
ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪੀ.ਮਾਣਿਕਿਆਲਾ ਰਾਉ ਦਾ ਸਨਿਚਰਵਾਰ ਨੂੰ ਵਿਜੇਵਾੜਾ ਦੇ ਇਕ ਨਿਜੀ ਹਸਪਤਾਲ 'ਚ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ।
ਅਮਰਾਵਤੀ, 1 ਅਗੱਸਤ : ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪੀ.ਮਾਣਿਕਿਆਲਾ ਰਾਉ ਦਾ ਸਨਿਚਰਵਾਰ ਨੂੰ ਵਿਜੇਵਾੜਾ ਦੇ ਇਕ ਨਿਜੀ ਹਸਪਤਾਲ 'ਚ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ। ਉਹ 59 ਸਾਲ ਦੇ ਸਨ। ਉਨ੍ਹਾਂ ਦੇ ਪ੍ਰਵਾਰ 'ਚ ਉਨ੍ਹਾਂ ਦੀ ਪਤਨੀ ਅਤੇ ਇਕ ਬੇਟੀ ਹੈ। ਰਾਓ 2014 'ਤੇ ਤਾਡੇਪੱਲਿਗੁਡੇਮ ਤੋਂ ਆਂਧਰਾ ਪ੍ਰਦੇਸ਼ ਵਿਧਾਨਸਭਾ ਲਈ ਚੁਣੇ ਗਏ ਸਨ। ਉਹ 2018 ਤਕ ਚੰਦਰਬਾਬੂ ਨਾਇਡੂ ਦੀ ਕੈਬਨਿਟ ਦੇ ਮੈਂਬਰ ਰਹੇ। ਉਨ੍ਹਾਂ ਨੇ 2019 'ਚ ਨਰਸਾਪੁਰਮ ਲੋਕਸਭਾ ਖੇਤਰ ਤੋਂ ਚੋਣ ਲੜੀ ਸੀ, ਪਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਜਪਾ ਸੂਤਰਾਂ ਨੇ ਦਸਿਆ ਕਿ ਰਾਓ ਦੇ ਫੇਫੜਿਆਂ 'ਚ ਵਾਇਰਸ ਫੈਲ ਗਿਆ ਸੀ ਅਤੇ ਉਹ ਵੈਂਟੀਲੇਟਰ 'ਤੇ ਸਨ।
(ਪੀਟੀਆਈ)