ਧੜਾਧੜ ਵੀਜ਼ਿਆ ਕਾਰਨ ਕੈਨੇਡਾ ਦੇ ਕਾਲਜਾਂ ਨੇ ਦਾਖਲੇ ਕੀਤੇ ਰੱਦ
Published : Aug 2, 2023, 9:23 am IST
Updated : Aug 2, 2023, 9:23 am IST
SHARE ARTICLE
photo
photo

ਆਈਲੈਟਸ ਸੈਂਟਰਾਂ ਰਾਹੀਂ ਕੈਨੇਡੀਅਨ ਕਾਲਜ਼ਾਂ ਦੀਆਂ ਫੀਸਾਂ ਭਰਨ ਵਾਲੇ ਵਿਦਿਆਰਥੀਆਂ ਨੂੰ ਕਾਲਜਾਂ ਵਲੋਂ ਦਾਖਲਾ ਰੱਦ ਕਰਨ ਦੀ ਈਮੇਲ ਆਉਣੀਆਂ ਸ਼ੁਰੂ ਹੋਈਆਂ

 

ਚੰਡੀਗੜ੍ਹ : ਭਾਰਤ ਵਿਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈ, ਜੋ ਹਰ ਸਾਲ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂਦੇ ਹਨ। ਹਾਲ ਹੀ ਦੇ ਸਾਲਾਂ ਵਿਚ ਵਿਦੇਸ਼ਾਂ ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਰ ਹੁਣ ਸੈਕੜੇ ਵਿਦਿਆਰਥੀਆਂ ਦਾ ਕੈਨੇਡਾ ’ਚ ਪੜ੍ਹਾਈ ਕਰਨ ਦਾ ਸੁਫਨਾ ਉਸ ਸਮੇਂ ਚਕਨਾਚੂਰ ਹੋ ਗਿਆ ਜਦੋਂ ਕੈਨੇਡਾ ਦੇ ਕਾਲਜਾਂ ਨੇ ਸੀਟਾਂ ਘੱਟ ਹੋਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਦਾ ਦਾਖਲਾ ਰੱਦ ਕਰ ਦਿਤਾ।

ਇਸ ਦੇ ਚੱਲਦਿਆਂ ਸਤੰਬਰ 23 ਇਨਟੇਕ ਲਈ ਪੜ੍ਹਾਈ ਕਨ ਜਾ ਰਹੇ ਇਕ ਕਾਲਜ ਦੇ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਦੀ ਵਾਜ਼ਾ ਰੱਦ ਹੋਣ ਕਾਰਨ ਨਿਰਾਸ਼ ਹੋ ਗਏ, ਉਥੇ ਕਈ ਹੋਰ ਪ੍ਰਾਈਵੇਟ ਤੇ ਸਰਕਾਰੀ ਕਾਲਜਾਂ ਵਲੋਂ ਹਜ਼ਾਰਾਂ ਵਿਦਿਆਰਥੀਆਂ ਦਾ ਦਾਖਲਾ ਮੁਲਤਵੀ ਕਰ ਦਿਤਾ ਗਿਆ ਹੈ ਜਿਨ੍ਹਾਂ ਵਲੋਂ ਮੁੜ ਦਾਖਲੇ ਲਈ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਰਾਏਕੋਟ ਦੇ ਕਈ ਆਈਲੈਟਸ ਸੈਂਟਰਾਂ ਰਾਹੀਂ ਕੈਨੇਡੀਅਨ ਕਾਲਜ਼ਾਂ ਦੀਆਂ ਫੀਸਾਂ ਭਰਨ ਵਾਲੇ ਵਿਦਿਆਰਥੀਆਂ ਨੂੰ ਕਾਲਜਾਂ ਵਲੋਂ ਦਾਖਲਾ ਰੱਦ ਕਰਨ ਦੀ ਈਮੇਲ ਆਉਣੀਆਂ ਸ਼ੁਰੂ ਹੋਈਆਂ। ਇਸ ਈਮੇਲ ਤੋਂ ਬਾਅਦ ਵਿਦਿਆਰਥੀਆਂ ਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਭਾਜੜਾਂ ਪੈ ਗਈਆਂ। 

ਸੂਤਰਾ ਅਨੁਸਾਰ ਇਸ ਸਾਲ ਕੈਨੇਡਾ ਸਰਕਾਰ ਤੇ ਇਮੀਗ੍ਰੇਸ਼ਨ ਵਿਭਾਗ ਵਲੋਂ 90 ਤੋਂ 95 ਫੀ ਸਦੀ ਵਿਦਿਆਰਥੀਂ ਨੂੰ ਵੀਜ਼ਾ ਦਿਤਾ, ਜਦਕਿ ਪਿਛਲੇ ਸਮੇਂ ਵਿਚ ਵੀਜ਼ਾ ਦਰ 50 ਤੋਂ 60 ਫੀ ਸਦੀ ਹੁੰਦੀ ਸੀ ਪਰ ਇਸ ਸਾਲ ਜ਼ਿਆਦਾ ਵਿਦਿਆਰਥੀਆਂ ਨੂੰ ਵੀਜ਼ਾ ਮਿਲਣਾ ਹੀ ਕਾਲਜਾਂ ਵਿਚ ਸੀਟਾਂ ਘਟਣ ਦਾ ਮੁੱਖ ਕਾਰਨ ਹੈ। 

ਕੈਨੇਡਾ ਸਰਕਾਰ, ਇਮੀਗ੍ਰੇਸ਼ਨ ਵਿਭਾਗ ਅਤੇ ਕਾਲਜਾਂ ਵਿਚ ਆਪਸੀ ਤਾਲਮੇਲ ਦੀ ਘਾਟ ਦਾ ਖਮਿਆਜ਼ਾ ਸੂਬੇ ਤੇ ਹਜ਼ਾਰਾਂ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ, ਕਿਉਂਕਿ ਇਨ੍ਹਾਂ ਵਿਦਿਆਰਥੀਆਂ ਵਲੋਂ ਲੱਖਾਂ ਰੁਪਏ ਖਰਚ ਕਰ ਕੇ ਬਕਾਇਦਾ ਸਤੰਬਰ-23 ਇਨਟੇਕ ਲਈ ਕੈਨੇਾ ਜਾਣ ਲਈ ਜਹਾਜ਼ਾਂ ਦੀਆਂ ਟਿਕਵਾਂ ਬੁਕ ਕਰਵਾਉਣ ਤੋਂ ਸ਼ਾਪਿੰਗ ਤਕ ਕਰ ਲਈ ਸੀ। 

ਅਗਸਤ ਮਹੀਨੇ ਵਿਚ ਉਡਾਰੀ ਭਰਨ ਲਈ ਕਟਵਾਈਆਂ ਨਾ-ਵਾਪਸੀਯੋਗ ਹੋਣ ਕਾਰਨ ਵਿਦਿਆਰਥੀਆਂ ਦੀਆਂ ਟਿਕਟਾਂ ਦੇ ਲੱਖਾਂ ਰੁਪਏ ਡੁੱਬ ਗਏ। ਕੈਨੇਡੀਅਨ ਕਾਲਜਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਵਲੋਂ ਜਮਾਂ ਕਰਵਾਈਆਂ ਫੀਸਾਂ ਤਕ ਵਾਪਸ ਕਰਨ ਲਈ ਖਾਤਿਆਂ ਦੀ ਡੀਟੇਲ ਮੰਗ ਲਈਹੈ। ਇਸਤੋਂ ਇਲਾਵਾ ਕਈ ਹੋਰ ਕਾਲਜਾਂ ਨੇ ਵਿਦਿਆਰਥੀਆਂ ਦਾ ਦਾਖਲਾ 2023 ਇਨਟੇਕ ਤੋਂ ਵਧਾਕੇ ਜਨਵਰੀ-24 ਇਨਟੇਕ ਵਿਚ ਆਉਣ ਲਈ ਕਿਹਾ ਹੈ। 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement