1000 Rupee Coin : ਪੀਐਮ ਮੋਦੀ ਨੇ 1000 ਰੁਪਏ ਦਾ ਸਿੱਕਾ ਕੀਤਾ ਜਾਰੀ

By : BALJINDERK

Published : Aug 2, 2025, 2:29 pm IST
Updated : Aug 2, 2025, 2:29 pm IST
SHARE ARTICLE
ਪੀਐਮ ਮੋਦੀ ਨੇ 1000 ਰੁਪਏ ਦਾ ਸਿੱਕਾ ਕੀਤਾ ਜਾਰੀ
ਪੀਐਮ ਮੋਦੀ ਨੇ 1000 ਰੁਪਏ ਦਾ ਸਿੱਕਾ ਕੀਤਾ ਜਾਰੀ

1000 Rupee Coin : ਰਾਜਾ ਰਾਜੇਂਦਰ ਚੋਲ-1 ਦੀ ਜਲ ਸੈਨਾ ਮੁਹਿੰਮ ਦੀ 1,000ਵੀਂ ਵਰ੍ਹੇਗੰਢ ਨੂੰ ਕੀਤਾ ਸਮਰਪਿਤ

1000 Rupee Coin News in Punjabi : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਗਾਕੋਂਡਾਚੋਲਪੁਰਮ ਵਿੱਚ ਰਾਜਾ ਰਾਜੇਂਦਰ ਚੋਲਾ ਪਹਿਲੇ ਦੀ ਜਲ ਸੈਨਾ ਮੁਹਿੰਮ ਦੀ 1000ਵੀਂ ਵਰ੍ਹੇਗੰਢ ਦੇ ਮੌਕੇ 'ਤੇ 1000 ਰੁਪਏ ਦਾ ਇੱਕ ਵਿਸ਼ੇਸ਼ ਸਿੱਕਾ ਜਾਰੀ ਕੀਤਾ। ਇਹ ਇਤਿਹਾਸਕ ਸਿੱਕਾ ਗੰਗਾਕੋਂਡਾਚੋਲਪੁਰਮ ਵਿਕਾਸ ਪ੍ਰੀਸ਼ਦ ਟਰੱਸਟ ਦੇ ਪ੍ਰਧਾਨ ਆਰ. ਕੋਮਗਨ ਦੀ ਮੰਗ 'ਤੇ ਜਾਰੀ ਕੀਤਾ ਗਿਆ ਸੀ।

1

ਆਰ. ਕੋਮਗਨ ਨੇ ਇਸ ਸਿੱਕੇ ਦਾ ਡਿਜ਼ਾਈਨ ਵੀ ਤਿਆਰ ਕੀਤਾ ਸੀ ਅਤੇ ਇਸਨੂੰ ਕੇਂਦਰ ਨੂੰ ਭੇਜਿਆ ਸੀ, ਜਿਸਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਜਾਰੀ ਕੀਤਾ ਗਿਆ ਸੀ। ਇਸ ਵਿਸ਼ੇਸ਼ ਸਿੱਕੇ ਵਿੱਚ ਰਾਜਾ ਰਾਜੇਂਦਰ ਚੋਲ ਪਹਿਲੇ ਦੀ ਘੋੜਸਵਾਰੀ ਦੀ ਤਸਵੀਰ ਅਤੇ ਪਿਛਲੇ ਪਾਸੇ ਇੱਕ ਕਿਸ਼ਤੀ ਦੀ ਤਸਵੀਰ ਹੈ, ਜੋ ਉਨ੍ਹਾਂ ਦੀ ਜਲ ਸੈਨਾ ਸ਼ਕਤੀ ਦਾ ਪ੍ਰਤੀਕ ਹੈ।

ਇਹ ਮਹੱਤਵਪੂਰਨ ਸਿੱਕਾ ਪ੍ਰਾਪਤ ਕਰਨ ਵਾਲਿਆਂ ਵਿੱਚ ਟਰਾਂਸਪੋਰਟ ਮੰਤਰੀ ਐਸ.ਐਸ. ਸ਼ਿਵਸ਼ੰਕਰ, ਤਾਮਿਲਨਾਡੂ ਦੇ ਵਿੱਤ ਮੰਤਰੀ ਥੰਗਮ ਥੇਨਾਰਾਸੂ ਅਤੇ ਵੀ.ਸੀ.ਕੇ. ਨੇਤਾ ਥੋਲ. ਤਿਰੂਮਾਵਲਾਵਨ ਵੀ ਸ਼ਾਮਲ ਸਨ।

(For more news apart from PM Modi releases Rs 1000 coin News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement