇ' ਦਾ ਗਾਣਾ 'ਯੇ ਦੋਸਤੀ ਹਮ ਨਹੀਂ ਤੋੜੇਗੇਂ' ਗਾ ਰਹੇ ਹਨ।
Firing By Katihar SP Siddharth Mohan
ਅਚਾਨਕ ਐਸ.ਪੀ ਜੈਲ ਇੰਨਾ ਉਤਸ਼ਾਹਿਤ ਹੋ ਗਏ ਕਿ ਉਨ੍ਹਾਂ ਨੇ ਆਪਣੀ ਬੰਦੂਕ ਕੱਢ ਲਈ ਅਤੇ ਲਗਾਤਾਰ 11 ਵਾਰ ਹਵਾਂ 'ਚ ਫਾਇਰਿੰਗ ਕਰ ਦਿਤੀ। ਇਸ ਦੌਰਾਨ ਡੀ.ਐਮ ਮਿਥਿਲੇਸ਼ ਮਿਸ਼ਰਾ ਜਾਂ ਹੋਰ ਕਿਸੇ ਨੇ ਉਨ੍ਹਾਂ ਨੂੰ ਰੋਕਣਾ ਜ਼ਰੂਰੀ ਨਹੀਂ ਸਮਝਿਆ। ਚੰਗੀ ਗੱਲ ਇਹ ਹੈ ਕਿ ਇਸ ਫਾਇਰਿੰਗ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।