
ਕੋਰੋਨਾ ਦੀ ਦੂਜੀ ਲਹਿਰ ਢਾਹ ਰਹੀ ਹੈ ਕਹਿਰ
ਮੈਸੂਰ: ਕੋਰੋਨਾ ਦੀ ਦੂਜੀ ਲਹਿਰ ਨੇ ਕਹਿਰ ਢਾਹਿਆ ਹੋਇਆ ਹੈ। ਕੋਵਿਡ -19 ਦੇ ਕਾਰਨ ਬਹੁਤ ਸਾਰੇ ਪਰਿਵਾਰ ਖਤਮ ਹੋ ਗਏ ਹਨ। ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹਨ ਪਰਿਵਾਰਕ ਮੈਂਬਰ ਉਹਨਾਂ ਨੂੰ ਬਚਾਉਣ ਦੀ ਕੋਈ ਕਸਰ ਨਹੀਂ ਛੱਡ ਰਹੇ। ਅਜਿਹਾ ਹੀ ਕਰਨਾਟਕ ਦਾ ਰਹਿਣ ਵਾਲਾ ਰਮੇਸ਼ ਗੌੜਾ ਹੈ ਜਿਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਚਾਉਣ ਦੀ ਕੋਈ ਕਸਰ ਨਹੀਂ ਛੱਡੀ।
Corona Virus
ਦੱਸ ਦੇਈਏ ਕਿ ਰਮੇਸ਼ ਗੌੜਾ ਨੇ ਇਕ ਹਫਤੇ ਵਿਚ ਪਿਤਾ ਅਤੇ ਭਰਾ ਨੂੰ ਗੁਆ ਲਿਆ। ਦੋਵੇਂ ਮੈਸੂਰ ਦੇ ਇਕ ਨਾਮਵਰ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਸਨ ਪਰ ਸਿਹਤ ਜਿਆਦਾ ਵਿਗੜਨ ਕਾਰਨ ਦੋਵਾਂ ਦੀ ਮੌਤ ਹੋ ਗਈ। ਹਸਪਤਾਲ ਨੇ ਦੋਵਾਂ ਮਰੀਜ਼ਾਂ ਦਾ 16 ਲੱਖ ਰੁਪਏ ਦਾ ਬਿੱਲ ਬਣਾਇਆ ਸੀ।
Corona death
ਰਮੇਸ਼ ਦੀ ਉਮਰ ਮਹਿਜ਼ 25 ਸਾਲ ਹੈ। ਉਹ ਆਪਣੇ ਪਿਤਾ ਨਾਲ ਖੇਤੀ ਕਰਦਾ ਸੀ। ਹਸਪਤਾਲ ਦੇ ਬਿੱਲ ਦਾ ਭੁਗਤਾਨ ਕਰਨ ਲਈ ਪਰਿਵਾਰ ਕੋਲ ਬਚਤ ਘੱਟ ਗਈ। ਸਾਰਾ ਪੈਸਾ ਖਰਚ ਹੋ ਗਿਆ, ਪੈਸੇ ਪੂਰੇ ਨਾ ਹੋਣ ਤੇ ਘਰ ਦਾ ਕੀਮਤੀ ਸਮਾਨ ਵੇਚਣਾ ਪਿਆ।
Corona death
ਰਮੇਸ਼ ਨੇ ਦੱਸਿਆ ਕਿ ਲਾਸ਼ਾਂ ਨੂੰ ਲਿਜਾਣ ਤੋਂ ਪਹਿਲਾਂ ਉਸ ਨੂੰ ਹਸਪਤਾਲ ਦਾ ਪੂਰਾ ਬਿਲ ਅਦਾ ਕਰਨਾ ਪਿਆ ਅਤੇ ਅਖੀਰ ਵਿੱਚ ਉਸ ਨੇ ਆਪਣੀ ਦੋ ਏਕੜ ਜ਼ਮੀਨ ਵੇਚੀ। ਰਮੇਸ਼ ਨੇ ਦੱਸਿਆ ਕਿ ਹੁਣ ਉਸ ਕੋਲ ਕੁਝ ਨਹੀਂ ਬਚਿਆ ਹੈ। ਬਿਮਾਰ ਮਾਂ ਅਤੇ ਛੋਟੀ ਭੈਣ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਨ੍ਹਾਂ 'ਤੇ ਹੈ ਅਤੇ ਹੁਣ ਨਾ ਤਾਂ ਜ਼ਮੀਨ ਅਤੇ ਨਾ ਹੀ ਪੈਸੇ ਬਚੇ ਹਨ। ਉਸਨੇ ਆਪਣੇ ਪਿਤਾ ਅਤੇ ਭਰਾ ਨੂੰ ਵੀ ਗੁਵਾ ਦਿੱਤਾ।
corona case
ਸੁਨੀਲ ਕੁਮਾਰ ਦੀ ਮੌਤ ਕੋਵਿਡ ਨਾਲ ਬੰਗਲੁਰੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਈ। ਉਸਦੇ ਪਰਿਵਾਰ ਨੇ ਉਸ ਦੇ ਇਲਾਜ ਲਈ 4 ਲੱਖ ਰੁਪਏ ਇਕੱਠੇ ਕੀਤੇ ਸਨ, ਪਰ ਬਿੱਲ 11 ਲੱਖ ਰੁਪਏ ਹੋ ਗਿਆ। ਸੁਨੀਲ ਪਰਿਵਾਰ ਦਾ ਇਕਲੌਤਾ ਕਮਾਈ ਕਰਨ ਵਾਲਾ ਮੈਂਬਰ ਸੀ।
ਆਖਰਕਾਰ, ਪਰਿਵਾਰ ਨੂੰ ਬਿਲ ਦਾ ਭੁਗਤਾਨ ਕਰਨ ਲਈ ਦਾਵਣਗੇਰੇ ਵਿੱਚ ਆਪਣਾ ਘਰ ਗਿਰਵੀ ਰੱਖਣਾ ਪਿਆ। ਇਹ ਸਿਰਫ ਦੋ ਕੇਸ ਨਹੀਂ ਹਨ। ਸ਼ਹਿਰ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਦਰਜਨਾਂ ਲੋਕਾਂ ਨੂੰ ਸਭ ਕੁਝ ਵੇਚਣਾ ਪੈ ਰਿਹਾ ਹੈ।