
ਉਨ੍ਹਾਂ ਨੇ ਬੁੱਧਵਾਰ ਰਾਤ ਨੂੰ ਲੰਮੀ ਬਿਮਾਰੀ ਦੇ ਚਲਦਿਆਂ 92 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ।
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ (Separatist leader) ਅਤੇ ਹੁਰੀਅਤ ਕਾਨਫਰੰਸ ਦੇ ਸਾਬਕਾ ਪ੍ਰਧਾਨ ਸਈਦ ਅਲੀ ਸ਼ਾਹ ਗਿਲਾਨੀ (Syed Ali Shah Geelani) ਦਾ ਦੇਹਾਂਤ (died) ਹੋ ਗਿਆ ਹੈ। ਉਨ੍ਹਾਂ ਨੇ ਬੁੱਧਵਾਰ ਰਾਤ ਨੂੰ ਲੰਮੀ ਬਿਮਾਰੀ ਦੇ ਚਲਦਿਆਂ 92 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਗਿਲਾਨੀ ਦੀ ਮੌਤ ਸ੍ਰੀਨਗਰ ਦੇ ਹੈਦਰਪੋਰਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਹੋਈ ਹੈ।
Syed Ali Shah Geelani
ਕਸ਼ਮੀਰੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦਾ ਜਨਮ 29 ਸਤੰਬਰ 1929 ਨੂੰ ਹੋਇਆ ਸੀ। ਉਹ ਜੰਮੂ-ਕਸ਼ਮੀਰ ਦੇ ਭਾਰਤੀ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਪਾਕਿਸਤਾਨ ਪੱਖੀ ਕਸ਼ਮੀਰੀ ਵੱਖਵਾਦੀ ਨੇਤਾ ਸਨ, ਜਿਨ੍ਹਾਂ ਦਾ ਅੱਜ ਉਨ੍ਹਾਂ ਦੇ ਹੈਦਰਪੋਰਾ ਨਿਵਾਸ ਵਿਖੇ ਦੇਹਾਂਤ ਹੋ ਗਿਆ। ਉਹ ਪਹਿਲਾਂ ਜਮਾਤ-ਏ-ਇਸਲਾਮੀ ਕਸ਼ਮੀਰ ਦੇ ਮੈਂਬਰ ਸਨ, ਪਰ ਬਾਅਦ ਵਿਚ ਉਨ੍ਹਾਂ ਨੇ ਤਹਿਰੀਕ-ਏ-ਹੁਰੀਅਤ (Tehreek-e-Hurriyat Founder) ਦੀ ਸਥਾਪਨਾ ਕੀਤੀ। ਉਹ ਜੰਮੂ-ਕਸ਼ਮੀਰ (Jammu and Kashmir) ਦੇ ਸੋਪੋਰ ਵਿਧਾਨ ਸਭਾ ਹਲਕੇ ਤੋਂ 3 ਵਾਰ ਵਿਧਾਇਕ ਵੀ ਰਹੇ ਸਨ।
Mehbooba Mufti
ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ (Mehbooba Mufti) ਨੇ ਗਿਲਾਨੀ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ। ਟਵੀਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ, “ਗਿਲਾਨੀ ਸਾਹਬ ਦੇ ਦਿਹਾਂਤ ਦੀ ਖ਼ਬਰ ਤੋਂ ਮੈਂ ਦੁਖੀ ਹਾਂ। ਹੋ ਸਕਦਾ ਹੈ ਕਿ ਅਸੀਂ ਬਹੁਤੀਆਂ ਗੱਲਾਂ 'ਤੇ ਸਹਿਮਤ ਨਾ ਹੋਈਏ, ਪਰ ਮੈਂ ਉਨ੍ਹਾਂ ਦੀ ਦ੍ਰਿੜਤਾ ਅਤੇ ਉਨ੍ਹਾਂ ਦੇ ਵਿਸ਼ਵਾਸਾਂ 'ਤੇ ਕਾਇਮ ਰਹਿਣ ਲਈ ਉਨ੍ਹਾਂ ਦੀ ਇੱਜ਼ਤ ਕਰਦੀ ਹਾਂ। ਅੱਲ੍ਹਾ ਤਾਲਾ ਉਨ੍ਹਾਂ ਨੂੰ ਜੰਨਤ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸ਼ੁਭਚਿੰਤਕਾਂ ਪ੍ਰਤੀ ਹਮਦਰਦੀ ਪ੍ਰਦਾਨ ਕਰੇ।”