ਵਿਸ਼ਵ ਸਿਹਤ ਸੰਗਠਨ ਨੇ ਭਾਰਤੀ ਕੋਰੋਨਾ ਰੂਪਾਂ ਨੂੰ ਦਿਤਾ ‘ਕੱਪਾ’ ਅਤੇ ‘ਡੈਲਟਾ’ ਨਾਮ
Published : Jun 2, 2021, 10:04 am IST
Updated : Jun 2, 2021, 10:55 am IST
SHARE ARTICLE
who
who

ਨਵੇਂ ਨਾਮ ਦੇਣ ਲਈ ਅਲਫ਼ਾ, ਗਾਮਾ, ਬੀਟਾ ਗਾਮਾ ਵਰਗੇ ਯੂਨਾਨੀ ਸ਼ਬਦ ਵਰਤੇ

ਜਨੇਵਾ : ਵਿਸ਼ਵ ਸਿਹਤ ਸੰਗਠਨ (ਡਬਲਿਊ. ਐਚ.ਓ) ਨੇ ਸੱਭ ਤੋਂ ਪਹਿਲਾਂ ਭਾਰਤ ਵਿਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਬੀ-1-617-1 ਅਤੇ ਬੀ-1-617-2 ਨੂੰ ਕ੍ਰਮਵਾਰ ‘ਕੱਪਾ’ ਅਤੇ ‘ਡੈਲਟਾ’ ਨਾਮ ਦਿਤਾ ਹੈ। ਸੰਗਠਨ ਨੇ ਸੋਮਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਸ ਨੇ ਕੋਰੋਨਾ ਦੇ ਵੱਖ ਵੱਖ ਰੂਪਾਂ ਦੇ ਨਾਮਕਰਨ ਲਈ ਯੂਨਾਨੀ ਅੱਖਰਾਂ ਦਾ ਸਹਾਰਾ ਲਿਆ ਹੈ।  

WHO Chief Tedros GhebreyesusWHO 

ਡਬਲਿਊ. ਐਚ.ਓ ਦੀ ਕੋਵਿਡ-19 ਤਕਨੀਕੀ ਮਾਮਲਿਆਂ ਦੀ ਪ੍ਰਮੁਖ ਡਾ. ਮਾਰੀਆ ਵਾਨ ਕੇਰਖੋਵ ਨੇ ਸੋਮਵਾਰ ਨੂੰ ਟਵੀਟ ਕੀਤਾ,‘‘ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਦੇ ਰੂਪਾਂ ਦੀ ਆਸਾਨੀ ਨਾਲ ਪਛਾਣ ਕੀਤੇ ਜਾਣ ਲਈ ਉਨ੍ਹਾਂ ਦਾ ਨਵਾਂ ਨਾਮਕਰਨ ਕੀਤਾ ਹੈ। ਇਨ੍ਹਾਂ ਦੇ ਵਿਗਿਗਾਨਕ ਨਾਮ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਹਾਲਾਂਕਿ ਇਸ ਦਾ ਉਦੇਸ਼ ਆਮ ਬਹਿਸ ਦੌਰਾਨ ਇਸ ਦੀ ਆਸਾਨੀ ਨਾਲ ਪਹਿਚਾਣ ਕਰਨਾ ਹੈ।’’

who who

ਸੰਗਠਨ ਨੇ ਇਕ ਬਿਆਨ ਵਿਚ ਕਿਹਾ ਕਿ ਡਬਲਿਊ. ਐਚ.ਓ ਵਲੋਂ ਨਿਰਧਾਰਤ ਇਕ ਮਾਹਰ ਸਮੂਹ ਨੇ ਵਾਇਰਸ ਦੇ ਰੂਪਾਂ ਨੂੰ ਆਮ ਗੱਲਬਾਤ ਦੌਰਾਨ ਆਸਾਨੀ ਨਾਲ ਸਮਝਣ ਲਈ ਅਲਫ਼ਾ, ਗਾਮਾ, ਬੀਟਾ ਗਾਮਾ ਵਰਗੇ ਯੂਨਾਨੀ ਸ਼ਬਦਾਂ ਦਾ ਉਪਯੋਗ ਕਰਨ ਦੀ ਸਿਫ਼ਾਰਸ਼ ਕੀਤੀ ਤਾਕਿ ਆਮ ਲੋਕਾਂ ਨੂੰ ਵੀ ਇਸ ਬਾਰੇ ਹੋਣ ਵਾਲੀ ਚਰਚਾ ਨੂੰ ਸਮਝਣ ਵਿਚ ਦਿੱਕਤ ਨਾ ਹੋਵੇ। 

who who

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement