
ਐਤਵਾਰ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ
ਕੋਲਕਾਤਾ : ਚੋਣ ਕਮਿਸ਼ਨ ਨੇ ਦੋ ਮਈ ਨੂੰ ਪਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਲਈ ਤਿਆਰੀ ਪੂਰੀ ਕਰ ਲਈ ਹੈ। ਨਾਲ ਹੀ ਕੋਵਿਡ 19 ਮਹਾਂਮਾਰੀ ਦੀ ਦੂਸਰੀ ਲਹਿਰ ਦੇ ਚਲਦੇ ਇਹ ਯਕੀਨੀ ਕੀਤਾ ਹੈ ਕਿ ਸਿਹਤ ਨਿਯਮਾਂ ਅਤੇ ਸਮਾਜਕ ਦੂਰੀ ਦੀ ਸਖ਼ਤੀ ਨਾਲ ਪਾਲਣਾ ਹੋਵੇ।
counting of votes
ਅਧਿਕਾਰੀ ਨੇ ਸਨਿਚਰਵਾਰ ਨੂੰ ਦਸਿਆ ਕਿ 108 ਗਿਣਤੀ ਕੇਂਦਰਾਂ ’ਤੇ ਸੁਰੱਖਿਆ ਦੀ ਤਿੰਨ ਪੱਧਰੀ ਵਿਵਸਥਾ ਕੀਤਾ ਗਈ ਹੈ ਜਿਥੇ ਬਣੇ ਸਟ੍ਰਾਂਗ ਰੂਮ ’ਚ ਈਵੀਐਮ ਮਸ਼ੀਨ ਅਤੇ ਵੀਵੀਪੈਟ ਨੂੰ ਸਖ਼ਤ ਸੁਰੱਖਿਆ ਵਿਚ ਰਖਿਆ ਗਿਆ ਹੈ। ਉਨ੍ਹਾਂ ਦਸਿਆ ਕਿ 23 ਜ਼ਿਲ੍ਹਿਆਂ ’ਚ ਫੈਲੇ ਗਿਣਤੀ ਕੇਂਦਰਾਂ ’ਤੇ ਘੱਟੋ ਘੱਟ 292 ਆਬਜ਼ਰਵਰਾਂ ਅਤੇ ਕੇਂਦਰੀ ਸੁਰੱਖਿਆ ਬਲਾਂ ਦੀ 256 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ।
counting of votes
ਅਧਿਕਾਰੀ ਨੇ ਦਸਿਆ ਕਿ ਵੋਟਾਂ ਦੀ ਗਿਣਤੀ ਐਤਵਾਰ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ। ਉਨ੍ਹਾਂ ਦਸਿਆ ਕਿ ਸੂਬੇ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਵਾਧੇ ਨੂੰ ਦੇਖਦੇ ਹੋਏ ਗਿਣਤੀ ਦੇ ਦੌਰਾਨ ਕੋਵਿਡ 19 ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਕਰਨ ਲਈ ਕਦਮ ਚੁੱਕੇ ਗਏ ਹਨ। ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਉਮੀਦਵਾਰ ਜਾਂ ਉਨ੍ਹਾਂ ਦੇ ਨੁਮਈਂਦੇ ਕੋਵਿਡ 19 ਨੈਗੇਟਿਵ ਰੀਪੋਰਟ ਜਾਂ ਟੀਕੇ ਦੀ ਦੋਨੇ ਖ਼ੁਰਾਕਾਂ ਲੈਣ ਦੇ ਸਰਟੀਫ਼ਿਕੇਟ ਦਿਖਾ ਕੇ ਹੀ ਗਿਣਤੀ ਕੇਂਦਰ ’ਚ ਦਾਖ਼ਲ ਹੋ ਸਕਨਗੇ।