ਮੁੰਬਈ 'ਚ ਗਣਪਤੀ ਉਤਸਵ ਦੀ ਸਮਾਪਤੀ ਤੋਂ ਬਾਅਦ 28 ਹਜ਼ਾਰ ਤੋਂ ਵੱਧ ਮੂਰਤੀਆਂ ਹੋਈਆਂ ਵਿਸਰਜਨ
Published : Sep 2, 2020, 8:57 pm IST
Updated : Sep 2, 2020, 8:57 pm IST
SHARE ARTICLE
 Ganpati Utsav
Ganpati Utsav

ਮੰਗਲਵਾਰ ਸਵੇਰ ਤੋਂ ਹੋਈ ਸੀ ਮੂਰਤੀ ਵਿਸਰਜਨ ਦੀ ਸ਼ੁਰੂਆਤ

ਮੁੰਬਈ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ ਸਾਲ ਗਣੇਸ਼ ਉਤਸਵ ਤਿਉਹਾਰ ਬੇਹੱਦ ਆਮ ਤਰੀਕੇ ਨਾਲ ਮਨਾਇਆ ਗਿਆ। 11 ਦਿਨਾਂ ਤਕ ਚਲਣ ਵਾਲੇ ਇਸ ਤਿਉਹਾਰ ਦਾ ਮੁੰਬਈ 'ਚ 28 ਹਜ਼ਾਰ ਤੋਂ ਵੱਧ ਮੂਰਤੀਆਂ ਦੇ ਵਿਸਰਜਨ ਨਾਲ ਸਮਾਪਨ ਹੋ ਗਿਆ। ਇਸ ਦੀ ਜਾਣਕਾਰੀ ਇਕ ਅਧਿਕਾਰੀ ਨੇ ਦਿਤੀ।

 Ganpati UtsavGanpati Utsav

ਮੂਰਤੀ ਵਿਸਰਜਨ ਦੀ ਸ਼ੁਰੂਆਤ ਮੰਗਲਵਾਰ ਸਵੇਰ ਤੋਂ 'ਅਨੰਤ ਚਤੁਰਦਸ਼ੀ' ਮੌਕੇ ਹੋਈ, ਜੋ ਉਤਸਵ ਦਾ ਸਮਾਪਨ ਦਿਨ ਸੀ। ਹਾਲਾਂਕਿ ਬੁੱਧਵਾਰ ਤੜਕੇ ਤਕ ਭਗਤ ਮੂਰਤੀ ਵਿਸਰਜਨ ਕਰਦੇ ਰਹੇ। ਬ੍ਰਹਿਨਮੁੰਬਈ ਮਹਾ ਨਗਰਪਾਲਿਕਾ ਦੇ ਇਕ ਅਧਿਕਾਰੀ ਨੇ ਦਸਿਆ ਕਿ ਕੁਲ 28,293 ਮੂਰਤੀਆਂ ਦਾ ਵਿਸਰਜਨ ਬੁੱਧਵਾਰ ਤੜਕੇ 3 ਵਜੇ ਤਕ ਸ਼ਹਿਰ ਦੀਆਂ ਜਲ ਇਕਾਈਆਂ 'ਚ ਹੋਇਆ।

 Ganpati UtsavGanpati Utsav

ਇਨ੍ਹਾਂ 'ਚੋਂ 3,817 ਜਨਤਕ ਮੰਡਲਾਂ 'ਚ ਜਦੋਂ ਕਿ 24,476 ਮੂਰਤੀਆਂ ਘਰ 'ਚ ਸਥਾਪਤ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਦਸਿਆ ਕਿ ਇਨ੍ਹਾਂ 'ਚੋਂ 13,742 ਮੂਰਤੀਆਂ ਦਾ ਵਿਸਰਜਨ ਇਸ ਉਦੇਸ਼ ਲਈ ਬਣਾਏ ਗਏ ਨਕਲੀ ਤਾਲਾਬਾਂ 'ਚ ਕੀਤਾ ਗਿਆ।

 Ganpati UtsavGanpati Utsav

ਅਧਿਕਾਰੀ ਨੇ ਕਿਹਾ,''ਮੂਰਤੀ ਵਿਸਰਜਨ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।'' ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਾਦੇ ਤਰੀਕੇ ਨਾਲ ਗਣਪਤੀ ਉਤਸਵ ਮਨਾਉਣ। ਉਨ੍ਹਾਂ ਨੇ ਗਣੇਸ਼ ਮੰਡਲਾਂ ਤੋਂ ਇਸ ਦੌਰਾਨ ਸਮਾਜਕ ਕਲਿਆਣ ਨਾਲ ਜੁੜੇ ਕੰਮ ਕਰਨ ਦੀ ਅਪੀਲ ਕੀਤੀ ਸੀ।

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement