
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਿਹਾ ਕਿ ਸਰਕਾਰ ਵਲੋਂ ਐਲਾਨੀ ਗਈ ਨਵੀਂ ਸਿਖਿਆ ਨੀਤੀ ਦਾ ਜ਼ੋਰ ਰੁਜ਼ਗਾਰ ਮੰਗਣ ਵਾਲਿਆਂ ਦੀ ਥਾਂ ਰੁਜ਼ਗਾਰ ਦੇਣ ਵਾਲਿਆ ਨੂੰ..
ਨਵੀਂ ਦਿੱਲੀ, 1 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਿਹਾ ਕਿ ਸਰਕਾਰ ਵਲੋਂ ਐਲਾਨੀ ਗਈ ਨਵੀਂ ਸਿਖਿਆ ਨੀਤੀ ਦਾ ਜ਼ੋਰ ਰੁਜ਼ਗਾਰ ਮੰਗਣ ਵਾਲਿਆਂ ਦੀ ਥਾਂ ਰੁਜ਼ਗਾਰ ਦੇਣ ਵਾਲਿਆ ਨੂੰ ਤਿਆਰ ਕਰਨਾ ਹੈ ਅਤੇ ਦੇਸ਼ 'ਚ ਸਿਖਿਆ ਦੇ ਮਕਸਦ ਅਤੇ ਸਮਗਰੀ ਨੂੰ ਬਿਹਤ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
'ਸਮਾਰਟ ਇੰਡੀਆ ਹੈਕਾਥਨ' ਦੇ ਫਿਨਾਲੇ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਇਸ ਹਫ਼ਤੇ ਦੀ ਸ਼ੁਰੂਆਤ 'ਚ ਐਲਾਨੀ ਗਈ ਨਵੀਂ ਸਿਖਿਆ ਨੀਤੀ-2020 'ਚ ਅੰਤਰ ਵਿਸ਼ੇ ਅਧਿਐਨ 'ਤੇ ਜ਼ੋਰ ਦਿਤਾ ਗਿਆ ਹੈ, ਜੋ ਇਹ ਯਕੀਨੀ ਬਣਾਏਗਾ ਕਿ ਵਿਦਿਆਰਥੀ ਜੋ ਸਿਖੱਣਾ ਚਾਹੁੰਦਾ ਹੈ ਪੂਰਾ ਧਿਆਨ ਉਸ ਦੇ ਉੱਤੇ ਹੀ ਹੋਵੇ। ਉਨ੍ਹਾਂ ਵਿਦਿਆਰਥੀਅਆ ਤੋਂ ਕਿਹਾ ਕਿ ਗ਼ਰੀਬਾਂ ਨੂੰ ਬਿਹਤਰ ਜ਼ਿੰਦਗੀ ਦੇਣ ਲਈ 'ਜੀਵਨ ਦੀ ਸਰਲਤਾ' ਦਾ ਟੀਚਾ ਹਾਸਲ ਕਰਨ 'ਚ ਨੌਜਵਾਨ ਵਰਗ ਦੀ ਭੁਮਿਕਾ ਬਹੁਤ ਅਹਿਮ ਹੈ।
ਜ਼ਿਕਰਯੋਗ ਹੈ ਕਿ ਹੈਕਾਥਨ ਬਾਰੇ ਪ੍ਰਧਾਨ ਮੰਤਰੀ ਨੇ ਸ਼ੁਕਰਵਾਰ ਨੂੰ ਟਵੀਟ ਕੀਤਾ ਸੀ, ''ਸਮਾਰਟ ਇੰਡੀਆ ਹੈਕਾਥਨ ਵਿਚਾਰ ਕਰਨ ਅਤੇ ਕੁਝ ਨਵਾਂ ਕਰਨ ਦੇ ਇਕ ਨਵੇਂ ਮੰਚ ਦੇ ਤੌਰ 'ਤੇ ਉਭਰਿਆ ਹੈ। ਕੁਦਰਤੀ ਤੌਰ 'ਤੇ ਇਸ ਵਾਰ ਸਾਡੇ ਨੌਜਵਾਨ ਅਪਣੇ ਨਵੇਂ ਵਿਚਾਰਾਂ ਨਾਲ ਕੋਵਿਡ ਦੇ ਬਾਅਦ ਦੀ ਦੁਨੀਆਂ ਦੇ ਨਾਲ ਨਾਲ ਆਤਮ ਨਿਰਭਰ ਭਾਰਤ ਬਣਾਉਣ ਦੇ ਤਰੀਕਿਆਂ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹੋਣਗੇ।'' ਸਮਾਰਟ ਇੰਡੀਆ ਹੈਕਾਥਲ 2020 ਦੇ ਪਹਿਲੇ ਗੇੜ੍ਹ 'ਚ ਸਾਡੇ ਚਾਰ ਲੱਖ ਤੋਂ ਵਧ ਵਿਦਿਆਰਥੀਆਂ ਨੇ ਹਿੱਸਾ ਲਿਆ। (ਪੀਟੀਆਈ)