
ਕੋਰਟ ਨੇ ਅੰਡਰਵਰਲਡ ਡਾਨ ਛੋਟਾ ਰਾਜਨ ਨੂੰ ਦੋਸ਼ੀ ਕਰਾਰ ਦਿਤਾ ਹੈ ਅਤੇ ਪੱਤਰਕਾਰ ਜਿਗਨਾ ਵੋਰਾ ਅਤੇ ਜੋਸੇਫ ਪਾਲਸਨ ਨੂੰ ਬਰੀ ਕਰ ਦਿਤਾ ਹੈ ।
ਮੁੰਬਈ : ਉੱਘੇ ਪੱਤਰਕਾਰ ਜੇ ਡੇ ਕਤਲ ਮਾਮਲੇ ਵਿਚ ਕਰੀਬ ਸੱਤ ਸਾਲ ਬਾਅਦ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਅਪਣਾ ਫ਼ੈਸਲਾ ਸੁਣਾਇਆ । ਅਦਾਲਤ ਨੇ ਛੋਟਾ ਰਾਜਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਈ ਹੈ | ਰਾਜਨ ਤੋਂ ਇਲਾਵਾ ਸੱਤ ਹੋਰ ਦੋਸ਼ੀਆਂ ਨੂੰ ਉਮਰ ਭਰ ਜੇਲ ਵਿਚ ਰਹਿਣਾ ਪਵੇਗਾ | ਜਦੋਂ ਕਿ ਅਦਾਲਤ ਨੇ ਪਤਰਕਾਰ ਜਿਗਨਾ ਵੋਰਾ ਅਤੇ ਜੋਸਫ ਪਾਲਸਨ ਨੂੰ ਬੜੀ ਕਰ ਦਿਤਾ ਹੈ |
rajan
ਜੇ ਡੇ ਦੀ ਭੈਣ ਲੀਨਾ ਡੇ ਨੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ । ਉਨ੍ਹਾਂ ਕਿਹਾ ਸੀ ਕਿ ਇਕ ਵੀ ਅਪਰਾਧੀ ਬਰੀ ਨਹੀਂ ਹੋਣਾ ਚਾਹੀਦਾ ਹੈ । ਸਾਰਿਆਂ ਨੂੰ ਫ਼ਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ । ਉਨ੍ਹਾਂ ਨੇ ਤਿੱਖੇ ਲਹਿਜੇ ਵਿੱਚ ਸਵਾਲ ਕੀਤਾ ਸੀ, ਅਜਿਹਾ ਕਿਉਂ ਹੈ,ਅਸੀਂ ਭੁਗਤ ਰਹੇ ਹੈ ਅਤੇ ਅਪਰਾਧੀ ਆਜ਼ਾਦ ਹਨ, ਮਜੇ ਕਰ ਰਹੇ ਹਨ । ਉਨ੍ਹਾਂ ਨੇ ਸ਼ੱਕ ਜਤਾਇਆ ਕਿ ਸਾਰੇ ਅਪਰਾਧੀ ਤਾਕਤਵਰ ਲੋਕ ਹਨ ਜਿਨ੍ਹਾਂ ਦੇ ਕਾਫ਼ੀ ਸੰਪਰਕ ਹਨ ਅਤੇ ਸੰਭਵ ਹੈ ਕਿ ਉਹ ਸਾਰੇ ਬਰੀ ਹੋ ਜਾਣਗੇ । ਲੀਨਾ ਅਜੇ ਵੀ ਅਪਣੇ ਭਰਾ ਦੀ ਮੌਤ ਦੇ ਸਦਮੇ ਤੋਂ ਉਬਰ ਨਹੀਂ ਪਾਈ।
rajan
ਪੱਤਰਕਾਰ ਡੇ ਦੀ 11 ਜੂਨ 2011 ਨੂੰ ਹੱਤਿਆ ਕਰ ਦਿਤੀ ਗਈ ਸੀ । ਇਸ ਮਾਮਲੇ ਵਿਚ ਪਿਛਲੇ ਸੱਤ ਸਾਲ ਤੋਂ ਸੁਣਵਾਈ ਚੱਲ ਰਹੀ ਸੀ । ਇਸ ਮਾਮਲੇ 'ਚ ਸਾਲ 2015 ਵਿਚ ਛੋਟਾ ਰਾਜਨ ਨੂੰ ਇੰਡੋਨੇਸ਼ਿਆ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ । ਇਸਦੇ ਬਾਅਦ ਇਸ ਕੇਸ ਵਿਚ ਸੁਣਵਾਈ ਤੇਜ ਹੋਈ ਅਤੇ ਦਿੱਲੀ ਦੀ ਤੀਹਾੜ ਜੇਲ੍ਹ ਵਿੱਚ ਬੰਦ ਛੋਟਾ ਰਾਜਨ ਵੀਡੀਓ ਕਾਨਫਰੰਸ ਦੇ ਜ਼ਰੀਏ ਕੋਰਟ ਵਿਚ ਪੇਸ਼ ਹੁੰਦਾ ਰਿਹਾ । ਜਾਂਚ ਅਧਿਕਾਰੀ ਦੇ ਅਨੁਸਾਰ, "ਛੋਟਾ ਰਾਜਨ ਨੇ ਜੇ ਡੇ ਨੂੰ ਮਾਰਨ ਦੇ ਨਿਰਦੇਸ਼ ਦਿਤੇ ਸਨ ।"
rajan
ਦਸਣਯੋਗ ਹੈ ਕਿ ਇਸ ਤੋਂ ਇਲਾਵਾ ਸੈਸ਼ਨ ਜੱਜ ਸਮੀਰ ਅਡਕਰ ਨੇ 3 ਅਪ੍ਰੈਲ ਨੂੰ ਫੈਸਲੇ ਦੀ ਤਾਰੀਖ 2 ਮਈ ਤੈਅ ਕੀਤੀ ਸੀ । ਇਸ ਮਾਮਲੇ ਵਿੱਚ ਡਾਨ ਰਾਜੇਂਦਰ ਨਿਖਲਜੇ ਉਰਫ ਛੋਟਾ ਰਾਜਨ ਅਤੇ ਮੁੰਬਈ ਦੀ ਪੱਤਰਕਾਰ ਜਿਗਨਾ ਵੋਰਾ ਆਰੋਪੀ ਸਨ ।
ਮਾਮਲੇ ਦੀ ਜਾਂਚ ਪਹਿਲਾਂ ਪੁਲਿਸ ਕਰ ਰਹੀ ਸੀ ,ਲੇਕਿਨ ਬਾਅਦ ਵਿੱਚ ਇਸਦੀ ਜਟਿਲਤਾ ਨੂੰ ਵੇਖਦੇ ਹੋਏ ਇਸ ਮਾਮਲੇ ਨੂੰ ਸੀਬੀਆਈ ਨੂੰ ਸੌਂਪ ਦਿਤਾ ਗਿਆ । ਮਹਾਰਾਸ਼ਟਰ ਸੰਗਠਿਤ ਮਕੋਕਾ ਵਲੋਂ ਸਬੰਧਤ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ਦੀ ਅੰਤਮ ਸੁਣਵਾਈ ਫਰਵਰੀ ਵਿਚ ਸ਼ੁਰੂ ਕੀਤੀ ਸੀ ਅਤੇ ਅੱਜ ਫ਼ੈਸਲੇ ਦੌਰਾਨ ਛੋਟਾ ਰਾਜਨ ਨੂੰ ਦੋਸ਼ੀ ਕਰਾਰ ਦਿਤਾ ਗਿਆ |