COVID 19 : ਇੰਟਰਨੈਟ ‘ਤੇ ਚੱਲ ਰਿਹਾ ਠੱਗਾਂ ਦਾ ਵਪਾਰ, ਲੱਖਾਂ ਰੁਪਏ 'ਚ ਵਿਕ ਰਿਹਾ ਹੈ ਖੂਨ!
Published : May 2, 2020, 4:08 pm IST
Updated : May 2, 2020, 4:08 pm IST
SHARE ARTICLE
File Photo
File Photo

ਇੱਕ ਲੀਟਰ ਖੂਨ ਦੀ ਕੀਮਤ 10 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਵਾਇਰਸ ਕਰ ਕੇ ਪੂਰੀ ਦੁਨੀਆਂ ਵਿਚ ਲੌਕਡਾਊਨ ਚੱਲ ਰਿਹਾ ਹੈ। ਕਈ ਲੋਕ ਇਸ ਲੌਕਡਾਊਨ ਦੇ ਚਲਦੇ ਗਰੀਬਾਂ ਦੀ ਮਦਦ ਕਰ ਰਹੇ ਹਨ ਪਰ ਕਈ ਇਸ ਦਾ ਕਾਫੀ ਫਾਇਦਾ ਵੀ ਚੁੱਕ ਰਹੇ ਹਨ। ਇਸ ਕੋਰੋਨਾ ਦੇ ਬਾਵਜੂਦ ਵੀ ਲੋਕ ਧੋਖਾਧੜੀ ਕਰਨ ਤੋਂ ਪਰਹੇਜ਼ ਨਹੀਂ ਕਰ ਰਹੇ।

Blood BankFile Photo

ਦਰਅਸਲ ਇੰਟਰਨੈਟ ‘ਤੇ ਕੋਰੋਨਾ ਵਾਇਰਸ ਤੋਂ ਠੀਕ ਹੋਏ ਮਰੀਜ਼ਾਂ ਦੇ ਖੂਨ ਦਾ ਸੌਦਾ ਹੋ ਰਿਹਾ ਹੈ। ਕੋਵਿਡ-19 ਦੇ ਇਲਾਜ ਦੇ ਨਾਂ ‘ਤੇ ਇਸ ਨੂੰ ਵੱਖ-ਵੱਖ ਦੇਸ਼ਾਂ ‘ਚ ਵੇਚਿਆ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਖੂਨ ਵੇਚਣ ਵਾਲੇ ਦਾਅਵਾ ਕਰ ਰਹੇ ਹਨ ਕਿ ਇਸ ਖੂਨ ਤੋਂ ਕਦੇ ਵੀ ਕੋਰੋਨਾ ਨਹੀਂ ਹੋਵੇਗਾ।

Blood donationBlood

ਇੱਕ ਲੀਟਰ ਖੂਨ ਦੀ ਕੀਮਤ 10 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਇਲਾਵਾ ਕੋਰੋਨਾ ਨਾਲ ਲੜਨ ਲਈ ਪੀਪੀਈ ਕਿੱਟਾਂ ਅਤੇ ਹੋਰ ਉਪਕਰਨ ਵੀ ਡਾਰਕਨੈੱਟ ‘ਤੇ ਵੇਚੇ ਜਾ ਰਹੇ ਹਨ।

Blood Donate File Photo

ਪ੍ਰਮੁੱਖ ਖੋਜਕਰਤਾ ਰੋਡ ਬ੍ਰਾਡਹਰਸਟ ਨੇ ਕਿਹਾ ਹੈ ਕਿ ਮਹਾਂਮਾਰੀ ਦੇ ਵਿਚਕਾਰ ਵੀ ਕੁਝ ਲੋਕ ਗਲਤ ਢੰਗ ਨਾਲ ਪੈਸਾ ਕਮਾਉਣਾ ਚਾਹੁੰਦੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦਾ ਨੈਟਵਰਕ ਹੋਰ ਵੀ ਵਧ ਸਕਦਾ ਹੈ।

blood bank blood 

ਇਸ ਨੂੰ ਰੋਕਣ ਦੀ ਜ਼ਰੂਰਤ ਹੈ। ਉਨ੍ਹਾਂ ਤੋਂ ਇਲਾਵਾ, ਆਸਟਰੇਲੀਆਈ ਇੰਸਟੀਚਿਊਟ ਆਫ਼ ਕ੍ਰਿਮੀਨੋਲੋਜੀ ਦੇ ਡਿਪਟੀ ਡਾਇਰੈਕਟਰ, ਰਿਕ ਬ੍ਰਾਉਨ ਨੇ ਕਿਹਾ ਕਿ ਇੰਟਰਨੈੱਟ 'ਤੇ ਵੇਚੀਆਂ ਜਾਣ ਵਾਲੀਆਂ ਚੀਜ਼ਾਂ ਲੋਕਾਂ ਦੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀਆਂ ਹਨ। 

Mask and Gloves File Photo

ਇਸ ਦੇ ਨਾਲ ਹੀ ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਦੌਰਾਨ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਉਡ ਰਹੀਆਂ ਹਨ। ਹੁਣ ਸੋਸ਼ਲ ਮੀਡੀਆ 'ਤੇ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਭ ਨੂੰ ਮੁਫਤ ਮਾਸਕ ਪਹਿਨਾਉਣ ਲਈ ਪ੍ਰਧਾਨ ਮੰਤਰੀ ਮਾਸਕ ਯੋਜਨਾ ਚਾਲੂ ਹੋਈ ਹੈ। 

Mask and Gloves File Photo

ਅਪਲਾਈ ਕਰਨ ਲਈ ਇਕ ਲਿੰਕ ਵੀ ਦਿੱਤਾ ਜਾਣ ਲੱਗਿਆ ਹੈ। ਭਾਰਤ ਸਰਕਾਰ ਦੇ ਪੱਤਰ ਜਾਣਕਾਰੀ ਦਫਤਰ (PIB) ਦੀ ਫੈਕਟ ਚੈੱਕ ਟੀਮ ਨੇ ਇਸ ਸੂਚਨਾ ਨੂੰ ਫੇਕ ਨਿਊਜ਼ ਦੱਸਿਆ ਹੈ। 

PhotoPhoto

ਦਾਅਵਾ - ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਮੈਸੇਜ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਫਤ ਮਾਸਕ ਯੋਜਨਾ ਸ਼ੁਰੂ ਕੀਤੀ ਹੈ। ਇਸ ਮੈਸੇਜ ਦੇ ਨਾਲ ਇਕ ਲਿੰਕ ਵੀ ਸ਼ੇਅਰ ਕੀਤਾ ਜਾ ਰਿਹਾ ਹੈ। ਜਿਸ 'ਤੇ ਕਲਿੱਕ ਕਰ ਕੇ ਪੀਐਮ ਮੋਦੀ ਵੱਲੋਂ ਵੰਡੇ ਜਾਣ ਵਾਲੇ ਮੁਫਤ ਮਾਸਕ ਨੂੰ ਆਡਰ ਕਰਨ ਦੀ ਗੱਲ ਕਹੀ ਜਾ ਰਹੀ ਹੈ।

Mask Mask

ਸੱਚਾਈ - ਪੀਆਈਬੀ ਦੀ ਫੈਕਟ ਚੈੱਕ ਟੀਮ ਨੇ ਵਾਇਰਲ ਹੋ ਰਹੇ ਇਸ ਫੇਕ ਮੈਸੇਜ ਦਾ ਸੱਚ ਦੱਸਦੇ ਹੋਏ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੀਐਮ ਮਾਸਕ ਯੋਜਨਾ ਨਾਂਅ ਦੀ ਕੋਈ ਵੀ ਸਕੀਮ ਨਹੀਂ ਚੱਲ ਰਹੀ ਹੈ। ਇਕ ਲਿੰਕ ਫੇਕ ਹੈ। ਇਸ ਤਰ੍ਹਾਂ ਦੀ ਫੇਕ ਜਾਣਕਾਰੀ ਨੂੰ ਸ਼ੇਅਰ ਨਾ ਕਰੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement