Manipur News : ਮਨੀਪੁਰ ਦੇ ਉਖਰੁਲ ’ਚ ਜ਼ਮੀਨ ਨੂੰ ਲੈ ਕੇ ਗੋਲੀਬਾਰੀ ’ਚ ਤਿੰਨ ਜਣਿਆਂ ਦੀ ਮੌਤ
Published : Oct 2, 2024, 9:10 pm IST
Updated : Oct 2, 2024, 9:10 pm IST
SHARE ARTICLE
Representative Image
Representative Image

Manipur News : ਪੰਜ ਹੋਰ ਜ਼ਖਮੀ, ਪਾਬੰਦੀ ਦੇ ਹੁਕਮ ਲਾਗੂ, ‘ਸਫ਼ਾਈ ਮੁਹਿੰਮ’ ਦੇ ਹਿੱਸੇ ਵਜੋਂ ਇਕ ਪਲਾਟ ਦੀ ਸਫ਼ਾਈ ਨੂੰ ਲੈ ਕੇ ਹੋਇਆ ਝਗੜਾ

ਇੰਫਾਲ : ਮਨੀਪੁਰ ਦੇ ਉਖਰੂਲ ਕਸਬੇ ’ਚ ‘ਸਫਾਈ ਮੁਹਿੰਮ’ ਦੇ ਹਿੱਸੇ ਵਜੋਂ ਇਕ ਪਲਾਟ ਦੀ ਸਫਾਈ ਨੂੰ ਲੈ ਕੇ ਬੁਧਵਾਰ ਨੂੰ ਦੋ ਸਮੂਹਾਂ ਵਿਚਾਲੇ ਹੋਈ ਗੋਲੀਬਾਰੀ ’ਚ ਮਨੀਪੁਰ  ਰਾਈਫਲਜ਼ ਦੇ ਇਕ ਜਵਾਨ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ । 

ਝੜਪ ਤੋਂ ਬਾਅਦ ਪਾਬੰਦੀ ਦੇ ਹੁਕਮ ਲਾਗੂ ਕਰ ਦਿਤੇ ਗਏ ਸਨ ਅਤੇ ਸ਼ਹਿਰ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਦਿਨ ਭਰ ਲਈ ਮੁਅੱਤਲ ਕਰ ਦਿਤੀਆਂ ਗਈਆਂ ਸਨ। ਇਸ ਝੜਪ ’ਚ ਪੰਜ ਹੋਰ ਲੋਕ ਵੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਧਿਰਾਂ ਨਾਗਾ ਭਾਈਚਾਰੇ ਨਾਲ ਸਬੰਧਤ ਹਨ ਪਰ ਵੱਖ-ਵੱਖ ਪਿੰਡਾਂ ਨਾਲ ਸਬੰਧਤ ਹਨ ਅਤੇ ਦੋਵੇਂ ਜ਼ਮੀਨ ’ਤੇ  ਦਾਅਵਾ ਕਰਦੇ ਹਨ। ਸਥਿਤੀ ਨੂੰ ਕਾਬੂ ਕਰਨ ਲਈ ਜ਼ਿਲ੍ਹੇ ’ਚ ਵਾਧੂ ਸੁਰੱਖਿਆ ਬਲਾਂ ਨੂੰ ਭੇਜਿਆ ਜਾ ਰਿਹਾ ਹੈ। 

ਝੜਪ ਸ਼ੁਰੂ ਹੋਣ ਤੋਂ ਬਾਅਦ, ਹਿੰਸਾ ’ਚ ਸ਼ਾਮਲ ਕਈ ਜਣਿਆਂ ਨੇ ਗੋਲੀਆਂ ਚਲਾਈਆਂ, ਜਿਸ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਵਾਰਰੀਨਾਮੀ ਥੁਮਰਾ, ਰੀਲੀਵੁੰਗ ਹੋਂਗਰੇ ਅਤੇ ਸਿਲਾਸ ਜਿੰਗਖਾਈ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦਸਿਆ  ਕਿ ਥੁਮਰਾ ਮਨੀਪੁਰ  ਰਾਈਫਲਜ਼ ਦਾ ਜਵਾਨ ਸੀ, ਜੋ ਸੂਬਾ ਸਰਕਾਰ ਅਧੀਨ ਫ਼ੋਰਸ ਹੈ, ਅਤੇ ਉਹ ਉਥੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਗਿਆ ਸੀ। 

ਗੰਭੀਰ ਰੂਪ ਨਾਲ ਜ਼ਖਮੀ ਦੋ ਵਿਅਕਤੀਆਂ ਨੂੰ ਇੰਫਾਲ ਦੇ ਇਕ ਹਸਪਤਾਲ ਵਿਚ ਦਾਖ਼ਲ ਕਰ ਦਿਤਾ ਗਿਆ ਹੈ, ਜਦਕਿ ਬਾਕੀਆਂ ਦਾ ਉਖਰੁਲ ਦੇ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਹਿੰਸਾ ਤੋਂ ਬਾਅਦ ਤੰਗਖੁਲ ਨਾਗਾ ਦੇ ਤਿੰਨ ਵਿਧਾਇਕਾਂ ਨੇ ਪਿੰਡ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਗੱਲਬਾਤ ਰਾਹੀਂ ਇਸ ਮੁੱਦੇ ਨੂੰ ਸੁਖਾਵੇਂ ਢੰਗ ਨਾਲ ਸੁਲਝਾਉਣ ਦੀ ਅਪੀਲ ਕੀਤੀ। 

ਉਖਰੂਲ ਦੇ ਸਬ-ਡਵੀਜ਼ਨਲ ਮੈਜਿਸਟਰੇਟ ਡੀ. ਕਮਾਈ ਨੇ ਪੁਲਿਸ ਸੁਪਰਡੈਂਟ ਦੇ ਇਕ  ਚਿੱਠੀ ਦਾ ਹਵਾਲਾ ਦਿਤਾ ਜਿਸ ’ਚ ਥਵਾਇਜਾਵ ਹੰਗਪੁੰਗ ਯੰਗ ਸਟੂਡੈਂਟਸ ਆਰਗੇਨਾਈਜ਼ੇਸ਼ਨ (ਥਾਈਸੋ) ਵਲੋਂ ਕਰਵਾਏ ‘ਸਮਾਜਕ ਕਾਰਜਾਂ’ ਬਾਰੇ ‘ਖਦਸ਼ਾ’ ਜ਼ਾਹਰ ਕੀਤਾ ਗਿਆ ਸੀ ਅਤੇ ਹੁਨਾਫਨ ਖੇਤਰ ’ਚ ਹੁਨਫਨ ਪਿੰਡ ਅਥਾਰਟੀ ਵਲੋਂ ਇਸ ’ਤੇ  ਇਤਰਾਜ਼ ਜਤਾਇਆ ਗਿਆ ਸੀ। ਸਬ-ਡਵੀਜ਼ਨਲ ਮੈਜਿਸਟਰੇਟ ਨੇ ਹੁਕਮ ’ਚ ਕਿਹਾ ਕਿ ਅਜਿਹੀਆਂ ਗੜਬੜੀਆਂ ਸ਼ਾਂਤੀ, ਜਨਤਕ ਸ਼ਾਂਤੀ ਨੂੰ ਗੰਭੀਰ ਰੂਪ ਨਾਲ ਭੰਗ ਕਰ ਸਕਦੀਆਂ ਹਨ ਅਤੇ ਮਨੁੱਖੀ ਜਾਨ-ਮਾਲ ਨੂੰ ਖਤਰਾ ਪੈਦਾ ਕਰ ਸਕਦੀਆਂ ਹਨ।   

ਚੂਰਾਚਾਂਦਪੁਰ ’ਚ ਅਤਿਵਾਦੀ ਦਾ ਕਤਲ

ਇੰਫਾਲ : ਮਨੀਪੁਰ ਦੇ ਚੁਰਾਚਾਂਦਪੁਰ ਜ਼ਿਲ੍ਹੇ ਦੇ ਲੇਸ਼ਾਂਗ ਪਿੰਡ ਨੇੜੇ ਅਣਪਛਾਤੇ ਵਿਅਕਤੀਆਂ ਨੇ ਪਾਬੰਦੀਸ਼ੁਦਾ ਅਤਿਵਾਦੀ ਸਮੂਹ ਦੇ ਇਕ ਸਵੈ-ਐਲਾਨ ਕਮਾਂਡਰ ਦੀ ਗੋਲੀ ਮਾਰ ਕੇ ਕਤਲ ਕਰ ਦਿਤਾ। ਪੁਲਿਸ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਮ੍ਰਿਤਕ ਦੀ ਪਛਾਣ ਯੂਨਾਈਟਿਡ ਕੁਕੀ ਨੈਸ਼ਨਲ ਆਰਮੀ (ਯੂ.ਕੇ.ਐਨ.ਏ.) ਦੇ ਮੈਂਬਰ ਸੇਖੋਹਾਓ ਹਾਓਕਿਪ ਵਜੋਂ ਹੋਈ ਹੈ। ਉਹ ਰਾਜ ਦੇ ਦਖਣੀ ਜ਼ਿਲ੍ਹੇ ਦੇ ਕਪਰਾਂਗ ਪਿੰਡ ਦਾ ਵਸਨੀਕ ਸੀ। ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਚੁਰਾਚੰਦਪੁਰ ਦੇ ਤੋਰਬੰਗ ਬੰਗਲੇ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਰਾਤ ਕਰੀਬ 12:15 ਵਜੇ ਵਾਪਰੀ। ਪੁਲਿਸ ਨੇ ਹਾਓਕਿਪ ਦੀ ਲਾਸ਼ ਨੂੰ ਚੁਰਾਚੰਦਪੁਰ ਮੈਡੀਕਲ ਕਾਲਜ ਦੇ ਮੁਰਦਾਘਰ ’ਚ ਰਖਵਾ ਦਿਤਾ ਹੈ।

ਮਨੀਪੁਰ : ਦੋ ਨੌਜੁਆਨਾਂ ਨੂੰ ਅਗਵਾ ਕਰਨ ਦੇ ਵਿਰੋਧ ’ਚ ਬੰਦ ਕਾਰਨ ਆਮ ਜਨਜੀਵਨ ਪ੍ਰਭਾਵਤ 

ਇੰਫਾਲ : ਮਨੀਪੁਰ ’ਚ ਦੋ ਨੌਜੁਆਨਾਂ ਦੇ ਅਗਵਾ ਹੋਣ ਦੇ ਵਿਰੋਧ ’ਚ ਮੈਤੇਈ ਸਮੂਹ ਦੀ ਸੰਯੁਕਤ ਕਾਰਵਾਈ ਕਮੇਟੀ (ਜੇ.ਏ.ਸੀ.) ਵਲੋਂ ਬੁਲਾਏ ਗਏ ਬੰਦ ਕਾਰਨ ਇੰਫਾਲ ਘਾਟੀ ਦੇ ਪੰਜ ਜ਼ਿਲ੍ਹਿਆਂ ’ਚ ਬੁਧਵਾਰ ਨੂੰ ਆਮ ਜਨਜੀਵਨ ਪ੍ਰਭਾਵਤ ਹੋਇਆ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ਜਾਮ ਕਰ ਦਿਤੀਆਂ, ਜਿਸ ਕਾਰਨ ਇੰਫਾਲ ਪੂਰਬੀ, ਇੰਫਾਲ ਪਛਮੀ, ਬਿਸ਼ਨੂਪੁਰ, ਕਾਕਚਿੰਗ ਅਤੇ ਥੌਬਲ ਜ਼ਿਲ੍ਹਿਆਂ ’ਚ ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ ਅਤੇ ਵਾਹਨ ਸੜਕਾਂ ਤੋਂ ਦੂਰ ਰਹੇ। 

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਥੌਬਲ ’ਚ ਔਰਤਾਂ ਨੇ ਮੇਲਾ ਮੈਦਾਨ ਵਾਂਗਜਿੰਗ, ਯਾਰੀਪੋਕ ਅਤੇ ਖੰਗਬੋਕ ’ਚ ਐਨ.ਐਚ. 102 ਨੂੰ ਜਾਮ ਕਰ ਦਿਤਾ। ਔਰਤਾਂ ਨੇ ਮੇਲਾ ਮੈਦਾਨ ਨੇੜੇ ਸੜਕ ’ਤੇ ਪ੍ਰਦਰਸ਼ਨ ਕੀਤਾ ਜਦਕਿ ਨੌਜੁਆਨਾਂ ਨੇ ਗੱਡੀਆਂ ਦੀ ਆਵਾਜਾਈ ਨੂੰ ਰੋਕਣ ਲਈ ਟਾਇਰ ਸਾੜੇ। ਮੰਗਲਵਾਰ ਸਵੇਰੇ ਥੌਬਲ ’ਚ ਬੰਦ ਸ਼ੁਰੂ ਹੋਇਆ। ਇੰਫਾਲ ਪੂਰਬੀ ਜ਼ਿਲ੍ਹੇ ਦੇ ਖੁਰਾਈ ਅਤੇ ਲਾਮਲੋਂਗ ਸ਼ਹਿਰਾਂ ’ਚ ਪੂਰੀ ਤਰ੍ਹਾਂ ਬੰਦ ਰਿਹਾ। ਜੇ.ਏ.ਸੀ. ਦੇ ਕਨਵੀਨਰ ਐਲ ਸੁਬੋਲ ਨੇ ਕਿਹਾ ਕਿ ਜਦੋਂ ਤਕ ਨੌਜੁਆਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤਕ ਅੰਦੋਲਨ ਜਾਰੀ ਰਹੇਗਾ।

ਥੌਬਲ ਜ਼ਿਲ੍ਹੇ ਦੇ ਤਿੰਨ ਨੌਜੁਆਨਾਂ ਨੂੰ ਪਿਛਲੇ ਹਫਤੇ ਕੰਗਪੋਕਪੀ ਤੋਂ ਅਗਵਾ ਕਰ ਲਿਆ ਗਿਆ ਸੀ। ਉਨ੍ਹਾਂ ਵਿਚੋਂ ਇਕ ਨੂੰ ਬਾਅਦ ਵਿਚ ਰਿਹਾਅ ਕਰ ਦਿਤਾ ਗਿਆ ਪਰ ਬਾਕੀ ਦੋ ਲਾਪਤਾ ਹਨ। ਪੁਲਿਸ ਅਨੁਸਾਰ ਐਨ. ਜਾਨਸਨ ਸਿੰਘ ਅਪਣੇ ਦੋ ਦੋਸਤਾਂ ਨਾਲ ਮਨੀਪੁਰ ਦੇ ਇੰਫਾਲ ਪਛਮੀ ਜ਼ਿਲ੍ਹੇ ਦੇ ਨਿਊ ਕੀਥਲੰਬੀ ਵਿਖੇ ਭਰਤੀ ਇਮਤਿਹਾਨ ਦੇਣ ਗਿਆ ਸੀ ਪਰ ਰਸਤਾ ਗੁਆ ਬੈਠਾ ਅਤੇ ਕੁਕੀ ਬਹੁਗਿਣਤੀ ਵਾਲੇ ਕੰਗਪੋਕਪੀ ਜ਼ਿਲ੍ਹੇ ਪਹੁੰਚ ਗਿਆ। 

ਬੀਰੇਨ ਸਿੰਘ ਨੇ ਲੋਕਾਂ ਨੂੰ ਮਨੀਪੁਰ ’ਚ ਸੰਕਟ ਦੇ ਹੱਲ ਲਈ ਸਿਆਸੀ ਗੱਲਬਾਤ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ 

ਮਨੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਬੁਧਵਾਰ ਨੂੰ ਸਾਰੇ ਭਾਈਚਾਰਿਆਂ ਨੂੰ ਰਾਜ ’ਚ ਚੱਲ ਰਹੇ ਸੰਕਟ ਨੂੰ ਹੱਲ ਕਰਨ ਲਈ ਸਿਆਸੀ ਚਰਚਾ ’ਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਮਹਾਤਮਾ ਗਾਂਧੀ ਦੀ ਜਯੰਤੀ ਅਤੇ ਕੌਮੀ ਸਵੱਛਤਾ ਦਿਵਸ ਦੇ ਮੌਕੇ ’ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੂਬੇ ਨੂੰ ਸਾਫ ਸੁਥਰਾ ਬਣਾਉਣ ਲਈ ਸੱਚਾਈ, ਅਹਿੰਸਾ ਅਤੇ ਸਵੱਛਤਾ ਦੀ ਭਾਵਨਾ ਪੈਦਾ ਕਰਨ। ਆਉ ਅਸੀਂ ਅਹਿੰਸਾ ’ਚ ਵਿਸ਼ਵਾਸ ਕਰੀਏ ਅਤੇ ਸੂਬੇ ’ਚ ਪੈਦਾ ਹੋਏ ਸੰਕਟ ਨੂੰ ਹੱਲ ਕਰਨ ਲਈ ਸਿਆਸੀ ਗੱਲਬਾਤ ਕਰੀਏ।’’ ਦੋ ਲਾਪਤਾ ਨੌਜੁਆਨਾਂ ਦੇ ਮੁੱਦੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਨੇ ਕਿਹਾ, ‘‘ਅਸੀਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਭਰੋਸਾ ਹੈ ਕਿ ਅਸੀਂ ਸਫਲ ਹੋਵਾਂਗੇ।’’  

Tags: manipur

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement