
ਇਹ ਮਕਾਨ ਵਿਕਾਊ ਹੈ ਨੂੰ ਲੈ ਕੇ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ
ਲਖਨਊ-ਸੋਸ਼ਲ ਮੀਡੀਆ 'ਤੇ ਰੋਜ਼ਾਨਾ ਸਾਨੂੰ ਕੁਝ ਵੱਖਰਾ ਹੀ ਦੇਖਣ ਨੂੰ ਮਿਲ ਜਾਂਦਾ ਹੈ। ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿਸ ਦੇ ਰਾਹੀਂ ਲੋਕ ਕਈ ਵਾਰ ਰਾਤੋਂ-ਰਾਤ ਸਟਾਰ ਵੀ ਬਣ ਜਾਂਦੇ ਹਨ। ਸੋਸ਼ਲ ਮੀਡੀਆ 'ਤੇ ਹੁਣ ਇਹ ਮਕਾਨ ਵਿਕਾਊ ਹੈ ਨੂੰ ਲੈ ਕੇ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਅਕਸਰ ਹੀ ਸਾਨੂੰ ਘਰਾਂ ਦੇ ਬਾਹਰ ਇਹ ਮਕਾਨ ਵਿਕਾਊ ਹੈ ਲਿਖਿਆ ਨਜ਼ਰ ਆ ਜਾਂਦਾ ਹੈ।
ਪਰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲੇ ਦੇ ਟੱਪਲ ਥਾਣਾ ਖੇਤਰ ਦੇ ਨਰਪੁਰ ਪਿੰਡ 'ਚ ਰਾਤੋਂ-ਰਾਤ ਇਕ ਸਮੂਹ ਵਿਸ਼ੇਸ਼ ਦੇ ਲੋਕਾਂ ਦੇ ਮਕਾਨਾਂ ਦੇ ਬਾਹਰ ਲਿਖ ਦਿੱਤਾ ਗਿਆ ਕਿ ਇਹ ਮਕਾਨ ਵਿਕਾਊ ਹੈ। ਇਕ ਨਹੀਂ ਕਈ ਮਕਾਨਾਂ 'ਤੇ ਅਜਿਹਾ ਹੀ ਲਿਖਿਆ ਗਿਆ। ਇਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੱਕ ਪਹੁੰਚੀਆਂ ਤਾਂ ਮਾਮਲਾ ਸਰਗਰਮ ਹੋ ਗਿਆ।ਦਰਅਸਲ ਨੂਰਪੁਰ ਇਕ ਮੁਸਲਿਮ ਪਿੰਡ ਹੈ। ਇਥੇ ਮੁਸਲਮਾਨਾਂ ਦੇ ਕਰੀਬ 800 ਪਰਿਵਾਰ ਰਹਿੰਦੇ ਹਨ। ਹਿੰਦੂਆਂ ਦੇ ਅਨੁਸੂਚਿਤ ਜਾਤੀ (ਜਾਟ) ਦੇ ਲਗਭਗ 125 ਪਰਿਵਾਰ ਹਨ। 26 ਮਈ ਨੂੰ ਪਿੰਡ 'ਚ ਅਨੁਸੂਚਿਤ ਜਾਤੀ ਦੇ ਇਕ ਪਰਿਵਾਰ 'ਚ ਦੋ ਲੜਕੀਆਂ ਦਾ ਵਿਆਹ ਸੀ। ਬਰਾਤ ਹਰਿਆਣਾ ਤੋਂ ਆਈ ਸੀ ਪਰ ਬਰਾਤ ਚੜਨ ਤੋਂ ਪਹਿਲਾਂ ਹੀ ਝਗੜਾ ਹੋ ਗਿਆ।
Uttar Pradesh: In Aligarh village, people wrote 'House is for sale'ਓਮਪ੍ਰਕਾਸ਼ ਦਾ ਦੋਸ਼ ਹੈ ਕਿ ਬਰਾਤ ਨਿਕਲ ਰਹੀ ਸੀ ਕਿ ਮੁਸਲਿਮ ਸਮੂਹ ਦੇ ਲੋਕਾਂ ਨੇ ਬਰਾਤੀਆਂ ਨੂੰ ਗਾਉਣ-ਵਜਾਉਣ ਤੋਂ ਰੋਕ ਦਿੱਤਾ। ਬਰਾਤੀਆਂ 'ਤੇ ਡੰਡਿਆਂ ਅਤੇ ਰਾਡ ਨਾਲ ਹਮਲਾ ਕੀਤਾ ਗਿਆ। ਡੀ.ਜੇ. ਵਾਲੀ ਗੱਡੀ ਵੀ ਤੋੜ ਦਿੱਤੀ ਅਤੇ ਗੱਡੀ ਦੇ ਡਰਾਈਵਰ ਸਮੇਤ ਦੋ ਲੋਕ ਜ਼ਖਮੀ ਵੀ ਹੋ ਗਏ। ਓਮਪ੍ਰਕਾਸ਼ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਦੇ ਸਮਾਜ ਦੇ ਪਰਿਵਾਰਾਂ ਨਾਲ ਇਸ ਤਰ੍ਹਾਂ ਦਾ ਝਗੜਾ ਅਤੇ ਕੁੱਟਮਾਰ ਕੀਤੀ ਗਈ ਸੀ।
ਓਮਪ੍ਰਕਾਸ਼ ਨੇ ਇਹ ਵੀ ਕਿਹਾ ਕਿ ਪੁਲਸ ਨੇ ਇਸ ਮਾਮਲੇ ਸੰਬੰਧੀ ਸ਼ਿਕਾਇਤ ਕੀਤੀ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਬੀਰਮਾ ਦੇਵੀ ਨੇ ਦੱਸਿਆ ਕਿ ਮੇਰੀ ਬੇਟੀ ਦੇ ਵਿਆਹ ਦੌਰਾਨ ਬਰਾਤ 'ਚ ਉਨ੍ਹਾਂ ਲੋਕਾਂ (ਮੁਸਲਮਾਨਾਂ) ਨੇ ਕੁੱਟਮਾਰ ਕੀਤੀ। ਉਹ ਸਾਨੂੰ ਪ੍ਰੇਸ਼ਾਨ ਕਰਦੇ ਹਨ। ਹੁਣ ਸਾਡੇ ਕੋਲ ਇਥੋਂ ਮਕਾਨ ਵੇਚ ਕੇ ਜਾਣ ਤੋਂ ਇਲਾਵਾ ਹੋਰ ਕਈ ਰਸਤਾ ਨਹੀਂ ਹੈ। ਉਨ੍ਹਾਂ ਨੇ ਪੁਲਸ 'ਤੇ ਵੀ ਦੋਸ਼ ਲਾਇਆ ਕਿ ਸਾਡੀ ਕੋਈ ਮਦਦ ਨਹੀਂ ਕੀਤੀ ਗਈ।
ਹਾਲਾਂਕਿ ਮੁਸਲਿਮ ਸਮੂਹ ਦਾ ਵੱਖ ਹੀ ਦੋਸ਼ ਹੈ । ਵਕੀਲ ਨਾਂ ਦੇ ਵਿਅਕਤੀ ਨੇ ਪੁਲਸ ਨੂੰ ਤਰਜ਼ੀਹ ਦਿੱਤੀ ਜਿਸ 'ਚ ਦੋਸ਼ ਲਾਇਆ ਗਿਆ ਕਿ ਨਮਾਜ਼ ਦੇ ਸਮੇਂ ਬੈਂਡ ਅਤੇ ਡੀ.ਜੇ. ਚਲਾਏ ਚਲਾਉਂਦੇ ਹੋਏ ਲੋਕ ਮਸਜਿਦ ਦੇ ਚਬੂਰਤੇ 'ਤੇ ਚੜ੍ਹ ਆਏ। ਉਸ ਨੇ ਮਨ੍ਹਾ ਕੀਤਾ ਤਾਂ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ।
ਬੀ.ਜੇ.ਪੀ. ਨੇਤਾ ਬੋਲੀ-ਇਹ ਹਿੰਦੂਸਤਾਨ ਹੈ ਪਾਕਿਸਤਾਨ ਨਹੀਂ
ਇਸ ਘਟਨਾ ਦਾ ਜਾਇਜ਼ਾ ਲੈਣ ਬੀ.ਜੇ.ਪੀ. ਸੰਸਦ ਮੈਂਬਰ ਸਤੀਸ਼ ਗੌਤਮ, ਇਲਾਕੇ ਦੇ ਵਿਧਾਇਕ ਅਨੂਪ ਪਿੰਡ ਪਹੁੰਚੇ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਗੱਲਬਾਤ ਕੀਤੀ। ਨੇਤਾਵਾਂ ਨੇ ਉਨ੍ਹਾਂ ਨੂੰ ਸਖਤ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ। ਪਰ ਬੀ.ਜੇ.ਪੀ. ਨੇਤਾ ਅਤੇ ਸਾਬਕਾ ਮੇਅਰ ਸ਼ਕੁੰਤਲਾ ਭਾਰਤੀ ਨੇ ਦੂਜੇ ਪੱਖ ਦੇ ਲੋਕਾਂ ਨੂੰ ਧਮਕੀ ਦੇ ਦਿੱਤੀ। ਸ਼ਕੁੰਤਲਾ ਭਾਰਤੀ ਨੇ ਪੀੜਤਾਂ ਨਾਲ ਗੱਲਬਾਤ 'ਚ ਕਿਹਾ ਕਿ ਜੇਕਰ ਉਹ ਹਿੰਦੂਆਂ ਦੀ ਬਰਾਤ ਨਹੀਂ ਚੜਨ ਦੇਣਗੇ ਤਾਂ ਅਸੀਂ ਮਸਜਿਦਾਂ 'ਚ ਅਜ਼ਾਨ ਨਹੀਂ ਹੋਣ ਦੇਵਾਂਗੇ।
Uttar Pradesh: In Aligarh village, people wrote 'House is for sale'
ਸ਼ਕੁੰਤਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਇਹ ਦੋਸ਼ ਲਾਇਆ ਕਿ ਨੂਰਪੁਰ ਪਿੰਡ 'ਚ ਕਈ ਸਾਲਾਂ ਤੋਂ ਵਿਸ਼ੇਸ਼ ਸਮੂਹ ਦੇ ਲੋਕਾਂ ਨਾਲ ਅਜਿਹਾ ਕੀਤਾ ਜਾ ਰਿਹਾ ਹੈ। ਬਰਾਤ ਚੜਨ ਦੌਰਾਨ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਇਸ ਕਾਰਣ ਪਿੰਡ ਦਾ ਹਿੰਦੂ ਸਮੂਹ ਡਰਿਆ ਹੋਇਆ ਹੈ। ਉਥੇ ਦੂਜੇ ਪਾਸੇ ਨੂਰਪੂਰ ਦੀ ਘਟਨਾ ਤੋਂ ਬਾਅਦ ਅਲੀਗੜ੍ਹ ਦੇ ਐੱਸ.ਪੀ. ਸ਼ੁਭਮ ਪਟੇਲ ਨੇ ਦੱਸਿਆ ਕਿ ਥਾਣਾ ਟੱਪਲ 'ਚ ਦੋ ਪੱਖਾਂ ਦਰਮਿਆਨ ਵਿਵਾਦ ਹੋ ਗਿਆ ਸੀ।
ਇਕ ਪੱਖ ਦੇ ਲੋਕ ਬਰਾਤ ਲੈ ਕੇ ਜੈ ਰਹੇ ਸਨ ਤਾਂ ਉਸੇ ਦੌਰਾਨ ਦੂਜੇ ਪੱਖ ਨਾਲ ਝਗੜਾ ਹੋ ਗਿਆ। ਇਸ ਮਾਮਲੇ 'ਚ ਉਸ ਦਿਨ ਧਾਰਾ 188 ਅਤੇ ਮਹਾਮਾਰੀ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਸੀ। ਬਾਅਦ 'ਚ ਦੂਜੇ ਪੱਖ ਨੇ ਦੋਸ਼ ਲਾਇਆ ਕਿ ਉਨ੍ਹਾਂ ਨਾਲ ਵੀ ਪਹਿਲੇ ਪੱਖ ਦੇ ਲੋਕਾਂ ਨੇ ਕੁੱਟਮਾਰ ਕੀਤੀ ਅਤੇ ਇਸ 'ਤੇ 30 ਮਈ ਨੂੰ ਦੂਜੇ ਪੱਖ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ।
ਪੁਲਸ ਦਾ ਕਹਿਣਾ ਹੈ ਕਿ ਮਕਾਨਾਂ ਦੇ ਬਾਹਰ ''ਵਿਕਾਓ'' ਲਿਖਣਾ ਇਕ ਸੰਦੇਸ਼ ਸੀ ਕਿ ਉਨਾਂ ਲਈ ਪਿੰਡ 'ਚ ਰਹਿਣਾ ਸਹੀ ਨਹੀਂ ਹੈ। ਸਥਾਨਕ ਪ੍ਰਸ਼ਾਸਨ ਨੇ ਇਹ ਵੀ ਦਾਅਵਾ ਕੀਤਾ ਕਿ ਐੱਸ.ਡੀ.ਐੱਮ. ਵੱਲੋਂ ਪਿੰਡ 'ਚ ਜਾ ਕੇ ਲੋਕਾਂ ਨੂੰ ਸਮਝਾਏ ਜਾਣ ਤੋਂ ਬਾਅਦ ਹੁਣ ਸ਼ਾਂਤੀ ਦਾ ਮਾਹੌਲ ਹੈ। ਜਾਟਵ ਸਮਾਜ ਦੇ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਹੈ ਅਤੇ ਪੁਲਸ ਉਥੇ ਮੁਸਤੈਦ ਹੈ।