Himachal Pradesh 'ਚ ਨਾਲਾਗੜ੍ਹ ਦੀ ਰਾਮਸ਼ਹਿਰ-ਸਾਈ-ਬੱਦੀ ਸੜਕ ਬੰਦ
Published : Sep 2, 2025, 1:17 pm IST
Updated : Sep 2, 2025, 1:17 pm IST
SHARE ARTICLE
Ramshahr-Sai-Baddi Road of Nalagarh Closed in Himachal Pradesh Latest News in Punjabi 
Ramshahr-Sai-Baddi Road of Nalagarh Closed in Himachal Pradesh Latest News in Punjabi 

ਲਗਾਤਾਰ ਬਾਰਿਸ਼ ਨੇ ਕਈ ਥਾਵਾਂ 'ਤੇ ਸੜਕ ਨੂੰ ਕੀਤਾ ਤਬਾਹ, ਸ਼ਹਿਰ ਨਾਲੋਂ ਟੁੱਟਿਆ ਸੰਪਰਕ 

Ramshahr-Sai-Baddi Road of Nalagarh Closed in Himachal Pradesh Latest News in Punjabi ਸੋਲਨ : ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ’ਚ ਨਾਲਾਗੜ੍ਹ ਦੀ ਰਾਮਸ਼ਹਿਰ-ਸਾਈ-ਬੱਦੀ ਸੜਕ ਨਾਬਾਰਡ ਬੈਂਕ ਦੀ ਮਦਦ ਨਾਲ ਕਰੋੜਾਂ ਰੁਪਏ ਖ਼ਰਚ ਕਰ ਕੇ ਬਣਾਈ ਗਈ ਸੀ ਪਰ ਲਗਾਤਾਰ ਭਾਰੀ ਬਾਰਿਸ਼ ਨੇ ਰਾਮਸ਼ਹਿਰ ਤੋਂ ਤਲਦ ਪਿੰਡ ਤਕ ਕਰੋੜਾਂ ਦਾ ਨੁਕਸਾਨ ਕੀਤਾ ਹੈ, 50-50 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਭਾਰੀ ਖੰਭੇ ਤਬਾਹ ਹੋ ਗਏ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੜਕ ਵਿਚ ਵੱਡੀਆਂ ਤਰੇੜਾਂ ਪੈ ਗਈਆਂ ਹਨ। ਸੜਕ ਟੁੱਟਣ ਕਾਰਨ ਬਾਇਲ ਪਿੰਡ ਅਤੇ ਸਕੂਲ ਖ਼ਤਰੇ ਵਿਚ ਹਨ। ਕਈ ਲੋਕਾਂ ਦੀਆਂ ਜ਼ਮੀਨਾਂ ਤਬਾਹ ਹੋ ਗਈਆਂ ਹਨ। ਕਿਸਾਨਾਂ ਫ਼ਸਲ ਖ਼ਰਾਬ ਹੋ ਰਹੀ ਹੈ। ਪਹਾੜੀ ਖੇਤਰ ਰਾਮਸ਼ਹਿਰ ਦੇ ਲੋਕਾਂ ਕੋਲ ਨਾਲਗੜ੍ਹ ਅਤੇ ਬੱਦੀ ਜਾਣ ਲਈ ਇਸ ਰਸਤੇ ਦਾ ਹੀ ਵਿਕਲਪ ਸੀ। ਹੁਣ ਇਹ ਰਸਤਾ ਵੀ ਖ਼ਰਾਬ ਹੋ ਗਿਆ ਹੈ, ਜਿਸ ਨਾਲ ਲੋਕਾਂ ਦਾ ਸ਼ਹਿਰ ਨਾਲੋਂ ਸੰਪਰਕ ਟੁੱਟ ਗਿਆ ਹੈ ਤੇ ਲੋਕਾਂ ਦਾ ਆਉਣਾ-ਜਾਣਾ ਵੀ ਬੰਦ ਹੋ ਗਿਆ ਹੈ। ਇਲਾਕਾ ਵਾਸੀ ਨਰੇਸ਼ ਕੁਮਾਰ, ਮਹਿੰਦਰ ਪਾਲ ਤੇ ਦੇਵੀਦਿਆਲ ਸ਼ਰਮਾ ਨੇ ਦਸਿਆ ਕਿ ਲਗਾਤਾਰ ਮੀਂਹ ਕਾਰਨ ਕਈ ਥਾਵਾਂ 'ਤੇ ਚਿੱਕੜ ਡਿੱਗ ਰਿਹਾ ਹੈ, ਜਿਸ ਕਾਰਨ ਸਾਰੀਆਂ ਸੜਕਾਂ ਬੰਦ ਹੋ ਰਹੀਆਂ ਹਨ, ਲੋਕਾਂ ਦੇ ਘਰ ਵੀ ਨੁਕਸਾਨੇ ਗਏ ਹਨ, ਕਈ ਲੋਕਾਂ ਨੂੰ ਅਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ ਹੈ। 

ਵਿਭਾਗ ਦਾ ਕਹਿਣਾ ਹੈ ਕਿ ਦੋ ਤੋਂ ਢਾਈ ਕਰੋੜ ਦਾ ਨੁਕਸਾਨ ਹੋਇਆ ਹੈ। ਰਾਮਸ਼ਹਿਰ ਇਲਾਕੇ ਵਿਚ ਦੂਰ ਸੰਚਾਰ ਪ੍ਰਣਾਲੀ ਵੀ ਵਾਰ-ਵਾਰ ਪ੍ਰਭਾਵਤ ਹੋ ਰਹੀ ਹੈ। ਸਵੇਰ ਤੋਂ ਹੀ ਇਕ ਕੰਪਨੀ ਦੇ ਟਾਵਰ ਦਾ ਸਿਗਨਲ ਬੰਦ ਹੈ, ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ। ਲਗਾਤਾਰ ਮੀਂਹ ਕਾਰਨ ਲੋਕਾਂ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਿਆ ਹੈ।

(For more news apart from Ramshahr-Sai-Baddi Road of Nalagarh Closed in Himachal Pradesh Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement