ਗਰਮੀ ਤੋਂ ਬੇਹਾਲ ਈਰਾਨ 'ਚ ਲਾਕਡਾਊਨ, ਦਫਤਰ, ਸਕੂਲ ਅਤੇ ਬੈਂਕ ਰਹਿਣਗੇ ਬੰਦ

By : GAGANDEEP

Published : Aug 2, 2023, 1:16 pm IST
Updated : Aug 2, 2023, 1:20 pm IST
SHARE ARTICLE
photo
photo

ਈਰਾਨ ਦੇ ਦੱਖਣੀ ਸ਼ਹਿਰਾਂ ਵਿਚ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਪਹੁੰਚਿਆ ਪਾਰ

 

 ਨਵੀਂ ਦਿੱਲੀ : ਇਨ੍ਹੀਂ ਦਿਨੀਂ ਭਾਰਤ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ, ਉਥੇ ਹੀ ਗੁਆਂਢੀ ਦੇਸ਼ ਈਰਾਨ 'ਚ ਗਰਮੀ ਕਾਰਨ 'ਲਾਕਡਾਊਨ' ਲਗਾਇਆ ਗਿਆ ਹੈ। ਦੇਸ਼ 'ਚ ਪੈ ਰਹੀ ਕਹਿਰ ਦੀ ਗਰਮੀ ਕਾਰਨ ਦੋ ਦਿਨ ਦੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਕਾਰਨ ਬੁੱਧਵਾਰ ਅਤੇ ਵੀਰਵਾਰ ਨੂੰ ਸਾਰੇ ਸਕੂਲ, ਬੈਂਕ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ।

ਇਹ ਵੀ ਪੜ੍ਹੋ: ADGP ਮਮਤਾ ਸਿੰਘ ਨੇ ਦਿਤੀ ਬਹਾਦਰੀ ਦੀ ਮਿਸਾਲ, ਨੂਹ ਹਿੰਸਾ ਦੌਰਾਨ ਬਚਾਈ ਕਰੀਬ ਢਾਈ ਹਜ਼ਾਰ ਲੋਕਾਂ ਦੀ ਜਾਨ

ਸਰਕਾਰੀ ਏਜੰਸੀਆਂ ਦਾ ਕਹਿਣਾ ਹੈ ਕਿ ਤਪਦੀ ਗਰਮੀ ਕਾਰਨ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਤੋਂ ਇਲਾਵਾ ਖਪਤ ਜ਼ਿਆਦਾ ਹੋਣ ਕਾਰਨ ਬਿਜਲੀ ਦੀ ਕਮੀ ਆ ਜਾਂਦੀ ਹੈ ਅਤੇ ਵੱਡੇ ਪੱਧਰ 'ਤੇ ਕੱਟ ਲਗਾਉਣੇ ਪੈਂਦੇ ਹਨ। ਈਰਾਨ ਦੇ ਦੱਖਣੀ ਸ਼ਹਿਰਾਂ ਵਿਚ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ। ਮੰਗਲਵਾਰ ਨੂੰ ਤਹਿਰਾਨ ਸਮੇਤ ਕਈ ਵੱਡੇ ਸ਼ਹਿਰਾਂ 'ਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ ਸੀ। ਈਰਾਨ ਸਰਕਾਰ ਦੇ ਬੁਲਾਰੇ ਨੇ ਕਿਹਾ, "ਆਉਣ ਵਾਲੇ ਦਿਨਾਂ ਵਿਚ ਇਕ ਬੇਮਿਸਾਲ ਹੀਟਵੇਵ ਦੀ ਸੰਭਾਵਨਾ ਹੈ।" ਇਸ ਕਾਰਨ ਸਰਕਾਰ ਨੇ ਦੋ ਦਿਨਾ ਦੇਸ਼ ਵਿਆਪੀ ਬੰਦ ਮਨਾਉਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਮਨੀਪੁਰ ਹਿੰਸਾ 'ਤੇ SC ਨੇ ਕੇਂਦਰ ਤੇ ਰਾਜ ਸਰਕਾਰ ਨੂੰ ਲਗਾਈ ਫਟਕਾਰ  

ਤਹਿਰਾਨ ਸਮੇਤ ਦੇਸ਼ ਦੇ ਇਕ ਦਰਜਨ ਸ਼ਹਿਰਾਂ ਵਿਚ ਮੰਗਲਵਾਰ ਨੂੰ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਸੀ। ਈਰਾਨ ਦਾ ਜ਼ਿਆਦਾਤਰ ਹਿੱਸਾ ਪਹਾੜੀ ਅਤੇ ਨੀਵਾਂ ਹੈ। ਇਸ ਕਾਰਨ ਇਥੇ ਤਾਪਮਾਨ ਕਦੇ ਵੀ ਜ਼ਿਆਦਾ ਨਹੀਂ ਹੁੰਦਾ। ਅਜਿਹੀ ਸਥਿਤੀ ਵਿਚ, ਇਥੇ ਉੱਚ ਤਾਪਮਾਨ ਅਤੇ ਗਰਮੀ ਕਾਰਨ ਦੇਸ਼ ਬੰਦ ਹੋਣਾ ਇੱਕ ਹੈਰਾਨੀਜਨਕ ਵਰਤਾਰਾ ਹੈ।

ਇਹ ਆਮ ਤੌਰ 'ਤੇ ਤਹਿਰਾਨ ਅਤੇ ਇਸਦੇ ਆਲੇ-ਦੁਆਲੇ ਦੇ ਕੁਝ ਖੇਤਰਾਂ ਵਿਚ ਗਰਮ ਹੁੰਦਾ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਇਲਾਕਿਆਂ 'ਚ ਤਾਪਮਾਨ 22 ਤੋਂ 26 ਡਿਗਰੀ ਸੈਲਸੀਅਸ ਹੀ ਰਹਿੰਦਾ ਹੈ। ਬਰਸਾਤ ਦਾ ਮੌਸਮ ਈਰਾਨ ਵਿਚ ਨਵੰਬਰ ਤੋਂ ਮਈ ਤੱਕ ਰਹਿੰਦਾ ਹੈ, ਜਦੋਂ ਕਿ ਗਰਮੀਆਂ ਮਈ ਤੋਂ ਅਕਤੂਬਰ ਤੱਕ ਰਹਿੰਦੀਆਂ ਹਨ ਪਰ ਇਸ ਵਾਰ ਬਹੁਤ ਗਰਮੀ ਪੈ ਰਹੀ ਹੈ।

ਆਮ ਤੌਰ 'ਤੇ ਈਰਾਨ ਵਿਚ ਗਰਮੀਆਂ ਦੇ ਮੌਸਮ ਵਿਚ ਤਾਪਮਾਨ 26 ਤੋਂ 32 ਡਿਗਰੀ ਸੈਲਸੀਅਸ ਜਾਂ ਵੱਧ ਤੋਂ ਵੱਧ 35 ਹੁੰਦਾ ਹੈ। ਦੱਸ ਦੇਈਏ ਕਿ ਇਸ ਸਾਲ ਚੀਨ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਯੂਰਪ ਵਰਗੇ ਖੇਤਰਾਂ ਵਿਚ ਸਖ਼ਤ ਗਰਮੀ ਪੈ ਰਹੀ ਹੈ, ਜਿਥੇ ਆਮ ਤੌਰ 'ਤੇ ਸਰਦੀਆਂ ਦਾ ਮੌਸਮ ਲੰਬਾ ਹੁੰਦਾ ਹੈ ਅਤੇ ਗਰਮੀਆਂ ਦੇ ਦਿਨ ਛੋਟੇ ਹੁੰਦੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement