
ਜੂਨ ਮਹੀਨੇ ਲਈ ਵੱਧ ਬਿਲ ਭੇਜਣ ਨੂੰ ਲੈ ਕੇ ਆਲੋਚਨਾਵਾਂ ਦਾ ਸ਼ਿਕਾਰ ਹੋ ਰਹੀ ਮਹਾਰਾਸ਼ਟਰ ਬਿਜਲੀ ਸਪਲਾਈ ਕੰਪਨੀ ਮਹਾਡਿਸਕਾਮ ਨੂੰ ਹੁਣ ਮਸ਼ਹੂਰ ਗਾਇਕਾ ਆਸ਼ਾ ਭੋਸਲੇ ਦੀ ਸ਼ਿਕਾਇਤ
ਮੁੰਬਈ, 1 ਅਗੱਸਤ : ਜੂਨ ਮਹੀਨੇ ਲਈ ਵੱਧ ਬਿਲ ਭੇਜਣ ਨੂੰ ਲੈ ਕੇ ਆਲੋਚਨਾਵਾਂ ਦਾ ਸ਼ਿਕਾਰ ਹੋ ਰਹੀ ਮਹਾਰਾਸ਼ਟਰ ਬਿਜਲੀ ਸਪਲਾਈ ਕੰਪਨੀ ਮਹਾਡਿਸਕਾਮ ਨੂੰ ਹੁਣ ਮਸ਼ਹੂਰ ਗਾਇਕਾ ਆਸ਼ਾ ਭੋਸਲੇ ਦੀ ਸ਼ਿਕਾਇਤ ਮਿਲੀ ਹੈ ਕਿ ਉਨ੍ਹਾਂ ਨੂੰ ਲੋਨੇਵਾਲਾ ਸਥਿਤ ਬੰਗਲੇ ਲਈ ਦੋ ਲੱਖ ਰੁਪਏ ਤੋਂ ਵੱਧ ਦਾ ਬਿਲ ਭੇਜਿਆ ਗਿਆ ਹੈ। ਹਾਲਾਂਕਿ ਮਹਾਡਿਸਕਾਮ ਨੇ ਕਿਹਾ ਹੈ ਕਿ ''ਮੀਟਰ ਦੀ ਅਸਲ ਰੀਡੀਂਗ'' ਦੇ ਆਘਾਰ 'ਤੇ ਹੀ ਬਿਲ ਭੇਜਿਆ ਗਿਆ ਹੈ। ਉਸ ਨੇ ਦਸਿਆ ਕਿ ਗਾਇਕਾ ਨੂੰ ਇਸ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਦਿਤੀ ਗਈ ਹੈ। ਭੋਸਲੇ ਨੂੰ ਜੂਨ 'ਚ 2,08,870 ਰੁਪਏ ਦਾ ਬਿਜਲੀ ਦਾ ਬਿਲ ਮਿਲਿਆ, ਜਦੋਂ ਕਿ ਮਈ ਅਤੇ ਅਪ੍ਰੈਲ ਦਾ ਬਿਲ 8-8 ਹਜ਼ਾਰ ਰੁਪਏ ਆਇਆ ਸੀ। (ਪੀਟੀਆਈ)