
ਗੁਜਰਾਤ ਦੇ ਅਡਾਨੀ ਸਮੂਹ ਨੇ ਸਾਲ 2019 ਵਿਚ 50 ਸਾਲ ਲਈ 6 ਹਵਾਈ ਅੱਡਿਆਂ ਦੀ ਬੋਲੀ ਜਿੱਤੀ ਸੀ।
ਨਵੀਂ ਦਿੱਲੀ - ਅਡਾਨੀ ਸਮੂਹ ਨੇ ਉੱਤਰ ਪ੍ਰਦੇਸ਼ ਦੇ ਲਖਨਊ ਹਵਾਈ ਅੱਡੇ ਦੇ ਚਾਰਜ ਵਿਚ 10 ਗੁਣਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿਚ ਦੇਸ਼ ਦੇ ਹੋਰ ਹਵਾਈ ਅੱਡਿਆਂ 'ਤੇ ਚਾਰਜ ਵਧਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਡਾਨੀ ਸਮੂਹ ਨੇ 2019 ਵਿਚ 6 ਸਰਕਾਰੀ ਹਵਾਈ ਅੱਡਿਆਂ ਨੂੰ ਚਲਾਉਣ ਲਈ ਟੈਂਡਰ ਜਿੱਤਿਆ ਸੀ।
Gautam Adani
ਗੁਜਰਾਤ ਦੇ ਅਡਾਨੀ ਸਮੂਹ ਨੇ ਸਾਲ 2019 ਵਿਚ 50 ਸਾਲ ਲਈ 6 ਹਵਾਈ ਅੱਡਿਆਂ ਦੀ ਬੋਲੀ ਜਿੱਤੀ ਸੀ। ਇਸ ਦੇ ਤਹਿਤ, ਇਹ ਉਹ ਹਵਾਈ ਅੱਡਿਆਂ ਦਾ ਸੰਚਾਲਨ ਅਤੇ ਪ੍ਰਬੰਧਨ ਕਰੇਗੀ। ਜਾਣਕਾਰੀ ਅਨੁਸਾਰ, ਕੰਪਨੀ ਨੇ ਲਖਨਊ ਏਅਰਪੋਰਟ 'ਤੇ ਟਰਨਆਰਾਊਂਡ ਚਾਰਜ ਵਿਚ 10 ਗੁਣਾ ਵਾਧਾ ਕੀਤਾ ਹੈ। ਹਵਾਬਾਜ਼ੀ ਮਾਹਰ ਮੰਨਦੇ ਹਨ ਕਿ ਕੰਪਨੀ ਆਉਣ ਵਾਲੇ ਦਿਨਾਂ ਵਿਚ ਜੈਪੁਰ, ਅਹਿਮਦਾਬਾਦ, ਮੰਗਲੌਰ, ਤਿਰੂਵਨੰਤਪੁਰਮ, ਗੁਹਾਟੀ ਆਦਿ ਦੇ ਹਵਾਈ ਅੱਡਿਆਂ 'ਤੇ ਵੀ ਚਾਰਜ ਵਧਾ ਸਕਦੀ ਹੈ।
Airport
ਦਰਅਸਲ, ਇਸ ਚਾਰਜ ਦੇ ਵਧਣ ਕਾਰਨ ਯਾਤਰੀਆਂ 'ਤੇ ਸਿੱਧਾ ਫਰਕ ਤਾਂ ਨਹੀਂ ਪਵੇਗਾ, ਪਰ ਜਦੋਂ ਇਹ ਚਾਰਜ ਏਅਰ ਲਾਈਨ ਕੰਪਨੀਆਂ ਤੋਂ ਇਕੱਠਾ ਕੀਤਾ ਜਾਂਦਾ ਹੈ, ਤਾਂ ਉਹ ਇਸ ਨੂੰ ਯਾਤਰੀਆਂ ਤੋਂ ਇਕੱਠਾ ਕਰ ਸਕਦੀ ਹੈ। ਟਰਨਅਰਾਊਂਡ ਚਾਰਡ ਮਤਲਬ ਜ਼ਹਾਜਾਂ ਦੀ ਆਵਾਜਾਈ ਤੋਂ ਹੈ। ਇਸ ਵਿਚ ਕਈ ਤਰ੍ਹਾਂ ਦੇ ਚਾਰਜ ਹੁੰਦੇ ਹਨ।
lucknow Airport
AERA ਕਿਸੇ ਵੀ ਚਾਰਜ ਨੂੰ ਪੰਜ ਸਾਲਾਂ ਲਈ ਤੈਅ ਕਰਦੀ ਹੈ। ਪਿਛਲੇ ਸਾਲ ਲਖਨਊ ਹਵਾਈ ਅੱਡੇ ਦੇ ਮਾਮਲੇ ਵਿਚ ਪੰਜ ਸਾਲ ਦੀ ਮਿਆਦ ਖ਼ਤਮ ਹੋ ਗਈ ਸੀ ਫਿਰ ਅਡਾਨੀ ਸਮੂਹ ਨੇ ਇਸ ਨੂੰ ਬੋਲੀ ਵਿਚ ਜਿੱਤਿਆ ਅਤੇ ਇਸ ਸਾਲ ਚਾਰਜ ਵਧਾ ਦਿੱਤਾ। ਹਾਲਾਂਕਿ, ਮਾਹਰ ਕਹਿੰਦੇ ਹਨ ਕਿ ਇਸ ਭਾਰੀ ਚਾਰਜ ਨੂੰ ਵਧਾਉਣ ਦਾ ਕੋਈ ਕਾਰਨ ਨਹੀਂ ਹੈ, ਕਿਉਂਕਿ ਸੇਵਾਵਾਂ ਦੀ ਗੁਣਵੱਤਾ ਵਿਚ ਕੋਈ ਵਾਧਾ ਨਹੀਂ ਹੋਇਆ ਹੈ ਅਤੇ ਨਾ ਹੀ ਸੇਵਾਵਾਂ ਵਿੱਚ ਕੋਈ ਸੁਧਾਰ ਹੋਇਆ ਹੈ।
Adani Group
ਅਡਾਨੀ ਗਰੁੱਪ ਦੀ ਅਡਾਨੀ ਐਂਟਰਪ੍ਰਾਈਜਜ ਏਅਰਪੋਰਟ ਨੂੰ ਸੰਭਾਲਣ ਦਾ ਕੰਮ ਕਰਦੀ ਹੈ। ਉਹ ਏਅਰਪੋਰਟ ਅਥਾਰਟੀ ਨੂੰ ਲਖਨਊ ਲਈ ਪ੍ਰਤੀ ਯਾਤਰੀ 171 ਰੁਪਏ ਅਦਾ ਕਰਦੀ ਹੈ। ਜਦੋਂ ਕਿ ਅਹਿਮਦਾਬਾਦ ਲਈ ਇਹ 177 ਰੁਪਏ ਅਤੇ ਜੈਪੁਰ ਲਈ 174 ਰੁਪਏ ਅਦਾ ਕਰਦੀ ਹੈ। ਲਖਨਊ ਦੇ ਹਵਾਈ ਅੱਡੇ 'ਤੇ ਹਰ ਸਾਲ 55 ਲੱਖ ਯਾਤਰੀ ਆਉਂਦੇ ਅਤੇ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਏਅਰਪੋਰਟ ਅਥਾਰਟੀ ਨੂੰ ਅਡਾਨੀ ਤੋਂ ਸਾਲਾਨਾ 94 ਕਰੋੜ ਰੁਪਏ ਮਿਲਦੇ ਹਮ। ਜਦੋਂ ਕਿ ਅਡਾਨੀ ਤੋਂ ਪਹਿਲਾਂ ਲਖਨਊ ਏਅਰਪੋਰਟ ਦਾ ਮੁਨਾਫਾ 79 ਕਰੋੜ ਰੁਪਏ ਸਾਲਾਨਾ ਸੀ।