Bomb Threat To Railway Station : 8 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਣ ਦੀ ਮਿਲੀ ਧਮਕੀ, ਵਧਾਈ ਗਈ ਸੁਰੱਖਿਆ
Published : Oct 2, 2024, 5:42 pm IST
Updated : Oct 2, 2024, 5:42 pm IST
SHARE ARTICLE
Bomb Threat To Railway Station
Bomb Threat To Railway Station

ਇਨ੍ਹਾਂ ਸਾਰੇ ਰੇਲਵੇ ਸਟੇਸ਼ਨਾਂ 'ਤੇ ਪੁਲਿਸ ਅਤੇ ਜੀਆਰਪੀ ਪੁਲਿਸ ਦੇ ਨਾਲ-ਨਾਲ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਜਾ ਰਹੇ ਹਨ

Bomb Threat  To Railway Station : ਰਾਜਸਥਾਨ ਵਿੱਚ ਜੈਪੁਰ, ਜੋਧਪੁਰ, ਬੀਕਾਨੇਰ, ਹਨੂੰਮਾਨਗੜ੍ਹ, ਸ਼੍ਰੀਗੰਗਾਨਗਰ, ਬੂੰਦੀ, ਅਲਵਰ ਅਤੇ ਉਦੈਪੁਰ ਇਨ੍ਹਾਂ ਅੱਠ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਸਾਰੇ ਸਟੇਸ਼ਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਰੇਲਵੇ ਦੇ ਸੀਪੀਆਰਓ ਕੈਪਟਨ ਸ਼ਸ਼ੀ ਕਿਰਨ ਨੇ ਕਿਹਾ, “ਹਨੂਮਾਨਗੜ੍ਹ ਦੇ ਰੇਲਵੇ ਅਧਿਕਾਰੀ ਨੂੰ 1 ਅਕਤੂਬਰ ਦੀ ਸ਼ਾਮ ਨੂੰ ਇੱਕ ਪੱਤਰ ਮਿਲਿਆ ਸੀ। 

ਜਿਸ 'ਚ ਬਦਮਾਸ਼ਾਂ ਨੇ ਪੱਤਰ 'ਚ ਇਨ੍ਹਾਂ ਰੇਲਵੇ ਸਟੇਸ਼ਨਾਂ ਨੂੰ ਬੰਬਾਂ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਇਸ ਤੋਂ ਤੁਰੰਤ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। ਦੱਸਿਆ ਗਿਆ ਕਿ ਹਨੂੰਮਾਨਗੜ੍ਹ ਰੇਲਵੇ ਸਟੇਸ਼ਨ ਦੀ ਤੁਰੰਤ ਤਲਾਸ਼ੀ ਲਈ ਗਈ ਪਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਹਨੂੰਮਾਨਗੜ੍ਹ ਜੀਆਰਪੀ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਕੈਪਟਨ ਸ਼ਸ਼ੀ ਕਿਰਨ ਨੇ ਦੱਸਿਆ ਕਿ ਰੇਲਵੇ ਸਟੇਸ਼ਨਾਂ 'ਤੇ ਰੇਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਬੀਕਾਨੇਰ ਰੇਲਵੇ ਸਟੇਸ਼ਨ 'ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਜਾਂਚ ਕਰ ਰਹੀ ਹੈ। ਸਾਰੇ ਅੱਠ ਰੇਲਵੇ ਸਟੇਸ਼ਨਾਂ 'ਤੇ ਚੌਕਸੀ ਵਧਾ ਦਿੱਤੀ ਗਈ ਹੈ। ਇਨ੍ਹਾਂ ਸਾਰੇ ਰੇਲਵੇ ਸਟੇਸ਼ਨਾਂ 'ਤੇ ਪੁਲਿਸ ਅਤੇ ਜੀਆਰਪੀ ਪੁਲਿਸ ਦੇ ਨਾਲ-ਨਾਲ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਜਾ ਰਹੇ ਹਨ। ਡਾਗ ਸਕੁਐਡ ਨੂੰ ਵੀ ਬੁਲਾਇਆ ਗਿਆ ਹੈ।

ਬੀਕਾਨੇਰ ਡੀਆਰਐਮ ਦਫ਼ਤਰ ਦੇ ਪੀਆਰਓ ਡੀ.ਕੁਮਾਵਤ ਨੇ ਦੱਸਿਆ ਕਿ ਸਟੇਸ਼ਨਾਂ ਦੀ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਦੇਣ ਵਾਲੇ ਵਿਅਕਤੀ ਨੇ ਖੁਦ ਨੂੰ ਜੈਸ਼-ਏ-ਮੁਹੰਮਦ ਦੇ ਜੰਮੂ-ਕਸ਼ਮੀਰ ਦਾ ਏਰੀਆ ਕਮਾਂਡਰ ਮੁਹੰਮਦ ਸਲੀਮ ਅੰਸਾਰੀ ਦੱਸਿਆ ਹੈ। ਪੱਤਰ ਵਿੱਚ ਰਾਜਸਥਾਨ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਅਤੇ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਗਈ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਨੂੰ ਹਨੂੰਮਾਨਗੜ੍ਹ ਸਟੇਸ਼ਨ ਸੁਪਰਡੈਂਟ ਨੂੰ ਡਿਪਟੀ ਸੁਪਰਡੈਂਟ ਜਗਤ ਨਰਾਇਣ ਦੇ ਨਾਂ ਦਾ ਇੱਕ ਪੀਲਾ ਲਿਫ਼ਾਫ਼ਾ ਮਿਲਿਆ। ਇਸ 'ਤੇ ਡਾਕ ਟਿਕਟ ਲੱਗੀ ਹੋਈ ਸੀ। ਜਦੋਂ ਸਟੇਸ਼ਨ ਸੁਪਰਡੈਂਟ ਨੇ ਚਿੱਠੀ ਖੋਲ੍ਹੀ ਤਾਂ ਗੋਲ ਟਿਕਟ 'ਤੇ ਪੋਸਟ ਆਫਿਸ ਕੋਡ 14440 ਅਤੇ ਪੰਜਾਬੀ 'ਚ ਕੁਝ ਲਿਖਿਆ ਹੋਇਆ ਸੀ।

ਦੱਸਿਆ ਗਿਆ ਕਿ ਪੱਤਰ 'ਤੇ ਹਨੂੰਮਾਨਗੜ੍ਹ ਡਾਕਘਰ ਦੀ 30 ਸਤੰਬਰ ਦੀ ਮੋਹਰ ਲੱਗੀ ਹੋਈ ਸੀ। ਚਿੱਠੀ 'ਚ ਕਿਹਾ ਗਿਆ ਹੈ, ''ਹੇ ਭਗਵਾਨ, ਮੈਨੂੰ ਮਾਫ ਕਰ ਦਿਓ, ਅਸੀਂ ਜੰਮੂ-ਕਸ਼ਮੀਰ 'ਚ ਮਾਰੇ ਜਾ ਰਹੇ ਆਪਣੇ ਜੇਹਾਦੀਆਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ। ਅਸੀਂ 30 ਅਕਤੂਬਰ ਨੂੰ ਜੈਪੁਰ, ਜੋਧਪੁਰ, ਅਲਵਰ, ਬੀਕਾਨੇਰ, ਸ਼੍ਰੀਗੰਗਾਨਗਰ, ਬੂੰਦੀ, ਉਦੈਪੁਰ, ਜੈਪੁਰ ਡਿਵੀਜ਼ਨ ਅਤੇ ਐਮਪੀ ਰੇਲਵੇ ਸਟੇਸ਼ਨਾਂ 'ਤੇ ਬੰਬ ਸੁੱਟਾਂਗੇ। 2 ਨਵੰਬਰ ਨੂੰ ਉਜੈਨ ਦੇ ਮਹਾਕਾਲ ਮੰਦਰ, ਕਈ ਧਾਰਮਿਕ ਸਥਾਨਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਬੰਬ ਸੁੱਟੇ ਜਾਣਗੇ। ਅਸੀਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਨੂੰ ਖੂਨ ਨਾਲ ਰੰਗਾਂਗੇ। ਜੈਸ਼-ਏ-ਮੁਹੰਮਦ, ਖੁਦਾ ਹਾਫਿਜ਼।

Location: India, Rajasthan

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement