27 ਸਾਲਾਂ ਦੀ ਔਰਤ ਨੇ ਪਹਿਲੇ ਹੀ ਯਤਨ ਵਿੱਚ KAS ਕੀਤਾ Top
Published : Oct 2, 2020, 6:45 pm IST
Updated : Oct 2, 2020, 6:53 pm IST
SHARE ARTICLE
Kamila Mushtaq
Kamila Mushtaq

ਸਰਕਾਰੀ ਸਕੂਲ ਵਿਚ ਅਧਿਆਪਕਾ ਵਜੋਂ ਕਰ ਰਹੀ ਸੀ ਕੰਮ

 ਜੰਮੂ ਕਸ਼ਮੀਰ: ਕਮਲੀਲਾ ਮੁਸ਼ਤਾਕ, (27) ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਕਸ਼ਮੀਰ ਪ੍ਰਸ਼ਾਸਨਿਕ ਸੇਵਾ ਪ੍ਰੀਖਿਆ, 2018 ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸ ਦਾ ਕਹਿਣਾ ਹੈ ਕਿ ਉਹ ਅਗਲੇ ਹੀ ਭਾਰਤੀ ਪ੍ਰਬੰਧਕੀ ਸੇਵਾਵਾਂ (ਆਈ.ਏ.ਐੱਸ.) ਦੀ ਪ੍ਰੀਖਿਆ ਲਈ ਯੋਗਤਾ ਪ੍ਰਾਪਤ ਕਰਨਾ ਚਾਹੁੰਦੀ ਹੈ।

ਕਸ਼ਮੀਰKamila Mushtaq

ਸ੍ਰੀਨਗਰ ਦੀ ਵਸਨੀਕ, ਮੁਸ਼ਤਾਕ ਨੇ 2017 ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਆਪਣੀ ਬੀ.ਟੈਕ ਪੂਰੀ ਕੀਤੀ।
ਉਸਨੇ ਕਿਹਾ  ਕਿ ਉਹ  ਆਪਣੀ ਡਿਗਰੀ ਦੇ ਅਖੀਰਲੇ ਸਾਲ ਦੌਰਾਨ, ਸਿਵਲ ਸੇਵਾਵਾਂ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ  ਉਸਦਾ ਕਹਿਣਾ ਹੈ ਕਿ ਮੈਂ ਮਹਿਸੂਸ ਕੀਤਾ ਕਿ ਸਮਾਜ ਵਿੱਚ ਯੋਗਦਾਨ ਪਾਉਣ ਲਈ ਇੱਕ ਚੰਗਾ ਪਲੇਟਫਾਰਮ ਹੋਣਾ ਜ਼ਰੂਰੀ ਹੈ ਇਸ ਦੇ ਨਤੀਜੇ 29 ਸਤੰਬਰ ਨੂੰ ਘੋਸ਼ਿਤ ਕੀਤੇ ਗਏ ਸਨ। ਮੁਸ਼ਤਾਕ ਤੋਂ ਬਾਅਦ ਮੀਰ ਡਾਵਰ ਹਬੀਬ ਅਤੇ ਦੀਕਸ਼ ਰੈਨਾ ਦੇ ਨਾਮ ਹਨ।

ਕਸ਼ਮੀਰKamila Mushtaq

ਮੁਸ਼ਤਾਕ ਦਾ ਕਹਿਣਾ ਹੈ ਕਿ ਉਸਦੇ ਪਰਿਵਾਰ ਨੇ ਉਸ ਨੂੰ ਬੀਟੈਕ  ਦੀ ਡਿਗਰੀ ਪੂਰੀ  ਕਰਨ ਤੋਂ ਬਾਅਦ ‘ਗੈਰ ਰਵਾਇਤੀ ਰਸਤਾ’ ਅਪਨਾਉਣ ਲਈ ਉਤਸ਼ਾਹਤ ਕੀਤਾ। ਉਸ ਦੇ ਪਿਤਾ ਸਰਕਾਰੀ ਨੌਕਰੀ ਤੋਂ  ਸੇਵਾ ਮੁਕਤ ਹੋ ਚੁੱਕੇ ਹਨ ਜਦਕਿ ਉਸ ਦੀ ਮਾਂ ਸਥਾਨਕ ਸਰਕਾਰਾਂ ਵਿਭਾਗ ਵਿਚ ਕੰਮ ਕਰਦੀ ਹੈ।

ਕਸ਼ਮੀਰKamila Mushtaq

ਉਹ ਇਮਤਿਹਾਨ ਦੇ ਯੋਗਤਾ ਪੂਰੀ ਕਰਨ ਵਿਚ ਯਕੀਨ ਰੱਖਦੀ ਸੀ ਪਰ ਉਸ ਨੇ ਸੂਚੀ ਵਿਚ ਚੋਟੀ  ਦੇ ਸਥਾਨ ਦੀ ਉਮੀਦ ਨਹੀਂ ਕੀਤੀ। ਉਸਨੇ ਕਿਹਾ, “ਮੈਂ ਇਮਤਿਹਾਨ ਵਿੱਚ ਪਹਿਲੇ ਸਥਾਨ ਤੇ ਰਹੀ ਜੋ ਇੱਕ ਖੁਸ਼ਗਵਾਰ ਹੈਰਾਨੀ ਵਾਲੀ ਗੱਲ ਸੀ।

ਕਸ਼ਮੀਰKamila Mushtaq

 ਉਹ ਇਕ ਸਰਕਾਰੀ ਸਕੂਲ ਵਿਚ ਅਧਿਆਪਕਾ ਵਜੋਂ ਕੰਮ ਕਰ ਰਹੀ ਸੀ ਅਤੇ ਇਕੋ ਸਮੇਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ ਸੀ। ਮੁਸ਼ਤਾਕ ਦੀ  ਸਿਵਲ ਸੇਵਾਵਾਂ ਦੇ ਚਾਹਵਾਨਾਂ ਨੂੰ ਸਲਾਹ ਹੈ ਕਿ ਮਿਹਨਤ ਦਾ ਕੋਈ ਸ਼ਾਰਟਕੱਟ ਨਹੀਂ ਹੈ। “ਇਕਸਾਰਤਾ ਸਫਲਤਾ ਦੀ  ਕੁੰਜੀ ਹੈ ਕਿਉਂਕਿ ਇਮਤਿਹਾਨ ਦੀ ਤਿਆਰੀ ਕਰਨਾ ਇਕ ਰਾਤ ਦਾ ਕੰਮ ਨਹੀਂ ਹੁੰਦਾ ਇਸ ਲਈ ਬਹੁਤ ਮਿਹਨਤ ਕਰਨ ਦੀ ਲੋੜ ਹੁੰਦੀ  ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement