ਭਾਰਤ, ਚੀਨ ਦੀਆਂ ਫ਼ੌਜਾਂ ਵਲੋਂ ਸਰਹੱਦ ਉਤੇ ਤਣਾਅ ਘਟਾਉਣ 'ਤੇ ਜ਼ੋਰ
Published : Jul 2, 2020, 7:55 am IST
Updated : Jul 2, 2020, 7:55 am IST
SHARE ARTICLE
India China
India China

12 ਘੰਟੇ ਚੱਲੀ ਕਮਾਂਡਰ ਪਧਰੀ ਗੱਲਬਾਤ

ਨਵੀਂ ਦਿੱਲੀ, 1 ਜੁਲਾਈ : ਭਾਰਤ ਅਤੇ ਚੀਨ ਦੀਆਂ ਫ਼ੌਜਾਂ ਨੇ ਮੰਗਲਵਾਰ ਨੂੰ ਲਗਭਗ 12 ਘੰਟਿਆਂ ਦੀ ਕਮਾਂਡਰ ਪਧਰੀ ਗੱਲਬਾਤ ਵਿਚ ਤਰਜੀਹ ਨਾਲ ਛੇਤੀ, ਪੜਾਅਵਾਰ ਢੰਗ ਨਾਲ ਤਣਾਅ ਘਟਾਉਣ 'ਤੇ ਜ਼ੋਰ ਦਿਤਾ। ਫ਼ੌਜੀ ਸੂਤਰਾਂ ਨੇ ਦਸਿਆ ਕਿ ਪੂਰਬੀ ਲਦਾਖ਼ ਵਿਚ ਸੱਤ ਹਫ਼ਤਿਆਂ ਤੋਂ ਦੋਹਾਂ ਫ਼ੌਜਾਂ ਵਿਚਾਲੇ ਵਧੇ ਤਣਾਅ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਕਮਾਂਡਰ ਪੱਧਰ ਦੀ ਗੱਲਬਾਤ ਹੋਈ ਹੈ। ਸੂਤਰਾਂ ਨੇ ਦਸਿਆ ਕਿ ਬੈਠਕ ਵਿਚ ਹੋਈ ਚਰਚਾ ਤੋਂ ਪ੍ਰਤੀਤ ਹੁੰਦਾ ਹੈ ਕਿ ਅਸਲ ਕੰਟਰੋਲ ਰੇਖਾ 'ਤੇ ਤਣਾਅ ਘਟਾਉਣ ਲਈ ਦੋਵੇਂ ਧਿਰਾਂ ਪ੍ਰਤੀਬੱਧ ਹਨ।

ਆਪਸੀ ਸਹਿਮਤੀ ਨਾਲ ਢੁਕਵੇਂ ਹੱਲ 'ਤੇ ਪਹੁੰਚਣ ਲਈ ਫ਼ੌਜੀ, ਕੂਟਨੀਤਕ ਪੱਧਰ 'ਤੇ ਹੋਰ ਬੈਠਕ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦਸਿਆ ਕਿ ਅਸਲ ਕੰਟਰੋਲ ਰੇਖਾ 'ਤੇ ਪਿੱਛੇ ਹਟਣ ਦੀ ਕਵਾਇਦ ਔਖੀ ਹੈ ਅਤੇ ਇਸ ਸਬੰਧ ਵਿਚ ਕਿਆਸ ਆਧਾਰਤ, ਬਿਨਾਂ ਪ੍ਰਮਾਣ ਵਾਲੀ ਰੀਪੋਰਟ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਸੂਤਰਾਂ ਮੁਤਾਬਕ ਪੂਰਬੀ ਲਦਾਖ਼ ਦੇ ਚੁਸ਼ੂਲ ਸੈਕਟਰ ਵਿਚ ਐਲਏਸੀ ਦੇ ਭਾਰਤੀ ਹਿੱਸੇ ਵਿਚ ਇਹ ਗੱਲਬਾਤ ਹੋਈ। ਬੈਠਕ ਦਿਨ ਵਿਚ 11 ਵਜੇ ਸ਼ੁਰੂ ਹੋਈ ਅਤੇ ਲਗਭਗ 12 ਘੰਟਿਆਂ ਤਕ ਚੱਲੀ।

File PhotoFile Photo

ਸੂਤਰਾਂ ਨੇ ਦਸਿਆ ਕਿ ਬੈਠਕ ਲੰਮੀ ਚੱਲੀ, ਕੋਵਿਡ-19 ਦੇ ਪ੍ਰੋਟੋਕਾਲ ਕਾਰਨ ਬਿਨਾਂ ਸਮਾਂ ਗਵਾਏ ਅਸਰਦਾਰ ਤਰੀਕੇ ਨਾਲ ਬੈਠਕ ਹੋਈ। ਗੱਲਬਾਤ ਐਲਏਸੀ 'ਤੇ ਤਣਾਅ ਘਟਾਉਣ ਲਈ ਦੋਹਾਂ ਧਿਰਾਂ ਦੀ ਪ੍ਰਤੀਬੱਧਤਾ ਨੂੰ ਵਿਖਾਉਂਦੀ ਹੈ। ਸੂਤਰਾਂ ਨੇ ਦਸਿਆ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਅਹੁਦਾ ਵਾਂਗ ਯੀ ਵਿਚਾਲੇ 17 ਜੂਨ ਨੂੰ ਬਣੀ ਸਹਿਮਤੀ ਦੇ ਆਧਾਰ 'ਤੇ ਇਹ ਫ਼ੈਸਲਾ ਹੋਇਆ ਹੈ।

ਗੱਲਬਾਤ ਵਿਚ ਜ਼ਿੰਮੇਵਾਰ ਤਰੀਕੇ ਨਾਲ ਹਾਲਾਤ ਨਾਲ ਸਿੱਝਣ ਬਾਰੇ ਸਹਿਮਤੀ ਬਣੀ ਸੀ। ਭਾਰਤੀ ਵਫ਼ਦ ਦੀ ਅਗਵਾਈ 14ਵੀਂ ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ ਜਦਕਿ ਚੀਨ ਦੇ ਵਫ਼ਦ ਦੀ ਅਗਵਾਈ ਤਿੱਬਤ ਫ਼ੌਜੀ ਜ਼ਿਲ੍ਹੇ ਦੇ ਕਮਾਂਡਰ ਮੇਜਰ ਜਨਰਲ ਲਿਊ ਲਿਨ ਨੇ ਕੀਤੀ। ਇਸ ਤੋਂ ਪਹਿਲਾਂ ਦੋ ਗੇੜਾਂ ਦੀਆਂ ਬੈਠਕਾਂ ਵਿਚ ਭਾਰਤੀ ਧਿਰ ਨੇ ਖੇਤਰ ਵਿਚ ਵੱਖ ਵੱਖ ਥਾਵਾਂ ਤੋਂ ਤੁਰਤ ਚੀਨੀ ਫ਼ੌਜੀਆਂ ਦੇ ਹਟਣ ਦੀ ਮੰਗ ਕੀਤੀ ਸੀ।    (ਏਜੰਸੀ)  
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement