Kolhapur News: ਮਾਂ ਨੂੰ ਮਾਰ ਕੇ ਕੱਢਿਆ ਲਿਵਰ, ਫਿਰ ਲਗਾਇਆ ਨਮਕ...
Published : Oct 2, 2024, 3:10 pm IST
Updated : Oct 2, 2024, 3:10 pm IST
SHARE ARTICLE
Liver removed by killing mother, then put salt...
Liver removed by killing mother, then put salt...

Kolhapur News: ਬੈਂਚ ਨੇ ਕਿਹਾ, 'ਜੇਕਰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ, ਤਾਂ ਉਹ ਜੇਲ੍ਹ ਵਿਚ ਵੀ ਅਜਿਹਾ ਅਪਰਾਧ ਕਰ ਸਕਦਾ ਹੈ।'

 

Kolhapur News:  ਹਾਂ, ਉਹ ਕਲਯੁਗ ਦਾ ਇੱਕ ਦਾਨਵ ਹੈ। ਉਸ ਨੇ ਪਹਿਲਾਂ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਅਤੇ ਫਿਰ ਲਾਸ਼ ਦੇ ਅੰਗ ਕੱਢ ਲਏ। ਇਹ ਸੁਣ ਕੇ, ਪੜ੍ਹ ਕੇ ਅਤੇ ਲਿਖ ਕੇ ਤੁਹਾਡੀ ਰੂਹ ਕੰਬ ਜਾਵੇਗੀ।

ਪਰ ਉਸ ਦਾਨਵ ਨੇ ਮਾਂ ਦੇ ਅੰਗਾਂ ਨੂੰ ਬਰਤਨ ਵਿੱਚ ਪਾ ਕੇ ਪਕਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਮਾਂ ਦੇ ਸਰੀਰ ਦੇ ਅੰਗ ਪਕਾਏ ਵੀ ਅਤੇ ਖਾ ਵੀ ਲਏ। ਹੁਣ ਬੰਬੇ ਹਾਈ ਕੋਰਟ ਨੇ ਵੀ ਉਸ ਦੀ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਮਾਮਲਾ 2017 ਦਾ ਹੈ। ਮੁੰਬਈ ਉੱਚ ਅਦਾਲਤ ਨੇ ਉਸ ਦਾਨਵ ਨੂੰ ਆਪਣੀ ਮਾਂ ਦਾ ਕਤਲ ਕਰਨ ਅਤੇ ਉਸ ਦੇ ਸਰੀਰ ਦੇ ਕੁੱਝ ਅੰਗਾਂ ਨੂੰ ਕਥਿਤ ਤੌਰ ਉੱਤੇ ਖਾਣ ਦੇ ਮਾਮਲੇ ਵਿਚ ਕੋਲਹਾਪੁਰ ਦੀ ਇਕ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਹੇਠਲੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਹਾਈਕੋਰਟ ਨੇ ਕਿਹਾ ਕਿ ਇਹ ਦਾਨਵ ਦਾ ਮਾਮਲਾ ਹੈ। 

ਜਸਟਿਸ ਰੇਵਤੀ ਮੋਹਿਤੇ ਡੇਰੇ ਅਤੇ ਜਸਟਿਸ ਪ੍ਰਿਥਵੀਰਾਜ ਚਵਾਨ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਦੋਸ਼ੀ ਸੁਨੀਲ ਕੁਚਕੋਰਵੀ ਦੀ ਮੌਤ ਦੀ ਸਜ਼ਾ ਦੀ ਪੁਸ਼ਟੀ ਹੋ​ਗਈ ਹੈ।

ਬੈਂਚ ਅਨੁਸਾਰ ਦੋਸ਼ੀ ਲਈ ਸੁਧਾਰ ਦੀ ਕੋਈ ਸੰਭਾਵਨਾ ਨਹੀਂ ਹੈ। ਹਾਈਕੋਰਟ ਨੇ ਕਿਹਾ, 'ਇਹ ਮਾਮਲਾ ਦੁਰਲੱਭ ਸ਼੍ਰੇਣੀ 'ਚ ਆਉਂਦਾ ਹੈ। ਦੋਸ਼ੀ ਨੇ ਨਾ ਸਿਰਫ ਆਪਣੀ ਮਾਂ ਦਾ ਕਤਲ ਕੀਤਾ, ਸਗੋਂ ਉਸ ਨੇ ਉਸ ਦੇ ਸਰੀਰ ਦੇ ਅੰਗ-ਦਿਮਾਗ, ਦਿਲ, ਜਿਗਰ, ਗੁਰਦੇ, ਅੰਤੜੀਆਂ ਨੂੰ ਵੀ ਕੱਢ ਲਿਆ ਅਤੇ ਉਨ੍ਹਾਂ ਨੂੰ ਬਰਤਨ ਵਿਚ ਪਕਾ ਕੇ ਖਾਧਾ ਵੀ ਸੀ।

ਬੈਂਚ ਨੇ ਕਿਹਾ, 'ਉਸ ਨੇ ਉਸ ਦੀਆਂ ਪਸਲੀਆਂ ਨੂੰ ਪਕਾਇਆ ਵੀ ਸੀ ਅਤੇ ਉਸ ਦੇ ਦਿਲ ਨੂੰ ਵੀ ਪਕਾਉਣ ਵਾਲਾ ਸੀ। ਇਹ ਨਰਭਾਈ ਦਾ ਮਾਮਲਾ ਹੈ।' ਹਾਈ ਕੋਰਟ ਨੇ ਕਿਹਾ ਕਿ ਦੋਸ਼ੀ ਦੇ ਸੁਧਾਰਨ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਉਸ ਵਿੱਚ ਨਰਭਾਈ ਦਾ ਰੁਝਾਨ ਹੈ।

ਬੈਂਚ ਨੇ ਕਿਹਾ, 'ਜੇਕਰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ, ਤਾਂ ਉਹ ਜੇਲ੍ਹ ਵਿਚ ਵੀ ਅਜਿਹਾ ਅਪਰਾਧ ਕਰ ਸਕਦਾ ਹੈ।'

ਇਸਤਗਾਸਾ ਪੱਖ ਦੇ ਅਨੁਸਾਰ, ਸੁਨੀਲ ਕੁਚਕੋਰਵੀ ਨੇ 28 ਅਗਸਤ 2017 ਨੂੰ ਕੋਲਹਾਪੁਰ ਸ਼ਹਿਰ ਵਿੱਚ 63 ਸਾਲਾ ਮਾਂ ਯੱਲਾ ਰਾਮਾ ਕੁਚਕੋਰਵੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।

ਬਾਅਦ ਵਿਚ ਉਸ ਨੇ ਲਾਸ਼ ਦੇ ਟੁਕੜੇ ਕਰ ਦਿੱਤੇ ਅਤੇ ਕੁਝ ਅੰਗਾਂ ਨੂੰ ਬਰਤਨ ਵਿਚ ਭੁੰਨ ਕੇ ਖਾ ਲਿਆ। ਇਸਤਗਾਸਾ ਪੱਖ ਨੇ ਦਾਅਵਾ ਕੀਤਾ ਕਿ ਦੋਸ਼ੀ ਦੀ ਮਾਂ ਨੇ ਉਸ ਨੂੰ ਸ਼ਰਾਬ ਖਰੀਦਣ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸੁਨੀਲ ਕੁਚਕੋਰਵੀ ਨੂੰ ਕੋਲਹਾਪੁਰ ਦੀ ਇੱਕ ਅਦਾਲਤ ਨੇ 2021 ਵਿੱਚ ਮੌਤ ਦੀ ਸਜ਼ਾ ਸੁਣਾਈ ਸੀ।
ਉਹ ਯਰਵਦਾ ਜੇਲ੍ਹ (ਪੁਣੇ) ਵਿੱਚ ਬੰਦ ਹੈ।

ਸੈਸ਼ਨ ਕੋਰਟ ਨੇ ਉਸ ਸਮੇਂ ਕਿਹਾ ਸੀ ਕਿ ਇਹ ਮਾਮਲਾ ਦੁਰਲੱਭ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਇਸ ਘਿਨਾਉਣੇ ਕਤਲ ਨੇ ਸਮਾਜਿਕ ਚੇਤਨਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੋਸ਼ੀ ਨੇ ਆਪਣੀ ਸਜ਼ਾ ਅਤੇ ਮੌਤ ਦੀ ਸਜ਼ਾ ਨੂੰ ਚੁਣੌਤੀ ਦਿੰਦੇ ਹੋਏ ਅਪੀਲ ਦਾਇਰ ਕੀਤੀ ਸੀ।

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement