
ਅਕਤੂਬਰ ਤਕ ਵਿਦੇਸ਼ੀ ਸੈਲਾਨੀ ਵੀ ਆ ਸਕਣਗੇ ਗੋਆ, ਬੁਕਿੰਗ ਦਾ ਕੰਮ ਸ਼ੁਰੂ
ਨਵੀਂ ਦਿੱਲੀ : ਕਰੋਨਾ ਕਾਲ ਦੌਰਾਨ ਮਿਲੀਆਂ ਛੋਟਾਂ ਤੋਂ ਬਾਅਦ ਜ਼ਿੰਦਗੀ ਪਟੜੀ 'ਤੇ ਆਉਣ ਲੱਗੀ ਹੈ। ਧਰਤੀ ਦੀਆਂ ਜਿਨ੍ਹਾਂ ਮਨਮੋਹਕ ਥਾਵਾਂ ਤੋਂ ਇਨਸਾਨੀ ਨਾਤਾ ਟੁੱਟ ਤਕਰੀਬਨ ਟੁੱਟ ਹੀ ਚੁੱਕਾ ਸੀ, ਹੁਣ ਉਨ੍ਹਾਂ ਨਾਲ ਮੁੜ ਰਾਬਤਾ ਪਾਉਣ ਦੀਆਂ ਉਡੀਕਾਂ ਖ਼ਤਮ ਹੋਣ ਲੱਗੀਆਂ ਹਨ। ਸੈਲਾਨੀਆਂ ਦੀ ਪਹਿਲੀ ਪਸੰਦ ਗੋਆ 'ਚ ਵੀ ਹੁਣ ਘਰੇਲੂ ਸੈਲਾਨੀਆਂ ਦਾ ਦਾਖ਼ਲਾ ਸ਼ੁਰੂ ਹੋਣ ਜਾ ਰਿਹਾ ਹੈ।
goa tourists
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਆ ਦੇ ਸੈਰ ਸਪਾਟਾ ਮੰਤਰੀ ਐਮ ਅਜਗਾਓਕਰ ਨੇ ਦਸਿਆ ਕਿ ਵੀਰਵਾਰ ਤੋਂ ਗੋਆ 'ਚ ਸੈਲਾਨੀਆਂ ਨੂੰ ਆਉਣ ਦੀ ਇਜਾਜ਼ਤ ਦੇ ਦਿਤੀ ਗਈ ਹੈ। ਬਾਸ਼ਰਤੇ ਕਿ ਸੈਲਾਨੀਆਂ ਲਈ ਕੁੱਝ ਸਾਵਧਾਨੀਆਂ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ।
goa tourists
ਇਸ ਤੋਂ ਇਲਾਵਾ ਸੂਬਾ ਸਰਕਾਰ ਨੇ 250 ਹੋਟਲਾਂ ਨੂੰ ਵੀ ਵਾਪਸ ਕੰਮ ਸ਼ੁਰੂ ਕਰਨ ਦੀ ਆਗਿਆ ਦੇ ਦਿਤੀ ਹੈ। ਇਹ ਹੋਟਲ ਗੋਆ ਆਉਣ ਵਾਲੇ ਸੈਲਾਨੀਆਂ ਦੀ ਸਹੂਲਤ ਦੇ ਮੱਦੇਨਜ਼ਰ ਖੋਲ੍ਹੇ ਗਏ ਹਨ ਤਾਂ ਜੋ ਉਹ ਇੱਥੇ ਠਹਿਰ ਸਕਣ।
goa tourists
ਗੋਆ 'ਚ ਦਾਖ਼ਲ ਹੋਣ ਲਈ ਜ਼ਰੂਰੀ ਸਾਵਧਾਨੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੈਲਾਨੀਆਂ ਲਈ ਗੋਆ 'ਚ ਦਾਖ਼ਲੇ ਸਮੇਂ ਕੋਵਿਡ-19 ਨੈਗੇਟਿਵ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਹੋਵੇਗਾ। ਇਹ ਸਰਟੀਫਿਕੇਟ 48 ਘੰਟੇ ਅੰਦਰ ਜਾਰੀ ਕੀਤਾ ਹੋਣਾ ਚਾਹੀਦਾ ਹੈ ਜਾਂ ਗੋਆ 'ਚ ਹੋਈ ਜਾਂਚ ਦਾ ਹੋਣਾ ਜ਼ਰੂਰੀ ਹੈ।
goa tourists
ਗੋਆ ਦੇ ਇਕ ਹੋਰ ਮੰਤਰੀ ਮੁਤਾਬਕ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀ ਵੀ ਗੋਆ 'ਚ ਅਕਤਬੂਰ ਤਕ ਆਉਣਾ ਸ਼ੁਰੂ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਯੂਰਪੀ ਦੇਸ਼ਾਂ ਖਾਸਕਰ ਰੂਸੀ ਸੈਲਾਨੀਆਂ ਨੇ ਗੋਆ ਆਉਣ ਲਈ ਬੁਕਿੰਗ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸੂਬੇ ਦੇ ਸੈਰ ਸਪਾਟਾ ਖੇਤਰ ਨੂੰ ਮੁੜ ਤੋਂ ਪੈਰਾਂ ਸਿਰ ਹੋਣ 'ਚ ਛੇ ਤੋਂ ਅੱਠ ਮਹੀਨੇ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।