
ਏਅਰ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਸਨਿਚਰਵਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਪਛਮੀ ਏਅਰ ਕਮਾਂਡ ਦੇ ਕਮਾਂਡਰ-ਇਨ-ਚੀਫ਼ ਦਾ ਅਹੁਦਾ ਸੰਭਾਲਿਆ।
ਨਵੀਂ ਦਿੱਲੀ, 1 ਅਗੱਸਤ : ਏਅਰ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਸਨਿਚਰਵਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਪਛਮੀ ਏਅਰ ਕਮਾਂਡ ਦੇ ਕਮਾਂਡਰ-ਇਨ-ਚੀਫ਼ ਦਾ ਅਹੁਦਾ ਸੰਭਾਲਿਆ। ਇਹ ਕਮਾਂਡ ਸੰਵੇਦਨਸ਼ੀਲ ਲਦਾਖ਼ ਖੇਤਰ ਅਤੇ ਉੱਤਰੀ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਦੇਸ਼ ਦੇ ਹਵਾਈ ਖੇਤਰ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਸੰਭਾਲਦੀ ਹੈ। ਇਸ ਤੋਂ ਪਹਿਲਾਂ ਏਅਰ ਮਾਰਸ਼ਲ ਬੀ ਸੁਰੇਸ਼ ਇਸ ਜ਼ਿੰਮੇਵਾਰੀ ਨੂੰ ਸੰਭਾਲ ਰਹੇ ਸਨ। ਏਅਰ ਮਾਰਸ਼ਲ ਚੌਧਰੀ ਨੇ ਸੇਵਾਮੁਕਤੀ ਤੋਂ ਬਾਅਦ ਇਹ ਚਾਰਜ ਸੰਭਾਲਿਆ ਹੈ।
ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਏਅਰ ਮਾਰਸ਼ਲ ਚੌਧਰੀ ਨੂੰ 29 ਦਸੰਬਰ 1982 'ਚ ਇਕ ਫਾਈਟਰ ਪਾਇਲਟ ਵਜੋਂ ਹਵਾਈ ਫ਼ੌਜ ਵਿਚ ਸ਼ਾਮਲ ਕੀਤਾ ਗਿਆ ਸੀ। ਏਅਰ ਮਾਰਸ਼ਲ ਚੌਧਰੀ ਨੇ ਲਗਭਗ 38 ਸਾਲਾਂ ਦੇ ਸ਼ਾਨਦਾਰ ਕੈਰੀਅਰ ਵਿਚ ਕਈ ਕਿਸਮਾਂ ਦੇ ਲੜਾਕੂ ਅਤੇ ਸਿਖਲਾਈ ਜਹਾਜ਼ ਉਡਾਏ। ਉਨ੍ਹਾਂ ਕੋਲ 3,800 ਘੰਟਿਆਂ ਤੋਂ ਵਧ ਸਮੇਂ ਲਈ ਉਡਾਣ ਭਰਨ ਦਾ ਤਜਰਬਾ ਹੈ। ਉਨ੍ਹਾਂ ਨੇ ਮਿਗ -21, ਮਿਗ -23 ਐਮਐਫ, ਮਿਗ -29 ਅਤੇ ਐਸਯੂ -30 ਐਮ ਕੇ ਆਈ ਲੜਾਕੂ ਜਹਾਜ਼ ਵੀ ਉਡਾਏ ਹਨ। ਏਅਰ ਮਾਰਸ਼ਲ ਚੌਧਰੀ ਨੇ ਕਈ ਮਹੱਤਵਪੂਰਨ ਅਹੁਦਿਆਂ ਦੀ ਜ਼ਿੰਮੇਦਾਰੀ ਸੰਭਾਲ ਚੁਕੇ ਹਨ। (ਪੀਟੀਆਈ)