ਧਾਰਮਕ ਕਰਮ-ਕਾਂਡ ਨੇ ਲੈ ਲਈਆਂ 11 ਜਾਨਾਂ!
Published : Jul 2, 2018, 9:34 am IST
Updated : Jul 2, 2018, 9:34 am IST
SHARE ARTICLE
Arvind kejriwal Taking Information from People
Arvind kejriwal Taking Information from People

ਦਿੱਲੀ ਵਿਚ ਇਕੋ ਪਰਵਾਰ ਦੇ 11 ਜੀਅ ਮਰੇ ਹੋਏ ਮਿਲੇ

ਨਵੀਂ ਦਿੱਲੀ, : ਦਿੱਲੀ ਦੇ ਬੁਰਾੜੀ ਇਲਾਕੇ ਵਿਚ ਸਵੇਰ ਸਮੇਂ ਰਹੱਸਮਈ ਹਾਲਤਾਂ ਵਿਚ ਸੱਤ ਔਰਤਾਂ ਸਮੇਤ ਇਕੋ ਪਰਵਾਰ ਦੇ 11 ਜੀਅ ਮ੍ਰਿਤਕ ਅਵਸਥਾ ਵਿਚ ਮਿਲੇ। ਪੁਲਿਸ ਨੇ ਦਸਿਆ ਕਿ ਦਸ ਜੀਅ ਫਾਹੇ ਨਾਲ ਲਟਕੇ ਮਿਲੇ। ਉਨ੍ਹਾਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਸੀ ਜਦਕਿ 75 ਸਾਲਾ ਔਰਤ ਦੀ ਲਾਸ਼ ਫ਼ਰਸ਼ 'ਤੇ ਪਈ ਹੋਈ ਸੀ। ਦੋ ਮ੍ਰਿਤਕ ਨਾਬਾਲਗ਼ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਭਾਜਪਾ ਮੁਖੀ ਮਨੋਜ ਤਿਵਾੜੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਪੁਲਿਸ ਮੁਤਾਬਕ ਗੁਆਂਢੀ ਨੇ ਸੱਭ ਤੋਂ ਪਹਿਲਾਂ ਪੁਲਿਸ ਨੂੰ ਸੂਚਨਾ ਦਿਤੀ ਕਿ ਛੇ-ਸੱਤ ਜਣਿਆਂ ਨੇ ਖ਼ੁਦਕੁਸ਼ੀ ਕਰ ਲਈ ਹੈ ਪਰ ਜਦ ਉਹ ਘਟਨਾ ਸਥਾਨ 'ਤੇ ਪੁੱਜਾ ਤਾਂ ਪਤਾ ਲੱਗਾ ਕਿ ਇਕੋ ਪਰਵਾਰ ਦੇ 11 ਜੀਆਂ ਦੀ ਮੌਤ ਹੋ ਗਈ ਹੈ। ਸਥਾਨਕ ਲੋਕਾਂ ਨੇ ਦਸਿਆ ਕਿ ਪਰਵਾਰ ਪਲਾਈਵੁੱਡ ਦਾ ਵਪਾਰ ਕਰਦਾ ਸੀ ਅਤੇ ਕਰੀਬ 20 ਸਾਲਾਂ ਤੋÎਂ ਇਥੇ ਰਹਿ ਰਿਹਾ ਸੀ। 
ਪੁਲਿਸ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਘਟਨਾ ਵਿਚ ਗੜਬੜੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਫ਼ਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਮੌਤਾਂ ਪਿਛਲੇ ਕਾਰਨ ਕੀ ਹਨ ਅਤੇ ਪੁਲਿਸ ਸਾਹਮਣੇ ਇਹ ਘਟਨਾ ਬੁਝਾਰਤ ਬਣੀ ਹੋਈ ਹੈ। ਪੁਲਿਸ ਨੇ ਹੁਣ ਤਕ ਘਰ ਅੰਦਰ ਹੋਏ ਕਿਸੇ ਤਰ੍ਹਾਂ ਦੇ ਸੰਘਰਸ਼ ਦੇ ਨਿਸ਼ਾਨ ਨਹੀਂ ਵੇਖੇ। ਨਿਸ਼ਚੇ ਹੀ ਜੇ 11 ਜੀਆਂ ਦੀ ਹਤਿਆ ਕੀਤੀ ਜਾਂਦੀ ਹੈ ਤਾਂ ਸੰਘਰਸ਼ ਦੀ ਹਾਲਤ ਜ਼ਰੂਰ ਬਣਦੀ।

ਕਿਸੇ ਲਾਸ਼ 'ਤੇ ਹਮਲੇ ਜਾਂ ਜ਼ਖ਼ਮ ਦੇ ਨਿਸ਼ਾਨ ਵੀ ਨਹੀਂ ਵਿਖਾਈ ਦਿਤੇ। ਗੁਆਂਢੀਆਂ ਮੁਤਾਬਕ ਪੂਰਾ ਪਰਵਾਰ ਕਾਫ਼ੀ ਧਾਰਮਕ ਸੀ ਅਤੇ ਉਸ ਦਾ ਮੁਹੱਲੇ ਵਿਚ ਕਿਸੇ ਨਾਲ ਝਗੜਾ ਨਹੀਂ ਸੀ। ਗੁਆਢੀਆਂ ਨੇ ਦਸਿਆ ਕਿ ਪਰਵਾਰ ਦੇ ਜੀਆਂ ਵਿਚਾਲੇ ਕਿਸੇ ਤਰ੍ਹਾਂ ਦੀ ਲੜਾਈ ਜਾਂ ਬਹਿਸ ਵੀ ਨਹੀਂ ਸੁਣੀ। ਪਰਵਾਰ ਮੂਲ ਰੂਪ ਵਿਚ ਰਾਜਸਥਾਨ ਦਾ ਸੀ। ਘਰ ਵਿਚ ਬਜ਼ੁਰਗ ਔਰਤ, ਉਸ ਦੇ ਦੋ ਮੁੰਡੇ ਅਪਣੇ ਪਰਵਾਰ ਨਾਲ ਰਹਿੰਦੇ ਸਨ।

ਸਾਰੀਆਂ ਲਾਸ਼ਾਂ ਦੋ ਮੰਜ਼ਲਾ ਘਰ ਦੀ ਪਹਿਲੀ ਮੰਜ਼ਲ 'ਤੇ ਮਿਲੀਆਂ। ਘਰ ਦਾ ਦਰਵਾਜ਼ਾ ਖੁਲ੍ਹਿਆ ਹੋਇਆ ਸੀ। 33 ਸਾਲਾ ਪ੍ਰਤਿਭਾ ਦੀ ਪਿਛਲੇ ਮਹੀਨੇ ਹੀ ਮੰਗਣੀ ਹੋਈ ਸੀ ਅਤੇ ਇਸ ਸਾਲ ਦੇ ਅਖ਼ੀਰ ਵਿਚ ਵਿਆਹ ਹੋਣ ਵਾਲਾ ਸੀ। ਮਕਾਨ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਕੁੱਝ ਹੱਥ ਲਿਖੇ ਨੋਟ ਮਿਲੇ ਹਨ ਜੋ ਪਰਵਾਰ ਦੁਆਰਾ ਕਿਸੇ ਧਾਰਮਕ ਰੀਤ ਦੀ ਪਾਲਣਾ ਕੀਤੇ ਜਾਣ ਵਾਲੇ ਇਸ਼ਾਰਾ ਕਰ ਰਹੇ ਹਨ। 
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement